ਸਨਬਰਨ ਤੋਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਸਕਿਨ ਨੂੰ ਮਿਲੇਗੀ ਠੰਡਕ

Tuesday, Apr 21, 2026 - 04:21 PM (IST)

ਸਨਬਰਨ ਤੋਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਸਕਿਨ ਨੂੰ ਮਿਲੇਗੀ ਠੰਡਕ

ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਤੇਜ਼ ਧੁੱਪ ਕਾਰਨ ਚਮੜੀ 'ਤੇ ਜਲਣ, ਲਾਲੀ ਅਤੇ ਦਰਦ ਹੋਣਾ ਇਕ ਆਮ ਸਮੱਸਿਆ ਹੈ, ਜਿਸ ਨੂੰ 'ਸਨਬਰਨ' ਕਿਹਾ ਜਾਂਦਾ ਹੈ। ਜੇਕਰ ਸਹੀ ਸਮੇਂ 'ਤੇ ਇਸ ਵੱਲ ਧਿਆਨ ਨਾ ਦਿੱਤਾ ਜਾਵੇ, ਤਾਂ ਇਹ ਚਮੜੀ ਨੂੰ ਡੂੰਘਾ ਨੁਕਸਾਨ ਪਹੁੰਚਾ ਸਕਦੀ ਹੈ ਪਰ ਚੰਗੀ ਗੱਲ ਇਹ ਹੈ ਕਿ ਕੁਝ ਆਸਾਨ ਘਰੇਲੂ ਨੁਸਖਿਆਂ ਨਾਲ ਇਸ ਤੋਂ ਤੁਰੰਤ ਰਾਹਤ ਪਾਈ ਜਾ ਸਕਦੀ ਹੈ।

ਸਨਬਰਨ ਲਈ ਅਸਰਦਾਰ ਘਰੇਲੂ ਉਪਾਅ :-

ਐਲੋਵੇਰਾ ਜੈੱਲ
- ਸਨਬਰਨ ਵਾਲੀ ਥਾਂ 'ਤੇ ਤਾਜ਼ਾ ਐਲੋਵੇਰਾ ਜੈੱਲ ਲਗਾਉਣਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ 'ਚ ਕੁਦਰਤੀ ਕੂਲਿੰਗ (ਠੰਡਕ) ਅਤੇ ਹੀਲਿੰਗ ਗੁਣ ਹੁੰਦੇ ਹਨ, ਜੋ ਚਮੜੀ ਨੂੰ ਜਲਦੀ ਠੀਕ ਕਰਨ 'ਚ ਮਦਦ ਕਰਦੇ ਹਨ।

ਖੀਰੇ ਦਾ ਰਸ
- ਖੀਰਾ ਚਮੜੀ ਦੀ ਜਲਣ ਲਈ ਇਕ ਵਧੀਆ ਕੁਦਰਤੀ ਇਲਾਜ ਹੈ। ਇਸ 'ਚ ਲਗਭਗ 95% ਪਾਣੀ ਹੁੰਦਾ ਹੈ, ਜੋ ਚਮੜੀ ਨੂੰ ਹਾਈਡ੍ਰੇਟ ਰੱਖਣ ਅਤੇ ਠੰਡਕ ਪਹੁੰਚਾਉਣ 'ਚ ਬਹੁਤ ਪ੍ਰਭਾਵਸ਼ਾਲੀ ਹੈ।

ਦਹੀਂ ਦੀ ਵਰਤੋਂ
- ਸਨਬਰਨ ਵਾਲੀ ਥਾਂ 'ਤੇ ਦਹੀ ਲਗਾਉਣ ਨਾਲ ਚਮੜੀ ਨੂੰ ਰਾਹਤ ਮਿਲਦੀ ਹੈ। ਇਸ 'ਚ ਮੌਜੂਦ ਪ੍ਰੋਬਾਇਓਟਿਕਸ ਅਤੇ ਲੈਕਟਿਕ ਐਸਿਡ ਜਲਣ ਨੂੰ ਘੱਟ ਕਰਦੇ ਹਨ ਅਤੇ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹਨ।

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ :-

ਸਰੋਤਾਂ ਅਨੁਸਾਰ, ਸਨਬਰਨ ਹੋਣ 'ਤੇ ਕਦੇ ਵੀ ਸਿੱਧੇ ਤੌਰ 'ਤੇ ਬਰਫ਼ ਨੂੰ ਚਮੜੀ 'ਤੇ ਨਹੀਂ ਲਗਾਉਣਾ ਚਾਹੀਦਾ। ਇਸ ਤੋਂ ਇਲਾਵਾ, ਜ਼ਿਆਦਾ ਕੈਮੀਕਲ ਵਾਲੇ ਪ੍ਰੋਡਕਟਸ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਧੁੱਪ 'ਚ ਨਿਕਲਦੇ ਸਮੇਂ ਹਮੇਸ਼ਾ ਢਿੱਲੇ ਕੱਪੜੇ ਪਾਓ ਅਤੇ ਸਨਸਕ੍ਰੀਨ ਦੀ ਵਰਤੋਂ ਕਰੋ। ਜੇਕਰ ਜਲਣ ਜ਼ਿਆਦਾ ਹੋਵੇ, ਛਾਲੇ ਪੈ ਜਾਣ ਜਾਂ ਦਰਦ ਵਧ ਜਾਵੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।


author

Sunaina

Content Editor

Related News