ਇਨ੍ਹਾਂ ਕਾਰਨਾਂ ਕਰ ਕੇ ਕੰਬਦੇ ਹਨ ਹੱਥ-ਪੈਰ
Monday, Jun 12, 2017 - 05:58 PM (IST)

ਜਲੰਧਰ— ਤੁਸੀਂ ਅਕਸਰ ਅਜਿਹੇ ਲੋਕਾਂ ਨੂੰ ਦੇਖਿਆ ਹੋਵੇਗਾ ਜਿਨ੍ਹਾਂ ਦੇ ਅਚਾਨਕ ਹੀ ਹੱਥ-ਪੈਰ ਕੰਬਣ ਲੱਗ ਪੈਂਦੇ ਹਨ। ਕਈ ਵਾਰੀ ਇਹ ਹਾਲਤ ਖੁਦ ਦੀ ਵੀ ਹੋ ਜਾਂਦੀ ਹੈ। ਇਸ ਹਾਲਤ 'ਚ ਕਈ ਵਾਰੀ ਖੜ੍ਹੇ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬੀਮਾਰੀ ਦੇ ਪਿੱਛੇ ਦੇ ਕਾਰਨ ਬਾਰੇ ਦੱਸ ਰਹੇ ਹਾਂ।
1. ਕਈ ਵਾਰੀ ਹਾਈ ਬੀ. ਪੀ. ਕਾਰਨ ਸਰੀਰ 'ਚ ਖੂਨ ਦਾ ਦੌਰਾ ਵੱਧ ਜਾਂਦਾ ਹੈ। ਇਸ ਕਾਰਨ ਵੀ ਹੱਥ-ਪੈਰ ਕੰਬਣ ਲੱਗਦੇ ਹਨ।
2. ਬੀ. ਪੀ. ਘੱਟ ਜਾਣ 'ਤੇ ਬਲੱਡ ਸ਼ੂਗਰ ਘੱਟਣ ਕਾਰਨ ਅਤੇ ਤਣਾਅ ਵੱਧ ਜਾਣ ਕਾਰਨ ਵੀ ਹੱਥ ਕੰਬਣ ਲੱਗ ਪੈਂਦੇ ਹਨ।
3. ਵਿਟਾਮਿਨ ਬੀ-12 ਦੀ ਕਮੀ ਕਾਰਨ ਵੀ ਹੱਥ-ਪੈਰ ਕੰਬਣ ਲੱਗਦੇ ਹਨ।
4. ਐਨੀਮੀਆ ਹੋਣ 'ਤੇ ਖੂਨ ਦੀ ਕਮੀ ਕਾਰਨ ਕਮਜ਼ੋਰੀ ਆ ਜਾਂਦੀ ਹੈ। ਜਿਸ ਕਾਰਨ ਹੱਥ-ਪੈਰ ਕੰਬਣ ਲੱਗਦੇ ਹਨ।
5. ਤਣਾਅ ਕਾਰਟੀਸੋਲ ਹਾਰਮੋਨ ਦਾ ਪੱਧਰ ਵੱਧਣ ਨਾਲ ਤਣਾਅ ਵੱਧਣ ਲੱਗਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵਿਗੜਦਾ ਹੈ ਅਤੇ ਹੱਥ-ਪੈਰ ਕੰਬਣ ਲੱਗਦੇ ਹਨ।
6. ਟ੍ਰੇਮਰ ਦਿਮਾਗ 'ਚ ਮੌਜੂਦ ਨਿਊਰੋ-ਟ੍ਰਾਂਸਮੀਟਰ ਕੈਮੀਕਲ ਲੀਕ ਹੋਣ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ।