ਸਿਹਤ ਲਈ ਵਰਦਾਨ 1 ਕੱਪ ‘ਲਸਣ ਦੀ ਚਾਹ’, ਰੋਜ਼ਾਨਾ ਪੀਣ ਨਾਲ ਹੋਣਗੇ ਹੈਰਾਨੀਜਨਕ ਫਾਇਦੇ

09/28/2020 5:42:51 PM

ਜਲੰਧਰ (ਬਿਊਰੋ) - ਲਸਣ ਇਕ ਅਜਿਹੀ ਚੀਜ਼ ਹੈ ਜਿਸ ਨਾਲ ਨਾ ਸਿਰਫ਼ ਖਾਣੇ 'ਚ ਸਵਾਦ ਆਉਂਦਾ ਹੈ ਸਗੋਂ ਇਹ ਸਾਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਲਸਣ ਇਕ ਅਜਿਹੀ ਔਸ਼ਧੀ ਹੈ, ਜਿਸ ਨੂੰ ਧਰਤੀ 'ਤੇ ਵਰਦਾਨ ਕਿਹਾ ਜਾਂਦਾ ਹੈ। ਹੋ ਸਕਦਾ ਹੈ ਤੁਸੀਂ ਅੱਜ ਤਕ ਲਸਣ ਨੂੰ ਸਬਜ਼ੀ ਅਤੇ ਦਾਲ 'ਚ ਤੜਕਾ ਲਗਾਉਣ ਲਈ ਇਸਤੇਮਾਲ ਕੀਤਾ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਲਸਣ ਵਾਲੀ ਚਾਹ ਪੀਣ ਨਾਲ ਹੋਣ ਵਾਲੇ ਫਾਇਦੇ ਦੇ ਬਾਰੇ ਦੱਸਣ ਜਾ ਰਹੇ ਹਾਂ। ਲਸਣ ਦੀ ਚਾਹ ਨਾ ਸਿਰਫ਼ ਸੁਆਦ ਹੁੰਦੀ ਹੈ, ਸਗੋਂ ਇਹ ਬੀਮਾਰੀਆਂ ਤੋਂ ਵੀ ਬਚਾਉਂਦੀ ਹੈ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਲਸਣ ਤੋਂ ਸਾਨੂੰ ਕੀ-ਕੀ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਕਿਵੇਂ ਬਣਦੀ ਹੈ ਲਸਣ ਦੀ ਚਾਹ ਤੇ ਕੀ ਹਨ ਇਸ ਦੇ ਫਾਇਦੇ।

ਲਸਣ ਦੀ ਚਾਹ ਲਈ ਸਮੱਗਰੀ
1 ਲਸਣ ਦੀ ਕਲੀ
2 ਛੋਟੇ ਗਿਲਾਸ ਪਾਣੀ
1 ਚਮਚ ਸ਼ਹਿਦ
1 ਚਮਚ ਨਿੰਬੂ ਦਾ ਰਸ
1 ਚੁਟਕੀ ਕੱਦੂਕਸ ਕੀਤਾ ਹੋਇਆ ਅਦਰਕ

PunjabKesari

ਚਾਹ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਇਕ ਗਿਲਾਸ ਪਾਣੀ ਉਬਾਲੋ। ਹੁਣ ਇਸ ਵਿਚ ਲਸਣ ਤੇ ਅਦਰਕ ਦੀ ਪੇਸਟ ਬਣਾ ਕੇ ਪਾਓ। ਹੁਣ ਇਸ ਨੂੰ ਕਰੀਬ 15 ਮਿੰਟ ਤਕ ਮੱਧਮ ਅੱਗ 'ਤੇ ਪਕਾਓ। ਜਦੋਂ ਇਹ ਪੱਕ ਜਾਵੇ ਤਾਂ ਕਰੀਬ 10 ਮਿੰਟ ਤਕ ਇਸ ਨੂੰ ਇੰਜ ਹੀ ਛੱਡ ਦਿਉ। ਹੁਣ ਇਸ ਨੂੰ ਛਾਣ ਕੇ ਇਸ ਵਿਚ ਇਕ ਚਮਚ ਨਿੰਬੂ ਦਾ ਰਸ ਅਤੇ ਇਕ ਚਮਚ ਸ਼ਹਿਦ ਮਿਲਾਓ। ਤੁਹਾਡੀ ਚਾਹ ਤਿਆਰ ਹੈ, ਹੁਣ ਤੁਸੀਂ ਚੁਸਕੀਆਂ ਲੈ ਕੇ ਇਸ ਨੂੰ ਪੀਓ।

PunjabKesari

ਲਸਣ ਦੀ ਚਾਹ ਪੀਣ ਨਾਲ ਹੋਣ ਵਾਲੇ ਫਾਇਦੇ

. ਸਵੇਰੇ ਖ਼ਾਲੀ ਪੇਟ ਲਸਣ ਦੀ ਚਾਹ ਪੀਣ ਨਾਲ ਸਰੀਰ ਦਾ ਮੈਟਾਬੌਲਿਜ਼ਮ ਠੀਕ ਰਹਿੰਦਾ ਤੇ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ।
. ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖ਼ਾਤਮੇ ਲਈ ਵੀ ਇਹ ਚਾਹ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਬਲੱਡ ਸਰਕੂਲੇਸ਼ਨ ਨੂੰ ਕਾਬੂ ਰੱਖਣ ਦੇ ਨਾਲ-ਨਾਲ ਸਿਹਤਮੰਦ ਵੀ ਰੱਖਦੀ ਹੈ।
. ਲਸਣ ਵਾਲੀ ਚਾਹ ਦੇ ਸੇਵਨ ਨਾਲ ਸਰੀਰ 'ਚ ਮੌਜੂਦ ਟੌਕਸਿਕ ਪਦਾਰਥ ਦੂਰ ਹੁੰਦੇ ਹਨ। ਨਾਲ ਹੀ ਸਰੀਰ 'ਚ ਮੌਜੂਦ ਐਕਸਟ੍ਰਾ ਫੈਟ ਵੀ ਬਰਨ ਹੁੰਦੀ ਹੈ।
. ਲਸਣ ਵਾਲੀ ਚਾਹ ਪੀਣ ਨਾਲ ਸਰੀਰ ਦੀ ਇਮਿਊਨਟੀ ਵਧਦੀ ਹੈ, ਜਿਸ ਕਾਰਨ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।
. ਜਿਨ੍ਹਾਂ ਲੋਕਾਂ ਦਾ ਕੋਲੈਸਟ੍ਰੋਲ ਲੈਵਲ ਹਮੇਸ਼ਾ ਵਧਿਆ ਹੋਇਆ ਰਹਿੰਦਾ ਹੈ ਉਨ੍ਹਾਂ ਲਈ ਇਹ ਚਾਹ ਅੰਮ੍ਰਿਤ ਹੈ। ਇਹ ਸਰੀਰ ਦਾ ਕੋਲੈਸਟ੍ਰੋਲ ਲੈਵਲ ਘਟਾਉਂਦੀ ਹੈ ਅਤੇ ਸ਼ੂਗਰ ਨੂੰ ਵੀ ਹਰਾਉਂਦੀ ਹੈ।
. ਲਸਣ ਦੀ ਚਾਹ 'ਚ ਤੁਹਾਨੂੰ ਐਂਟੀਬਾਇਟਿਕ ਮਿਲਣਗੇ ਜਿਸ ਨਾਲ ਸਰਦੀ, ਜ਼ੁਕਾਮ ਅਤੇ ਖੰਘ ਆਦਿ ਦੀ ਸਮੱਸਿਆ ਨਹੀਂ ਹੁੰਦੀ।

PunjabKesari


rajwinder kaur

Content Editor

Related News