ਡਾ. ਭੂਟਾਨੀ ਦੀਆਂ 3 ਗੱਲਾਂ ਬੰਨ੍ਹ ਲਓ ਪੱਲੇ, ਲੋਹੇ ਵਰਗੀਆਂ ਬਣ ਜਾਣਗੀਆਂ ਹੱਡੀਆਂ

Monday, Apr 10, 2023 - 05:37 PM (IST)

ਡਾ. ਭੂਟਾਨੀ ਦੀਆਂ 3 ਗੱਲਾਂ ਬੰਨ੍ਹ ਲਓ ਪੱਲੇ, ਲੋਹੇ ਵਰਗੀਆਂ ਬਣ ਜਾਣਗੀਆਂ ਹੱਡੀਆਂ

ਲੁਧਿਆਣਾ : ਬਦਲਦੇ ਦੌਰ ਅੰਦਰ ਖਾਣ-ਪੀਣ ਦੀਆਂ ਗ਼ਲਤ ਆਦਤਾਂ ਤੇ ਬਾਜ਼ਾਰੂ ਖਾਣੇ ਕਾਰਨ ਨੌਜਵਾਨਾਂ 'ਚ ਹੱਡੀਆਂ ਦੀਆਂ ਸਮੱਸਿਆਵਾਂ ਲਗਾਤਾਰ ਵਧ ਰਹੀਆਂ ਹਨ। ਨਵੀਂ ਪੀੜ੍ਹੀ ਚੰਗੀ ਖ਼ੁਰਾਕ ਨਾਲੋਂ ਫੂਡ ਸਪਲੀਮੈਂਟ 'ਤੇ ਜ਼ਿਆਦਾ ਨਿਰਭਰ ਹੋ ਰਹੀ ਹੈ। ਜਲਦੀ ਮਸਲਜ਼ ਬਣਾਉਣ ਦੇ ਚੱਕਰ 'ਚ ਕਈ ਤਰ੍ਹਾਂ ਦੇ ਸਪਲੀਮੈਂਟਾਂ ਦੀ ਵਰਤੋਂ ਸਰੀਰ ਲਈ ਘਾਤਕ ਸਿੱਧ ਹੋ ਰਹੀ ਹੈ। ਔਰਤਾਂ 'ਚ ਬੱਚੇ ਨੂੰ ਜਨਮ ਦੇਣ ਮਗਰੋਂ ਹੱਡੀਆਂ ਕਮਜ਼ੋਰ ਹੋਣ ਦੀ ਸਮੱਸਿਆ ਆਉਣ ਦਾ ਖ਼ਦਸ਼ਾ ਹੋਰ ਵਧ ਜਾਂਦਾ ਹੈ। ਘਰ ਦਾ ਬਣਿਆ ਦੁੱਧ, ਦਹੀਂ, ਦੇਸੀ ਘਿਓ, ਦਹੀਂ ਆਦਿ ਹੱਡੀਆਂ ਲਈ ਸਭ ਤੋਂ ਬਿਹਤਰ ਖੁਰਾਕ ਹੈ। 
 
ਪੁਰਾਣੇ ਸਮੇਂ 'ਚ ਬਜ਼ੁਰਗ 80 ਸਾਲ ਦੇ ਹੋ ਕੇ ਵੀ ਭਾਰੇ ਤੋਂ ਭਾਰਾ ਕੰਮ ਬੜੀ ਆਸਾਨੀ ਨਾਲ ਕਰ ਲੈਂਦੇ ਸਨ। ਅੱਜ 30-35 ਸਾਲ ਦੀ ਉਮਰ 'ਚ ਹੀ ਜੋੜਾਂ 'ਚ ਦਰਦ ਦੀ ਸਮੱਸਿਆ ਆ ਰਹੀ ਹੈ ਪਰ ਪਾਠਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਡਾ. ਤਨਵੀਰ ਸਿੰਘ ਭੂਟਾਨੀ ਇਸ ਸਮੱਸਿਆ ਦਾ ਸਟੀਕ ਤੇ ਸਸਤਾ ਹੱਲ ਲੈ ਕੇ ਆਏ ਹਨ।

ਲੁਧਿਆਣਾ ਦੇ ਉੱਘੇ ਆਰਥੋਪੈਡਿਕ ਸਰਜਨ ਅਤੇ ਈਵਾ ਹਸਪਤਾਲ ਦੇ ਸੰਚਾਲਕ ਡਾ. ਤਨਵੀਰ ਭੂਟਾਨੀ ਉੱਤਰੀ ਭਾਰਤ 'ਚ ਇਕ ਅਜਿਹੇ ਸਰਜਨ ਬਣ ਗਏ ਹਨ, ਜੋ ਜੌਨਸਨ ਐਂਡ ਜੌਨਸਨ ਦੀ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਦੀ ਪੂਰੀ ਤਰ੍ਹਾਂ ਲੇਟੈਸਟ ਰੋਬੋਟਿਕ ਤਕਨਾਲੋਜੀ ਸ਼ਹਿਰ 'ਚ ਲੈ ਕੇ ਆਏ ਹਨ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾ. ਭੂਟਾਨੀ ਨੇ ਦੱਸਿਆ ਕੇ ਜੋੜਾਂ 'ਚ ਦਰਦ ਦੀ ਸਮੱਸਿਆ ਦਾ ਮੁੱਖ ਕਾਰਨ ਬਾਜ਼ਾਰੂ ਤੇ ਘਟੀਆ ਕਿਸਮ ਦਾ ਖਾਣ ਪੀਣ, ਉੱਠਣ-ਬੈਠਣ ਦਾ ਗ਼ਲਤ ਤਰੀਕਾ, ਬਦਲਦਾ ਲਾਈਫ ਸਟਾਈਲ ਅਤੇ ਖ਼ੁਰਾਕ ਹਨ। 

ਡਾ. ਭੂਟਾਨੀ ਨੇ ਦੱਸਿਆ ਕਿ ਇਸ ਤਕਨੀਕ 'ਚ ਗੋਡੇ ਨੂੰ ਸਕੈਨ ਕਰਨ ਤੋਂ ਬਾਅਦ ਰੋਬੋਟ ਗੋਡੇ ਦਾ ਮਾਡਲ ਬਣਾਉਂਦਾ ਹੈ। ਰੋਬੋਟਿਕ ਪਲਾਨ ਤੋਂ ਬਾਅਦ ਸਰਜਨ ਅਤੇ ਰੋਬੋਟ ਬਿਲਕੁਲ ਸੇਫ ਸਰਜਰੀ ਨੂੰ ਸਫ਼ਲ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ 'ਚ ਜੌਨਸਨ ਐਂਡ ਜੌਨਸਨ ਦਾ ਇਹ ਪਹਿਲਾ ਰੋਬੋਟ ਹੈ, ਜਿਸ 'ਚ ਗੋਡਿਆਂ ਦੇ ਇੰਪਲਾਂਟ 'ਚ ਇਸ ਰੋਬੋਟ ਵੱਲੋਂ ਦੁਨੀਆ ਦਾ ਸਭ ਤੋਂ ਮਸ਼ਹੂਰ ਐਟਿਊਨ ਇੰਪਲਾਂਟ ਵਰਤਿਆ ਗਿਆ ਹੈ। ਤੁਸੀਂ ਵੀ ਸੁਣੋ ਡਾ. ਭੂਟਾਨੀ ਨਾਲ ਕੀਤੀ  ਖ਼ਾਸ ਗੱਲਬਾਤ ਅਤੇ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਗੋਡਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ ਤਾਂ  92449-00001 ਨੰਬਰ 'ਤੇ ਸੰਪਰਕ ਕਰ ਸਕਦੇ ਹੋ।

 


author

Harnek Seechewal

Content Editor

Related News