‘ਕੋਰੀਅਨ ਗਲਾਸ’ ਸਕਿਨ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਚਮਕਦਾਰ ਤੇ ਨਰਮ ਬਣ ਜਾਏਗੀ ਚਮੜੀ

Monday, Jan 29, 2024 - 10:53 AM (IST)

‘ਕੋਰੀਅਨ ਗਲਾਸ’ ਸਕਿਨ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਚਮਕਦਾਰ ਤੇ ਨਰਮ ਬਣ ਜਾਏਗੀ ਚਮੜੀ

ਜਲੰਧਰ (ਬਿਊਰੋ)– ਚਿਹਰੇ ਦੀ ਸੁੰਦਰਤਾ ਨੂੰ ਵਧਾਉਣ ਲਈ ਸੋਸ਼ਲ ਮੀਡੀਆ ’ਤੇ ਚਮੜੀ ਦੀ ਦੇਖਭਾਲ ਨਾਲ ਜੁੜੇ ਵੱਖ-ਵੱਖ ਟਰੈਂਡ ਦੇਖਣ ਨੂੰ ਮਿਲਦੇ ਹਨ। ਇਨ੍ਹੀਂ ਦਿਨੀਂ ‘ਕੋਰੀਅਨ ਗਲਾਸ ਸਕਿਨ’ ਦਾ ਟਰੈਂਡ ਲੋਕਾਂ ’ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਅਕਸਰ ਲੋਕ ਸੋਚਦੇ ਹਨ ਕਿ ਕੋਰੀਅਨ ਸਕਿਨ ਹਾਸਲ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸ ਦੇ ਲਈ ਕਿਸੇ ਨੂੰ ਸਰਜਰੀ ਜਾਂ ਟੀਕੇ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਜੇਕਰ ਤੁਸੀਂ ਚਾਹੋ ਤਾਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਜ਼ਮਾ ਕੇ ਕੋਰੀਅਨ ਗਲਾਸ ਸਕਿਨ ਪਾ ਸਕਦੇ ਹੋ। ਆਓ ਜਾਣਦੇ ਹਾਂ ਕੋਰੀਅਨ ਗਲਾਸ ਸਕਿਨ ਪਾਉਣ ਦੇ ਘਰੇਲੂ ਨੁਸਖ਼ੇ–

ਕੋਰੀਅਨ ਗਲਾਸ ਸਕਿਨ ਹਾਸਲ ਕਰਨ ਲਈ ਘਰੇਲੂ ਨੁਸਖ਼ੇ

ਹਲਦੀ ਫੇਸ ਮਾਸਕ
ਜੇਕਰ ਤੁਸੀਂ ਕੋਰੀਅਨ ਲੋਕਾਂ ਦੀ ਤਰ੍ਹਾਂ ਚਮਕਦਾਰ ਸਕਿਨ ਚਾਹੁੰਦੇ ਹੋ ਤਾਂ ਤੁਸੀਂ ਹਲਦੀ ਫੇਸ ਮਾਸਕ ਲਗਾ ਸਕਦੇ ਹੋ। ਚਮੜੀ ਦੀ ਸੁੰਦਰਤਾ ਨੂੰ ਵਧਾਉਣ ਲਈ ਭਾਰਤੀ ਘਰਾਂ ’ਚ ਸਦੀਆਂ ਤੋਂ ਹਲਦੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ’ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਚਮੜੀ ਦੇ ਰੰਗ ਨੂੰ ਸੁਧਾਰਨ ’ਚ ਮਦਦ ਕਰਦੇ ਹਨ। ਇਸ ਦੇ ਲਈ 2-3 ਚਮਚੇ ਦਹੀਂ ਲਓ। ਇਸ ’ਚ ਇਕ ਚੁਟਕੀ ਹਲਦੀ ਮਿਲਾਓ। ਹੁਣ ਇਸ ਨੂੰ ਚਿਹਰੇ ’ਤੇ ਲਗਾਓ ਤੇ 15 ਮਿੰਟ ਬਾਅਦ ਚਮੜੀ ਨੂੰ ਸਾਫ਼ ਕਰ ਲਓ।

ਹਲਦੀ-ਚੰਦਨ ਦਾ ਪੇਸਟ
ਕੋਰੀਅਨ ਗਲਾਸ ਸਕਿਨ ਨੂੰ ਹਾਸਲ ਕਰਨ ਲਈ ਤੁਸੀਂ ਹਲਦੀ-ਚੰਦਨ ਦਾ ਪੇਸਟ ਵੀ ਲਗਾ ਸਕਦੇ ਹੋ। ਹਲਦੀ ਤੇ ਚੰਦਨ ਦਾ ਪਾਊਡਰ ਚਮੜੀ ਦੀ ਰੰਗਤ ਨੂੰ ਸੁਧਾਰਨ ’ਚ ਮਦਦ ਕਰਦਾ ਹੈ। ਹਲਦੀ ਤੇ ਚੰਦਨ ’ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਚਮੜੀ ਦੀ ਚਮਕ ਵਧਾਉਂਦੇ ਹਨ। ਇਸ ਦੇ ਲਈ ਤੁਸੀਂ 2 ਚਮਚੇ ਚੰਦਨ ਪਾਊਡਰ ਲਓ। ਇਸ ’ਚ ਇਕ ਚੁਟਕੀ ਹਲਦੀ ਤੇ ਗੁਲਾਬ ਜਲ ਜਾਂ ਦੁੱਧ ਮਿਲਾ ਲਓ। ਹੁਣ ਇਸ ਨੂੰ ਆਪਣੇ ਚਿਹਰੇ ’ਤੇ ਲਗਾਓ ਤੇ 15 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ।

ਗੁਲਾਬ ਜਲ ਟੋਨਰ
ਗੁਲਾਬ ਜਲ ਇਕ ਕੁਦਰਤੀ ਟੋਨਰ ਹੈ, ਜੋ ਚਮੜੀ ਦੇ pH ਪੱਧਰ ਨੂੰ ਸੰਤੁਲਿਤ ਕਰਨ ’ਚ ਮਦਦ ਕਰਦਾ ਹੈ। ਗੁਲਾਬ ਜਲ ਚਮੜੀ ਨੂੰ ਤਰੋਤਾਜ਼ਾ ਕਰਦਾ ਹੈ। ਇਸ ਨਾਲ ਚਮੜੀ ’ਤੇ ਚਮਕ ਆਉਂਦੀ ਹੈ ਤੇ ਰੰਗ ’ਚ ਨਿਖਾਰ ਆਉਂਦਾ ਹੈ। ਇਸ ਦੇ ਲਈ ਆਪਣੇ ਚਿਹਰੇ ਨੂੰ ਫੇਸ ਵਾਸ਼ ਨਾਲ ਧੋ ਲਓ। ਫਿਰ ਚਿਹਰੇ ’ਤੇ ਗੁਲਾਬ ਜਲ ਲਗਾਓ। ਆਪਣੇ ਚਿਹਰੇ ’ਤੇ ਗੁਲਾਬ ਜਲ ਲਗਾਉਣ ਨਾਲ ਤੁਸੀਂ ਕੋਰੀਅਨ ਲੋਕਾਂ ਵਰਗੀ ਚਮੜੀ ਪਾ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ : ਕੀ ਖਾਲੀ ਢਿੱਡ ਗਰਮ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ? ਜਾਣੋ ਕੀ ਹੈ ਸੱਚ

ਐਲੋਵੇਰਾ ਜੈੱਲ
ਕੋਰੀਅਨ ਗਲਾਸ ਸਕਿਨ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਵੀ ਲਗਾ ਸਕਦੇ ਹੋ। ਐਲੋਵੇਰਾ ਜੈੱਲ ’ਚ ਨਮੀ ਦੇਣ ਵਾਲੇ ਗੁਣ ਹੁੰਦੇ ਹਨ, ਜੋ ਚਮੜੀ ਨੂੰ ਨਰਮ ਬਣਾਉਂਦੇ ਹਨ। ਐਲੋਵੇਰਾ ਜੈੱਲ ਲਗਾਉਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ। ਇਸ ਦੇ ਲਈ ਤੁਸੀਂ ਤਾਜ਼ਾ ਐਲੋਵੇਰਾ ਪਲਪ ਲਓ। ਇਸ ਨੂੰ ਚਿਹਰੇ ’ਤੇ ਲਗਾਓ ਤੇ ਅੱਧੇ ਘੰਟੇ ਬਾਅਦ ਚਮੜੀ ਨੂੰ ਪਾਣੀ ਨਾਲ ਸਾਫ਼ ਕਰ ਲਓ। ਐਲੋਵੇਰਾ ਚਮੜੀ ’ਚ ਕੁਦਰਤੀ ਚਮਕ ਲਿਆਉਣ ’ਚ ਮਦਦ ਕਰਦਾ ਹੈ।

ਗ੍ਰੀਨ ਟੀ ਟੋਨਰ
ਗ੍ਰੀਨ ਟੀ ਟੋਨਰ ਕੋਰੀਅਨ ਗਲਾਸ ਸਕਿਨ ਪਾਉਣ ’ਚ ਵੀ ਮਦਦਗਾਰ ਸਾਬਿਤ ਹੋ ਸਕਦਾ ਹੈ। ਗ੍ਰੀਨ ਟੀ ’ਚ ਐਂਟੀਆਕਸੀਡੈਂਟ ਹੁੰਦੇ ਹਨ, ਇਸ ਲਈ ਇਹ ਚਮੜੀ ਨੂੰ ਨੁਕਸਾਨ ਤੋਂ ਬਚਾਉਂਦੀ ਹੈ। ਗ੍ਰੀਨ ਟੀ ਰੰਗ ਨੂੰ ਵੀ ਸੁਧਾਰਦੀ ਹੈ। ਇਸ ਨਾਲ ਖੁਸ਼ਕ ਚਮੜੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਤੁਸੀਂ ਗਰਮ ਪਾਣੀ ਲਓ। ਇਸ ’ਚ ਗ੍ਰੀਨ ਟੀ ਬੈਗ ਪਾਓ ਤੇ ਪਾਣੀ ਨੂੰ ਠੰਡਾ ਹੋਣ ਦਿਓ। ਹੁਣ ਤੁਸੀਂ ਇਸ ਨੂੰ ਕਾਟਨ ਪੈਡ ਦੀ ਮਦਦ ਨਾਲ ਆਪਣੇ ਚਿਹਰੇ ’ਤੇ ਲਗਾ ਸਕਦੇ ਹੋ।

ਦਹੀਂ ਤੇ ਸ਼ਹਿਦ ਮਾਸਕ
ਜੇਕਰ ਤੁਸੀਂ ਕੋਰੀਅਨ ਗਲਾਸ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਦਹੀਂ ਤੇ ਸ਼ਹਿਦ ਦਾ ਮਾਸਕ ਲਗਾ ਸਕਦੇ ਹੋ। ਇਸ ਦੇ ਲਈ ਦਹੀਂ ਤੇ ਸ਼ਹਿਦ ਨੂੰ ਮਿਲਾ ਕੇ ਚਿਹਰੇ ’ਤੇ ਲਗਾਓ। 15-20 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ। ਦਹੀਂ ਤੇ ਸ਼ਹਿਦ ਚਮੜੀ ’ਤੇ ਗਲੋ ਲਿਆਉਣ ’ਚ ਮਦਦ ਕਰਦੇ ਹਨ। ਦਹੀਂ ਤੇ ਸ਼ਹਿਦ ਲਗਾਉਣ ਨਾਲ ਚਮੜੀ ’ਤੇ ਨਿਖਾਰ ਤੇ ਗਲੋ ਆਉਂਦਾ ਹੈ।

ਬਹੁਤ ਸਾਰਾ ਪਾਣੀ ਪੀਓ
ਚਿਹਰੇ ’ਤੇ ਚਮਕ ਲਿਆਉਣ ਲਈ ਤੁਹਾਨੂੰ ਖ਼ੂਬ ਪਾਣੀ ਪੀਣਾ ਚਾਹੀਦਾ ਹੈ। ਤੁਹਾਨੂੰ ਹਰਬਲ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਨਾਰੀਅਲ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ। ਆਪਣੀ ਚਮੜੀ ਨੂੰ ਸੁਧਾਰਨ ਲਈ ਤੁਹਾਨੂੰ ਦਿਨ ’ਚ ਲਗਭਗ 8-10 ਗਲਾਸ ਪਾਣੀ ਪੀਣਾ ਚਾਹੀਦਾ ਹੈ।

ਇਕ ਸੰਤੁਲਿਤ ਖੁਰਾਕ ਖਾਓ
ਆਪਣੀ ਚਮੜੀ ਨੂੰ ਸੁਧਾਰਨ ਲਈ ਤੁਹਾਨੂੰ ਆਪਣੀ ਸੰਤੁਲਿਤ ਖੁਰਾਕ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਸੰਤੁਲਿਤ ਖੁਰਾਕ ਲਈ ਤੁਹਾਨੂੰ ਪ੍ਰੋਟੀਨ, ਫਾਈਬਰ ਤੇ ਵਿਟਾਮਿਨ ਦੀ ਲੋੜੀਂਦੀ ਮਾਤਰਾ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਹਾਨੂੰ ਫਲ, ਸਬਜ਼ੀਆਂ ਤੇ ਅਨਾਜ ਦਾ ਸੇਵਨ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਨ੍ਹਾਂ ਨੁਸਖ਼ਿਆਂ ਨਾਲ ਤੁਸੀਂ ਚਮਕਦਾਰ ਸਕਿਨ ਪਾ ਸਕਦੇ ਹੋ ਪਰ ਜੇਕਰ ਤੁਹਾਨੂੰ ਇਨ੍ਹਾਂ ’ਚੋਂ ਕਿਸੇ ਚੀਜ਼ ਨਾਲ ਐਲਰਜੀ ਹੈ ਤਾਂ ਆਪਣੇ ਡਾਕਟਰ ਜਾਂ ਮਾਹਿਰ ਦੀ ਸਲਾਹ ਜ਼ਰੂਰ ਲਓ।


author

sunita

Content Editor

Related News