ਗੁਣਾਂ ਦੀ ਖਾਨ ‘ਲਸਣ’ ਦੀ ਵਰਤੋਂ ਕਰਨ ਨਾਲ ਹੋਣਗੇ ਹੈਰਾਨੀਜਨਕ ਫਾਇਦੇ
Friday, Sep 04, 2020 - 06:02 PM (IST)
ਜਲੰਧਰ - ਲਸਣ ਦੀ ਵਰਤੋਂ ਸਬਜ਼ੀਆਂ ’ਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਲਸਣ ਮੱਛਰ ਦੂਰ ਕਰਨ 'ਚ ਵੀ ਸਹਾਇਕ ਸਾਬਿਤ ਹੁੰਦਾ ਹੈ। ਪੇਟ ਖਰਾਬ ਹੋਣ ਤੋਂ ਲੈ ਕੇ ਡਾਇਬਟੀਜ਼, ਠੰਡ ਅਤੇ ਇਥੋਂ ਤੱਕ ਕਿ ਕੈਂਸਰ 'ਚ ਵੀ ਲਸਣ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਕੋਲੈਸਟ੍ਰਾਲ ਅਤੇ ਡਾਇਬਟੀਜ਼ 'ਚ ਇਸ ਦੀ ਵਰਤੋਂ ਹਮੇਸ਼ਾ ਲਾਭ ਦਿੰਦੀ ਹੈ। ਆਯੁਰਵੇਦਿਕ ਦੇ ਨਾਲ-ਨਾਲ ਐਲੋਪੈਥੀ ਮਾਹਿਰ ਵੀ ਇਸ ਦੇ ਫਾਇਦੇ ਸਮਝਦੇ ਹਨ। ਇਸੇ ਲਈ ਡਾਕਟਰ ਅਕਸਰ ਖੁਰਾਕ 'ਚ ਲਸਣ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਜਾਣਦੇ ਹਾਂ ਲਸਣ ਖਾਣ ਦੇ ਹੋਰ ਕੀ ਫਾਇਦੇ ਹਨ।
ਦਿਲ ਦੀ ਤੰਦਰੁਸਤੀ
ਲਸਣ ਸਰੀਰ 'ਚ ਬੁਰੇ ਕੋਲੈਸਟ੍ਰਾਲ ਦਾ ਪੱਧਰ ਘੱਟ ਕਰਦਾ ਹੈ। ਇਸ ਨਾਲ ਦਿਲ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਲਸਣ ਸਰੀਰ 'ਚ ਚੰਗੇ ਕੋਲੈਸਟ੍ਰਾਲ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ।
ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਨੂੰ ਦੂਰ ਕਰਨ 'ਚ ਲਸਣ ਕਾਫੀ ਲਾਭਦਾਇਕ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਜੇਕਰ ਰੋਜ਼ਾਨਾ ਲਸਣ ਦਾ ਸੇਵਨ ਕਰਨ ਤਾਂ ਬਲੱਡ ਪ੍ਰੈਸ਼ਰ ਸਾਧਾਰਨ ਰੱਖਣ 'ਚ ਮਦਦ ਮਿਲਦੀ ਹੈ। ਇਸ 'ਚ ਮੌਜੂਦ ਐਲੀਸਿਨ ਨਾਮੀ ਤੱਤ ਹਾਈ ਬਲੱਡ ਪ੍ਰੈਸ਼ਰ ਨੂੰ ਸਾਧਾਰਨ ਰੱਖਣ 'ਚ ਸਹਾਇਕ ਹੈ।
ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ
ਖੂਨ ਸੰਚਾਰ ਰੱਖੇ ਦਰੁਸਤ
ਜਿਹੜੇ ਲੋਕਾਂ ਦਾ ਖੂਨ ਸੰਘਣਾ ਹੁੰਦਾ ਹੈ, ਉਨ੍ਹਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਸਰੀਰ 'ਚ ਖੂਨ ਸੰਚਾਰ ਸੁਚਾਰੂ ਬਣਾਈ ਰੱਖਣ 'ਚ ਲਸਣ ਸਹਾਇਕ ਹੈ। ਇਹ ਖੂਨ ਨੂੰ ਪਤਲਾ ਕਰਦਾ ਹੈ, ਜਿਸ ਨਾਲ ਤੁਸੀਂ ਕਈ ਰੋਗਾਂ ਤੋਂ ਬਚੇ ਰਹਿੰਦੇ ਹੋ।
ਦੰਦਾਂ ਦੇ ਦਰਦ ਤੋਂ ਮੁਕਤੀ
ਦੰਦਾਂ 'ਚ ਦਰਦ ਹੋਣ 'ਤੇ ਲਸਣ ਅਤੇ ਲੌਂਗ ਨੂੰ ਇਕੱਠੇ ਪੀਸ ਕੇ ਦੰਦ ਦਰਦ ਵਾਲੇ ਹਿੱਸੇ 'ਤੇ ਲਗਾਉਣ ਨਾਲ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ।
ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ
ਕਰੇ ਕੈਂਸਰ ਤੋਂ ਬਚਾਅ
ਲਸਣ ਦਾ ਇਕ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ 'ਚ ਵਾਧਾ ਕਰਦਾ ਹੈ। ਕਈ ਜਾਣਕਾਰ ਤਾਂ ਇਹ ਵੀ ਮੰਨਦੇ ਹਨ ਕਿ ਇਹ ਕੈਂਸਰ ਵਰਗੇ ਗੰਭੀਰ ਰੋਗ ਨਾਲ ਲੜਨ 'ਚ ਵੀ ਇਹ ਕਾਰਗਰ ਹਥਿਆਰ ਹੈ। ਡਾਕਟਰ ਪੈਂਕ੍ਰਿਆਜ਼, ਕੋਲੈਸਟ੍ਰਾਲ, ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ 'ਚ ਕੱਚਾ ਲਸਣ ਖਾਣ ਦੀ ਸਲਾਹ ਦਿੰਦੇ ਹਨ।
ਸਵੇਰ ਦੇ ਨਾਸ਼ਤੇ ’ਚ ਬਰੈੱਡ ਖਾਣ ਵਾਲੇ ਲੋਕ ਜ਼ਰੂਰ ਪੜ੍ਹੋ ਇਹ ਖਬਰ, ਹੋ ਸਕਦੇ ਨੁਕਸਾਨ
ਠੰਡ ਤੋਂ ਬਚਾਵੇ
ਲਸਣ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਇਹ ਅੰਦਰੂਨੀ ਸਰਦੀ ਨੂੰ ਦੂਰ ਕਰਨ ਦਾ ਇਹ ਇਕ ਕੁਦਰਤੀ ਉਪਾਅ ਹੈ। ਕਈ ਖੋਜਾਂ ਇਸ ਗੱਲ ਨੂੰ ਸਿੱਧ ਕਰ ਚੁੱਕੀਆਂ ਹਨ ਕਿ ਸਰਦੀਆਂ 'ਚ ਲਸਣ ਦੇ ਸੇਵਨ ਨਾਲ ਠੰਡ ਨਹੀਂ ਲੱਗਦੀ। ਸਰਦੀਆਂ 'ਚ ਗਾਜਰ, ਅਦਰਕ ਅਤੇ ਲਸਣ ਦਾ ਜੂਸ ਬਣਾ ਕੇ ਪੀਣ ਨਾਲ ਸਰੀਰ ਨੂੰ ਐਂਟੀਬਾਇਓਟਿਕਸ ਮਿਲਦੇ ਹਨ ਅਤੇ ਠੰਡ ਘੱਟ ਲੱਗਦੀ ਹੈ।
ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ
ਗਰਭ ਅਵਸਥਾ 'ਚ ਫਾਇਦੇਮੰਦ
ਗਰਭ ਅਵਸਥਾ ਦੌਰਾਨ ਜੇਕਰ ਰੋਜ਼ਾਨਾ ਲਸਣ ਦਾ ਸੇਵਨ ਕੀਤਾ ਜਾਵੇ ਤਾਂ ਇਹ ਮਾਂ ਅਤੇ ਬੱਚੇ ਦੋਹਾਂ ਦੀ ਤੰਦਰੁਸਤੀ ਲਈ ਲਾਭਦਾਇਕ ਹੈ। ਇਸ ਨਾਲ ਗਰਭ ਵਿਚਲੇ ਬੱਚੇ ਦਾ ਭਾਰ ਵਧਣ 'ਚ ਮਦਦ ਮਿਲਦੀ ਹੈ। ਗਰਭਵਤੀ ਔਰਤਾਂ ਨੂੰ ਲਸਣ ਦਾ ਸੇਵਨ ਰੁਟੀਨ 'ਚ ਕਰਨਾ ਚਾਹੀਦੈ। ਜੇਕਰ ਗਰਭਵਤੀ ਔਰਤ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਤਾਂ ਗਰਭ ਅਵਸਥਾ ਦੌਰਾਨ ਉਸ ਨੂੰ ਕਿਸੇ ਨਾ ਕਿਸੇ ਰੂਪ 'ਚ ਲਸਣ ਦਾ ਸੇਵਨ ਕਰਨਾ ਚਾਹੀਦੈ। ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਕੇ ਬੱਚੇ ਨੂੰ ਨੁਕਸਾਨ ਹੋਣ ਤੋਂ ਬਚਾਉਂਦਾ ਹੈ। ਇਸ ਨਾਲ ਹੋਣ ਵਾਲੇ ਬੱਚੇ ਦਾ ਗਰਭ 'ਚ ਭਾਰ ਵੀ ਵਧਦਾ ਹੈ ਅਤੇ ਸਮੇਂ ਤੋਂ ਪਹਿਲਾਂ ਪ੍ਰਸੂਤ ਦਾ ਖਤਰਾ ਵੀ ਘੱਟ ਹੁੰਦਾ ਹੈ।