ਤਣਾਅ ਤੋਂ ਮੁਕਤੀ ਪਾਉਣ ਲਈ ਜ਼ਰੂਰ ਅਪਣਾਓ ਇਹ ਟਿਪਸ

05/26/2023 12:18:38 PM

ਨਵੀਂ ਦਿੱਲੀ- ਮੌਜੂਦਾ ਦੌਰ 'ਚ ਕਾਫ਼ੀ ਲੋਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ, ਜ਼ਿਆਦਾਤਰ ਮਾਮਲਿਆਂ 'ਚ ਰੁੱਝਿਆਂ ਲਾਈਫਸਟਾਈਲ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਇਨਸਾਨ ਨੂੰ ਸੁਕੂਨ ਘੱਟ ਨਸੀਬ ਹੋ ਰਿਹਾ ਹੈ। ਹਾਲਾਂਕਿ ਟੈਨਸ਼ਨ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਦਫਤਰ ਦਾ ਵਰਕਲੋਡ, ਪੜ੍ਹਾਈ ਦਾ  ਦਬਾਅ, ਫਾਈਨੈਂਸੀਅਲ ਸਮੱਸਿਆ, ਪਰਿਵਾਰਕ ਕਲੇਸ਼, ਪਿਆਰ ਜਾਂ ਦੋਸਤੀ 'ਚ ਧੋਖਾ ਆਦਿ। ਆਮ ਤੌਰ 'ਤੇ ਜਿੰਨਾ ਜ਼ਿਆਦਾ ਅਸੀਂ ਉਨ੍ਹਾਂ ਬਾਰੇ ਸੋਚਦੇ ਹਾਂ, ਓਨਾ ਹੀ ਤਣਾਅ ਵਧਦਾ ਹੈ, ਕਿਉਂਕਿ ਓਵਰਥਿੰਕਿੰਗ ਕਦੇ ਵੀ ਤਣਾਅ ਦਾ ਹੱਲ ਨਹੀਂ ਹੋ ਸਕਦਾ। ਤਣਾਅ ਕਾਰਨ ਸਾਡੇ ਸਰੀਰ 'ਚ ਕਈ ਤਰ੍ਹਾਂ ਦੇ ਹਾਰਮੋਨ ਆਉਂਦੇ ਹਨ, ਜਿਸ ਦਾ ਸਾਡੇ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

PunjabKesari 
ਤਣਾਅ ਨੂੰ ਇੰਝ ਕਰੋ ਦੂਰ 
1. ਇਕ ਥਾਂ 'ਤੇ ਜ਼ਿਆਦਾ ਦੇਰ ਤੱਕ ਨਾ ਬੈਠੋ - 
ਕਈ ਵਾਰ ਤੁਸੀਂ ਦਫ਼ਤਰ ਦੇ ਸਮੇਂ ਜਾਂ ਘਰ ਤੋਂ ਕੰਮ ਦੌਰਾਨ ਲੰਬੇ ਸਮੇਂ ਤੱਕ ਇਕ ਜਗ੍ਹਾ 'ਤੇ ਬੈਠਦੇ ਹੋ, ਅਜਿਹੇ 'ਚ ਤਣਾਅ ਹੋ ਸਕਦਾ ਹੈ। ਇਸ ਦਾ ਹੱਲ ਇਹ ਹੈ ਕਿ ਤੁਸੀਂ ਹਰ ਇਕ ਘੰਟੇ ਬਾਅਦ ਕੁਝ ਮਿੰਟਾਂ ਦਾ ਬ੍ਰੇਕ ਲਓ ਅਤੇ ਜੇਕਰ ਫਿਰ ਵੀ ਕੋਈ ਅਸਰ ਨਹੀਂ ਹੁੰਦਾ ਹੈ, ਤਾਂ ਪਾਵਰ ਨੈਪ ਯਾਨੀ ਛੋਟੀ ਨੀਂਦ ਰਾਹੀਂ ਤਣਾਅ ਨੂੰ ਦੂਰ ਭਜਾਓ।

PunjabKesari

2. ਲੋੜ ਤੋਂ ਜ਼ਿਆਦਾ ਕੰਮ ਦਾ ਬੋਝ ਨਾ ਲਓ - ਸਖ਼ਤ ਮਿਹਨਤ ਨਾਲ ਕੰਮ ਕਰਨ 'ਚ ਕੋਈ ਬੁਰਾਈ ਨਹੀਂ ਹੈ ਪਰ ਹਰ ਵਿਅਕਤੀ 'ਚ ਇੱਕ ਸਮਰੱਥਾ ਹੁੰਦੀ ਹੈ, ਜਿਸ ਤੋਂ ਬਾਅਦ ਉਹ ਕੰਮ ਦਾ ਦਬਾਅ ਨਹੀਂ ਝੱਲ ਪਾਉਂਦਾ। ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਹੋਵੇਗਾ ਕਿ ਤੁਸੀਂ ਕਿੰਨਾ ਕੰਮ ਦਾ ਬੋਝ ਚੁੱਕ ਸਕਦੇ ਹੋ ਕਿਉਂਕਿ ਤੁਹਾਡਾ ਸਰੀਰ ਅਤੇ ਦਿਮਾਗ ਸਮਰੱਥਾ ਤੋਂ ਬਾਹਰ ਹੋ ਜਾਵੇਗਾ ਤਾਂ ਕੋਈ ਪਰੇਸ਼ਾਨੀ ਹੋਣੀ ਤੈਅ ਹੈ।

PunjabKesari

3. ਗੱਲ ਕਰਨ ਨਾਲ ਬਣੇਗੀ ਗੱਲ - ਕਈ ਵਾਰ ਜਦੋਂ ਅਸੀਂ ਤਣਾਅ ਦੇ ਸ਼ਿਕਾਰ ਹੁੰਦੇ ਹਾਂ ਤਾਂ ਅਸੀਂ ਪੂਰੀ ਤਰ੍ਹਾਂ ਇਕਾਂਤ 'ਚ ਚਲੇ ਜਾਂਦੇ ਹਾਂ, ਕਦੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲੈਂਦੇ ਹਾਂ, ਤਾਂ ਕਦੇ ਅਸੀਂ ਮੋਬਾਈਲ ਫੋਨ ਨੂੰ ਸਵਿਚ ਆਫ ਕਰ ਦਿੰਦੇ ਹਾਂ ਪਰ ਇਸ ਨਾਲ ਤਣਾਅ ਦੂਰ ਹੋਣ ਦੀ ਬਜਾਏ ਹੋਰ ਜ਼ਿਆਦਾ ਵੱਧ ਜਾਂਦਾ ਹੈ। ਇਸ ਦੇ ਬਦਲੇ ਤੁਸੀਂ ਲੋਕਾਂ ਨਾਲ ਵੱਧ ਤੋਂ ਵੱਧ ਗੱਲ ਕਰੋ, ਜੇਕਰ ਮੁਲਾਕਾਤ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਫੋਨ ਰਾਹੀਂ ਆਪਣੀ ਪਰੇਸ਼ਾਨੀ ਦੱਸੋ। ਤੁਸੀਂ ਜਿੰਨੀਆਂ ਜ਼ਿਆਦਾ ਸਮੱਸਿਆ ਸਾਂਝੀ ਕਰੋਗੇ ਓਨਾ ਹੀ ਮਨ ਹਲਕਾ ਹੋਵੇਗਾ। ਕਈ ਵਾਰ ਤੁਹਾਡੇ ਕਰੀਬੀ ਤਣਾਅ ਦੂਰ ਕਰਨ 'ਚ ਬਿਹਤਰ ਮਦਦ ਕਰ ਪਾਉਂਦੇ ਹਨ।


sunita

Content Editor

Related News