ਪੈਰਾਂ ਦੀ ਸੋਜ ਨੂੰ ਘੱਟ ਕਰਨ ਦੇ ਲਈ ਅਪਣਾਓ ਘਰੇਲੂ ਆਸਾਨ ਤਰੀਕੇ
Sunday, Jun 10, 2018 - 10:09 AM (IST)
ਜਲੰਧਰ— ਅਕਸਰ ਕਈ ਲੋਕਾਂ ਦੇ ਪੈਰਾਂ 'ਚ ਸੋਜ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਦਰਦ ਹੁੰਦਾ ਹੈ। ਸੋਜ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਕਈ ਵਾਰੀ ਜ਼ਲਦੀ ਚੱਲਣ ਨਾਲ ਪੈਰ 'ਚ ਮੋਚ ਆ ਜਾਂਦੀ ਹੈ ਜਾਂ ਫਿਰ ਕਿਸੇ ਬਿਮਾਰੀ ਕਾਰਨ ਵੀ ਅਜਿਹਾ ਹੋ ਸਕਦਾ ਹੈ। ਕਈ ਲੋਕਾਂ ਨੂੰ ਥਕਾਵਟ ਦੀ ਵਜ੍ਹਾ ਨਾਲ ਪੈਰਾਂ 'ਤੇ ਸੋਜ ਹੋ ਜਾਂਦੀ ਹੈ। ਹਾਲਾਂਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ ਪਰ ਫਿਰ ਵੀ ਇਸ ਵਜ੍ਹਾ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ। ਜ਼ਿਆਦਾਤਰ ਗਰਭਵਤੀ ਔਰਤਾਂ ਦੇ ਪੈਰਾਂ 'ਚ ਸੋਜ ਹੁੰਦੀ ਹੈ। ਇਸ ਤੋਂ ਇਲਾਵਾ ਮੋਟਾਪਾ ਅਤੇ ਜ਼ਿਆਦਾ ਦੇਰ ਤੱਕ ਖੜ੍ਹੇ ਰਹਿਣ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਪੈਰਾਂ 'ਚ ਜ਼ਿਆਦਾ ਸੋਜ ਹੋਣ ਦੇ ਕਾਰਨ ਵਿਅਕਤੀ ਨੂੰ ਖੜ੍ਹੇ ਹੋਣ ਅਤੇ ਚੱਲਣ 'ਚ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤੁਸੀਂ ਕੁੱਝ ਘਰੇਲੂ ਤਰੀਕੇ ਵੀ ਆਪਣਾ ਸਕਦੇ ਹੋ। ਆਓ ਜਾਣਦੇ ਹਾਂ ਪੈਰਾਂ 'ਤੇ ਸੋਜ ਹੋਣ ਦੇ ਕਾਰਨਾ ਅਤੇ ਕੁੱਝ ਘਰੇਲੂ ਨੁਸਖੇ।
ਕਾਰਨ
- ਥਕਾਵਟ
- ਸ਼ੂਗਰ
- ਹਾਰਟ ਦੀ ਪਰੇਸ਼ਾਨੀ
- ਮੋਟਾਪਾ
- ਕਿਡਨੀ ਜਾ ਲੀਵਰ ਦੀ ਕੋਈ ਸਮੱਸਿਆ
ਘਰੇਲੂ ਉਪਾਅ
1. ਪੈਰਾਂ ਦੀ ਸਿਕਾਈ
ਪੈਰਾਂ ਦੀ ਸੋਜ ਦੂਰ ਕਰਨ ਦੇ ਲਈ ਸਿਕਾਈ ਕਰ ਸਕਦੇ ਹੋ। ਇਸ ਦੇ ਲਈ 2 ਟੱਬ ਲਓ ਅਤੇ 1 'ਚ ਗਰਮ ਪਾਣੀ ਅਤੇ ਦੂਸਰੇ 'ਚ ਠੰਡਾ ਪਾਣੀ ਭਰੋ। ਪਹਿਲੇ ਪੈਰਾਂ ਨੂੰ 3-4 ਮਿੰਟ ਗਰਮ ਪਾਣੀ 'ਚ ਪਾਓ ਅਤੇ ਉਸਦੇ ਬਾਅਦ ਪੈਰਾਂ ਨੂੰ 1 ਮਿੰਟ ਦੇ ਲਈ ਠੰਡੇ ਪਾਣੀ 'ਚ ਪਾਓ। ਇਸ ਪ੍ਰੀਕਿਰਿਆਂ ਨੂੰ 15-20 ਬਾਰ ਦੋਹਰਾਉਣ ਨਾਲ ਪੈਰਾਂ ਦੀ ਸੋਜ ਠੀਕ ਹੋ ਜਾਂਦੀ ਹੈ।
2. ਅਦਰਕ
ਸੋਜ ਨੂੰ ਠੀਕ ਕਰਨ ਦੇ ਲਈ ਤੁਸੀਂ ਅਦਰਕ ਦਾ ਇਸਤੇਮਾਲ ਵੀ ਕਰ ਸਕਦੇ ਹੋ। ਕਿਸੇ ਵੀ ਤੇਲ 'ਚ ਅਦਰਕ ਦੇ ਟੁੱਕੜੇ ਪਾ ਕੇ ਗਰਮ ਕਰੋ ਅਤੇ ਇਸ ਤੇਲ ਨਾਲ ਪੈਰਾਂ ਦੀ ਮਸਾਜ ਕਰੋ। ਇਸ ਨਾਲ ਸੋਜ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਅਦਰਕ ਦੀ ਚਾਹ ਜਾ ਇਸ ਨੂੰ ਕੱਚਾ ਖਾਣ ਨਾਲ ਵੀ ਫਾਇਦਾ ਹੁੰਦਾ ਹੈ।
3. ਨਿੰਬੂ ਪਾਣੀ
ਨਿੰਬੂ ਪਾਣੀ ਪੀਣ ਨਾਲ ਵੀ ਸਰੀਰ ਦੀ ਅੰਦਰੂਨੀ ਗੰਦਗੀ ਬਾਹਰ ਨਿਕਲਦੀ ਹੈ। ਇਸ ਦੇ ਲਈ 1 ਕੱਪ ਹਲਕੇ ਕੋਸੇ ਪਾਣੀ 'ਚ 2 ਚਮਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।
4. ਕਸਰਤ
ਪੈਰਾਂ ਦੀ ਸੋਜ ਨੂੰ ਘੱਟ ਕਰਨ ਦੇ ਲਈ ਸਭ ਤੋਂ ਆਸਾਨ ਤਰੀਕਾ ਹੈ ਕਸਰਤ ਕਰਨੀ। ਹਫਤੇ 'ਚ 5 ਦਿਨ ਅੱਧਾ ਘੰਟਾ ਸੈਰ ਕਰਨ ਨਾਲ ਪੈਰਾਂ 'ਚ ਖੂਨ ਦਾ ਦੌਰਾ ਠੀਕ ਤਰੀਕੇ ਨਾਲ ਪਹੁੰਚਦਾ ਹੈ। ਇਸ ਨਾਲ ਸੋਜ ਘੱਟ ਹੁੰਦੀ ਹੈ।
