ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ
Saturday, Jul 08, 2017 - 01:13 PM (IST)
ਜਲੰਧਰ— ਬਦਲਦੇ ਲਾਈਫ ਸਟਾਈਲ ਵਿੱਚ ਕਮਰ ਦਰਦ ਦੀ ਸਮੱਸਿਆ ਆਮ ਹੋ ਗਈ ਹੈ। ਛੋਟਾ ਹੋਵੇ ਜਾਂ ਵੱਡਾ ਹਰ ਕੋਈ ਇਸ ਤੋਂ ਪ੍ਰੇਸ਼ਾਨ ਹੈ। ਅਜਿਹੀ ਹਾਲਤ ਵਿੱਚ ਕੰਮ ਕਰਨ ਅਤੇ ਉੱਠਣ ਬੈਠਣ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਕੁੱਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਕਾਰਨ
- ਗਲਤ ਤਰੀਕੇ ਨਾਲ ਬੈਠਣਾ
- ਹਾਈ ਹੀਲ ਪਹਿਣਨਾ
- ਗਰਮ ਗੱਦਿਆ ਉੱਤੇ ਸੌਂਣਾ
- ਜ਼ਿਆਦਾ ਭਾਰ ਚੱਕਣਾ
ਉਪਾਅ
1. ਗਰਮ ਪਾਣੀ ਵਿੱਚ ਨਮਕ ਪਾ ਕੇ ਤੋਲੀਏ ਨੂੰ ਉਸ ਵਿੱਚ ਪਾਓ ਅਤੇ ਫਿਰ ਇਸ ਨੂੰ ਨਿਚੋੜ ਕੇ ਕਮਰ ਨੂੰ ਭਾਵ ਦਿਓ।
2. ਅਜਵਾਇਨ ਨੂੰ ਤਵੇ ਉੱਤੇ ਸੇਕੋ ਅਤੇ ਠੰਡਾ ਹੋਣ ਉੱਤੇ ਹੋਲੀ-ਹੋਲੀ ਚਬਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
3. ਆਪਣੀ ਖੁਰਾਕ ਵਿੱਚ ਅਜਿਹੀ ਖੁਰਾਕ ਸ਼ਾਮਲ ਕਰੋ, ਜਿਸ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੋਵੇ।
4. ਸਰ੍ਹੋਂ ਜਾਂ ਨਾਰੀਅਲ ਦੇ ਤੇਲ ਵਿੱਚ ਲਸਣ ਦੀਆਂ 2-3 ਕਲੀਆ ਪਾ ਕੇ ਗਰਮ ਕਰੋ ਅਤੇ ਠੰਡਾ ਹੋਣ ਉੱਤੇ ਇਸ ਨਾਲ ਕਮਰ ਦੀ ਮਾਲਿਸ਼ ਕਰੋ।
5. ਕੜਾਈ ਵਿੱਚ 2-3 ਚਮਚ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਸੇਕ ਲਓ। ਫਿਰ ਇਸ ਨੂੰ ਸੂਤੀ ਕੱਪੜੇ ਵਿੱਚ ਪਾ ਕੇ ਪੋਟਲੀ ਵਿੱਚ ਬੰਨ੍ਹ ਲਓ ਅਤੇ ਇਸ ਨਾਲ ਕਮਰ ਨੂੰ ਸੇਕ ਦਿਓ। ਅਜਿਹਾ ਕਰਨ ਨਾਲ ਦਰਦ ਤੋਂ ਆਰਾਮ ਮਿਲਦਾ ਹੈ।
6. ਸਾਰਾ ਦਿਨ ਇਕ ਹੀ ਪੋਜ਼ੀਸ਼ਨ ਵਿੱਚ ਨਾ ਬੈਠੋ।
