ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਪਾਓ ਮੋਤੀਆਂ ਵਰਗੇ ਚਿੱਟੇ ਦੰਦ, ਦਿਨਾਂ ’ਚ ਦਿਸੇਗਾ ਅਸਰ

02/29/2024 6:24:40 PM

ਜਲੰਧਰ (ਬਿਊਰੋ)– ਕਈ ਲੋਕ ਦੰਦਾਂ ਦੇ ਪੀਲੇ ਹੋਣ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਇਸ ਕਾਰਨ ਉਹ ਖੁੱਲ੍ਹ ਕੇ ਹੱਸ ਵੀ ਨਹੀਂ ਸਕਦੇ, ਨਾਲ ਹੀ ਉਨ੍ਹਾਂ ਦੇ ਚਿਹਰੇ ਦੀ ਖ਼ੂਬਸੂਰਤੀ ਵੀ ਘੱਟ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਆਸਾਨ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕੁਝ ਹੀ ਦਿਨਾਂ ’ਚ ਆਪਣੇ ਪੀਲੇ ਦੰਦਾਂ ਤੋਂ ਛੁਟਕਾਰਾ ਪਾ ਸਕਦੇ ਹੋ–

ਸਰ੍ਹੋਂ ਦਾ ਤੇਲ ਤੇ ਲੂਣ
ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਤੁਸੀਂ ਸਰ੍ਹੋਂ ਦੇ ਤੇਲ ਦੀ ਮਦਦ ਲੈ ਸਕਦੇ ਹੋ। ਇਸ ਦੇ ਲਈ ਸਰ੍ਹੋਂ ਦੇ ਤੇਲ ’ਚ ਲੂਣ ਮਿਲਾ ਕੇ ਰੋਜ਼ਾਨਾ ਇਸ ਨਾਲ ਬੁਰਸ਼ ਕਰੋ। ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਜਲਦੀ ਦੂਰ ਹੋ ਜਾਵੇਗਾ।

ਨਿੰਮ ਦਾ ਪਾਊਡਰ
ਨਿੰਮ ਦਾ ਪਾਊਡਰ ਦੰਦਾਂ ਦਾ ਪੀਲਾਪਨ ਦੂਰ ਕਰਨ ਲਈ ਵੀ ਬਹੁਤ ਕਾਰਗਰ ਹੈ। ਜੇਕਰ ਤੁਸੀਂ ਰੋਜ਼ਾਨਾ ਨਿੰਮ ਦੇ ਪਾਊਡਰ ਨਾਲ ਬੁਰਸ਼ ਕਰਦੇ ਹੋ ਤਾਂ ਕੁਝ ਹੀ ਦਿਨਾਂ ’ਚ ਤੁਹਾਡੇ ਦੰਦ ਚਿੱਟੇ ਹੋਣੇ ਸ਼ੁਰੂ ਹੋ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਬਦਲਦੀ ਜੀਵਨ ਸ਼ੈਲੀ ਕਾਰਨ ਹੋ ਰਿਹੈ ਸਿਹਤ ਨਾਲ ਖਿਲਵਾੜ, ਇਸ ਸਮੱਸਿਆ ਨਾਲ ਜੂਝਨ ਲੱਗੀ ਨੌਜਵਾਨ ਪੀੜ੍ਹੀ

ਨਿੰਬੂ ਦੇ ਛਿਲਕੇ
ਨਿੰਬੂ ਦੇ ਛਿਲਕੇ ਵੀ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ’ਚ ਮਦਦਗਾਰ ਹੁੰਦੇ ਹਨ। ਖਾਣਾ ਖਾਣ ਤੋਂ ਬਾਅਦ ਨਿੰਬੂ ਦੇ ਛਿਲਕੇ ਨਾਲ ਦੰਦ ਸਾਫ਼ ਕਰੋ। ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਜਲਦੀ ਦੂਰ ਹੋ ਜਾਵੇਗਾ।

ਬੇਕਿੰਗ ਸੋਡਾ
ਤੁਸੀਂ ਦੰਦਾਂ ਨੂੰ ਸਫ਼ੈਦ ਕਰਨ ਲਈ ਬੇਕਿੰਗ ਸੋਡਾ ਵੀ ਵਰਤ ਸਕਦੇ ਹੋ। ਇਸ ਨੂੰ ਆਪਣੇ ਦੰਦਾਂ ’ਤੇ ਲਗਾਓ ਤੇ ਕੁਝ ਦੇਰ ਲਈ ਛੱਡ ਦਿਓ। 2 ਤੋਂ 4 ਮਿੰਟਾਂ ਬਾਅਦ ਟੂਥਪੇਸਟ ਤੇ ਬੁਰਸ਼ ਦੀ ਮਦਦ ਨਾਲ ਆਪਣੇ ਦੰਦਾਂ ਨੂੰ ਸਾਫ਼ ਕਰੋ।

ਸਟ੍ਰਾਬੇਰੀ
ਸਟ੍ਰਾਬੇਰੀ ’ਚ ਪਾਇਆ ਜਾਣ ਵਾਲਾ ਮੈਲਿਕ ਐਸਿਡ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ’ਚ ਕਾਰਗਰ ਮੰਨਿਆ ਜਾਂਦਾ ਹੈ। ਸਟ੍ਰਾਬੇਰੀ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਤੇ ਇਸ ਨੂੰ ਦੰਦਾਂ ’ਤੇ ਲਗਾਓ। ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਜਲਦੀ ਦੂਰ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਸੀਂ ਰੋਜ਼ਾਨਾ ਇਨ੍ਹਾਂ ਨੁਸਖ਼ਿਆਂ ਦੀ ਵਰਤੋਂ ਕਰਕੇ ਮੋਤੀਆਂ ਵਰਗੇ ਚਿੱਟੇ ਦੰਦ ਹਾਸਲ ਕਰ ਸਕਦੇ ਹੋ। ਜੇਕਰ ਤੁਹਾਨੂੰ ਇਨ੍ਹਾਂ ’ਚੋਂ ਕਿਸੇ ਚੀਜ਼ ਤੋਂ ਐਲਰਜੀ ਹੈ ਤਾਂ ਉਸ ਦੀ ਵਰਤੋਂ ਨਾ ਕਰੋ।


Rahul Singh

Content Editor

Related News