ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕਰਦੈ ਲਸਣ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

Thursday, Mar 11, 2021 - 10:56 AM (IST)

ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕਰਦੈ ਲਸਣ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਨਵੀਂ ਦਿੱਲੀ- ਅੱਜ ਦੇ ਸਮੇਂ 'ਚ ਭਾਰ ਘਟਾਉਣਾ ਹਰ ਕੋਈ ਚਾਹੁੰਦਾ ਹੈ। ਭਾਰ ਘਟਾਉਣ ਲਈ ਲੋਕ ਡਾਈਟਿੰਗ, ਕਸਰਤ ਤੇ ਪਤਾ ਨਹੀਂ ਹੋਰ ਕੀ-ਕੀ ਕਰਦੇ ਹਨ। ਕੁਝ ਲੋਕ ਤਾਂ ਬਜ਼ਾਰ 'ਚ ਮਿਲਣ ਵਾਲੇ ਵੇਟ ਲੂਜ ਪ੍ਰੋਡਕਟਸ ਨਾਲ ਵੀ ਭਾਰ ਘਟਾਉਣ ਦੀ ਸੋਚ ਰੱਖਦੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਸ਼ਾਨਦਾਰ ਨਤੀਜਾ ਨਹੀਂ ਮਿਲਦਾ। ਅਜਿਹੇ 'ਚ ਰਸੋਈ 'ਚ ਮੌਜੂਦ ਇਕ ਵਸਤੂ ਨਾਲ ਜਲਦੀ ਭਾਰ ਘਟਾਇਆ ਜਾ ਸਕਦਾ ਹੈ, ਉਹ ਵੀ ਬਿਨਾਂ ਕਿਸੇ ਖਰਚ ਤੇ ਨੁਕਸਾਨ ਦੇ। ਅਸੀਂ ਗੱਲ ਕਰ ਰਹੇ ਹਾਂ, ਭੋਜਨ ਦਾ ਸੁਆਦ ਵਧਾਉਣ ਵਾਲੇ ਲਸਣ ਦੀ, ਜੋ ਕਿ ਸਿਹਤ ਲਈ ਬਹੁਤ ਗੁਣਕਾਰੀ ਹੈ। ਕੱਚੇ ਲਸਣ ਤੇ ਸ਼ਹਿਦ ਨਾਲ ਭਾਰ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਲਸਣ ਨਾਲ ਸਰੀਰ ਨੂੰ ਹੋਰ ਵੀ ਫ਼ਾਇਦੇ ਹੁੰਦੇ ਹਨ। ਜਾਣੋ ਉਨ੍ਹਾਂ ਦੇ ਬਾਰੇ 'ਚ...

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। ਇਸ ਲਈ 2-3 ਲਸਣ ਦੀ ਕਲੀਆਂ ਨੂੰ ਛਿੱਲ ਕੇ ਹਲਕਾ ਜਿਹਾ ਕੁੱਟ ਲਓ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾਓ ਅਤੇ ਕੁਝ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ ਤਾਂ ਕਿ ਦੋਵੇਂ ਵਸਤੂਆਂ ਚੰਗੀ ਤਰ੍ਹਾਂ ਮਿਕਸ ਹੋ ਜਾਣ।
ਇੰਝ ਕਰੋ ਵਰਤੋਂ
ਰੋਜ਼ਾਨਾ ਸਵੇਰੇ ਖਾਲੀ ਢਿੱਡ ਲਸਣ ਤੇ ਸ਼ਹਿਦ ਦੀ ਵਰਤੋਂ ਕਰੋ। ਧਿਆਨ ਰੱਖੋ ਕਿ ਮੂੰਹ 'ਚ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਚਬਾਓ। ਰੋਜ਼ਾਨਾ ਇਸ ਦੇ ਵਰਤੋਂ ਨਾਲ ਤੁਹਾਨੂੰ ਕੁਝ ਹੀ ਦਿਨਾਂ 'ਚ ਭਾਰ ਘੱਟ ਹੁੰਦਾ ਨਜ਼ਰ ਆਵੇਗਾ।
ਲਸਣ ਤੇ ਸ਼ਹਿਦ ਦੇ ਫ਼ਾਇਦੇ :-

PunjabKesari
ਭਾਰ ਕਰੇ ਘੱਟ
ਸ਼ਹਿਦ ਤੇ ਲਸਣ ਨੂੰ ਮਿਲਾ ਕੇ ਖਾਣ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਹੈ ਅਤੇ ਨਾਲ ਹੀ ਮੋਟਾਪੇ ਦੀ ਪਰੇਸ਼ਾਨੀ ਤੋਂ ਵੀ ਨਿਜ਼ਾਤ ਮਿਲਦੀ ਹੈ।
ਦੰਦ ਹੁੰਦੇ ਨੇ ਮਜ਼ਬੂਤ
ਸ਼ਹਿਦ ਤੇ ਲਸਣ 'ਚ ਮੌਜੂਦ ਫਾਸਫੋਰਸ ਨਾਲ ਦੰਦ ਮਜ਼ਬੂਤ ਹੁੰਦੇ ਹਨ। ਇਹ ਦੰਦਾਂ ਨਾਲ ਜੁੜੀਆਂ ਸਾਰੀਆਂ ਸਮੱਸਿਆ ਨੂੰ ਦੂਰ ਕਰਦਾ ਹੈ।

PunjabKesari
ਦਿਲ ਦੀਆਂ ਬੀਮਾਰੀਆਂ
ਸ਼ਹਿਦ ਤੇ ਲਸਣ ਨੂੰ ਮਿਲਾ ਕੇ ਖਾਣ ਨਾਲ ਕੋਲੈਸਟਰੌਲ ਘੱਟ ਹੁੰਦਾ ਹੈ ਅਤੇ ਸਰੀਰ ਦਾ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ।

ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ

PunjabKesari
ਕੈਂਸਰ
ਲਸਣ ਅਤੇ ਸ਼ਹਿਦ 'ਚ ਮੌਜੂਦ ਐਂਟੀ-ਆਕਸੀਡੇਂਟਸ ਕੈਂਸਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ।
ਇੰਫੈਕਸ਼ਨ
ਲਸਣ ਅਤੇ ਸ਼ਹਿਦ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਫੰਗਲ ਇੰਨਫੈਕਸ਼ਨ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।

PunjabKesari
ਸਰਦੀ-ਜੁਕਾਮ
ਇਨ੍ਹਾਂ ਦੋਨਾਂ ਨੂੰ ਮਿਲਾ ਕੇ ਖਾਣ ਨਾਲ ਸਰੀਰ 'ਚ ਗਰਮੀ ਵਧਦੀ ਹੈ ਅਤੇ ਸਰਦੀ-ਜ਼ੁਕਾਮ ਦੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਗਲੇ ਦੀ ਖਾਰਸ਼
ਇਸ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜਿਸ ਨਾਲ ਗਲੇ ਦੀ ਖਾਰਸ਼ ਦੂਰ ਹੋ ਜਾਂਦੀ ਹੈ ਨਾਲ ਹੀ ਗਲੇ ਨਾਲ ਜੁੜੀਆਂ ਹੋਰ ਕਈ ਬੀਮਾਰੀਆਂ ਦੂਰ ਜਾਂਦੀਆਂ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News