‘ਡੇਟਿੰਗ ਐਪਸ’ ਤੋਂ ਨੌਜਵਾਨਾਂ ਦਾ ਮੋਹ ਭੰਗ, ਹੁਣ ਆਹਮੋ-ਸਾਹਮਣੇ ਮੁਲਾਕਾਤਾਂ ਨੂੰ ਦੇ ਰਹੇ ਤਰਜੀਹ

Thursday, Aug 06, 2026 - 07:36 AM (IST)

‘ਡੇਟਿੰਗ ਐਪਸ’ ਤੋਂ ਨੌਜਵਾਨਾਂ ਦਾ ਮੋਹ ਭੰਗ, ਹੁਣ ਆਹਮੋ-ਸਾਹਮਣੇ ਮੁਲਾਕਾਤਾਂ ਨੂੰ ਦੇ ਰਹੇ ਤਰਜੀਹ

ਨਵੀਂ ਦਿੱਲੀ (ਇੰਟ.) – ਅੱਜ ਦਾ ਸਮਾਂ ਡਿਜੀਟਲ ਦੌਰ ਹੈ ਅਤੇ ਇਸ ਦੌਰ ਵਿਚ ਹਰਮਨਪਿਆਰੇ ‘ਡੇਟਿੰਗ ਐਪਸ’ ਦੀ ਖਿੱਚ ਹੁਣ ਹੌਲੀ-ਹੌਲੀ ਨੌਜਵਾਨ ਪੀੜ੍ਹੀ ਵਿਚ ਘੱਟ ਹੁੰਦੀ ਨਜ਼ਰ ਆ ਰਹੀ ਹੈ। ਫ਼ਰਜ਼ੀ ਪ੍ਰੋਫ਼ਾਈਲ, ਰਸਮੀ ਗੱਲਬਾਤ ਅਤੇ ਲਗਾਤਾਰ ਸਵਾਈਪ ਕਰਨ ਦੀ ਥਕਾਵਟ ਤੋਂ ਪ੍ਰੇਸ਼ਾਨ ਨੌਜਵਾਨ ਹੁਣ ਅਸਲ ਦੁਨੀਆ ਵਿਚ ਲੋਕਾਂ ਨੂੰ ਮਿਲਣ ਅਤੇ ਰਿਸ਼ਤੇ ਬਣਾਉਣ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਹਾਲ ਹੀ ਵਿਚ ਫੋਰਬਸ ਦੇ ਇਕ ਸਰਵੇਖਣ ਵਿਚ ਇਹ ਬਦਲਾਅ ਸਪੱਸ਼ਟ ਰੂਪ ਵਿਚ ਸਾਹਮਣੇ ਆਇਆ ਹੈ।

ਪੜ੍ਹੋ ਇਹ ਵੀ - ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ

 

5000 ਤੋਂ ਵੱਧ ਨੌਜਵਾਨਾਂ ’ਤੇ ਹੋਇਆ ਸਰਵੇਖਣ
ਸਰਵੇਖਣ ਵਿਚ 5000 ਤੋਂ ਵੱਧ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਲੱਗਭਗ 79 ਫ਼ੀਸਦੀ ਜੈਨ-ਜ਼ੈੱਡ ਅਤੇ 80 ਫ਼ੀਸਦੀ ਮਿਲੇਨੀਅਲਸ ਦਾ ਕਹਿਣਾ ਹੈ ਕਿ ਉਹ ਡੇਟਿੰਗ ਐਪਸ ਦੀ ਵਰਤੋਂ ਘੱਟ ਕਰ ਰਹੇ ਹਨ ਜਾਂ ਪੂਰੀ ਤਰ੍ਹਾਂ ਛੱਡ ਚੁੱਕੇ ਹਨ। ਇਸ ਮਾਮਲੇ ਦੇ ਸਬੰਧ ਵਿਚ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਸਿਰਫ਼ ਤਕਨੀਕ ਤੋਂ ਦੂਰੀ ਨਹੀਂ, ਸਗੋਂ ਰਿਸ਼ਤਿਆਂ ਦੀ ਗੁਣਵੱਤਾ ਨੂੰ ਲੈ ਕੇ ਬਦਲੀ ਸੋਚ ਦਾ ਸੰਕੇਤ ਹੈ।

ਫ਼ਰਜ਼ੀ ਪ੍ਰੋਫ਼ਾਈਲਾਂ ਨਾਲ ਵਧੀ ਨਿਰਾਸ਼ਾ
ਮਾਹਿਰਾਂ ਅਨੁਸਾਰ ਡੇਟਿੰਗ ਐਪਸ ’ਤੇ ਨਕਲੀ ਪ੍ਰੋਫ਼ਾਈਲ, ਬਨਾਉਟੀ ਗੱਲਬਾਤ, ਵਾਰ-ਵਾਰ ਇਕੋ ਜਿਹੀ ਪ੍ਰਕਿਰਿਆ ਅਤੇ ਆਸ ਮੁਤਾਬਕ ਨਤੀਜਾ ਨਾ ਮਿਲਣ ਕਾਰਨ ਨੌਜਵਾਨਾਂ ਵਿਚ ਨਿਰਾਸ਼ਾ ਵਧੀ ਹੈ। ਇਹੀ ਕਾਰਨ ਹੈ ਕਿ ‘ਡੇਟਿੰਗ ਐਪ ਬਰਨਆਊਟ’ ਭਾਵ ਡਿਜੀਟਲ ਡੇਟਿੰਗ ਕਾਰਨ ਮਾਨਸਿਕ ਥਕਾਵਟ ਦੀ ਸਮੱਸਿਆ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ।

ਪੜ੍ਹੋ ਇਹ ਵੀ - ਔਰਤਾਂ ਨੂੰ ਹੁਣ ਸੋਨੇ ਦਾ ਸਿੱਕਾ ਤੇ ਸਾੜ੍ਹੀ ਦੇਵੇਗੀ ਵਿਜੇ ਸਰਕਾਰ, ਬਜਟ 'ਚ ਕਰ 'ਤੇ ਵੱਡੇ ਐਲਾਨ

ਆਹਮੋ-ਸਾਹਮਣੇ ਮੁਲਾਕਾਤਾਂ ’ਤੇ ਵਧਿਆ ਭਰੋਸਾ
ਨੌਜਵਾਨ ਹੁਣ ਸਮਾਜਿਕ ਪ੍ਰੋਗਰਾਮਾਂ, ਕਲੱਬਾਂ, ਖੇਡ ਸਰਗਰਮੀਆਂ, ਸੰਗੀਤ ਪ੍ਰੋਗਰਾਮਾਂ, ਸਵੈ-ਸੇਵੀ ਮੁਹਿੰਮਾਂ ਅਤੇ ਸਮਾਜਿਕ ਆਯੋਜਨਾਂ ਵਿਚ ਹਿੱਸਾ ਲੈ ਕੇ ਨਵੇ ਲੋਕਾਂ ਨਾਲ ਜਾਣ-ਪਛਾਣ ਵਧਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਹਮੋ-ਸਾਹਮਣੇ ਦੀ ਗੱਲਬਾਤ ਵਿਚ ਭਰੋਸਾ, ਪਾਰਦਰਸ਼ਤਾ ਤੇ ਆਪਣਾਪਨ ਵਧੇਰੇ ਮਹਿਸੂਸ ਹੁੰਦਾ ਹੈ।

ਕੀ ਹੈ ਮਾਹਿਰਾਂ ਦੀ ਰਾਏ
ਸਮਾਜਿਕ ਵਿਵਹਾਰ ਦਾ ਅਧਿਐਨ ਕਰਨ ਵਾਲੇ ਮਾਹਿਰਾਂ ਦਾ ਮੰਨਣਾ ਹੈ ਕਿ ਤਕਨੀਕ ਲੋਕਾਂ ਨੂੰ ਜੋੜਨ ਦਾ ਮਾਧਿਅਮ ਤਾਂ ਹੈ ਪਰ ਮਜ਼ਬੂਤ ਰਿਸ਼ਤਿਆਂ ਦੀ ਨੀਂਹ ਅੱਜ ਵੀ ਪ੍ਰਤੱਖ ਗੱਲਬਾਤ ਤੇ ਵਿਸ਼ਵਾਸ ’ਤੇ ਹੀ ਟਿਕੀ ਹੁੰਦੀ ਹੈ। ਇਹੀ ਕਾਰਨ ਹੈ ਕਿ ਨਵੀਂ ਪੀੜ੍ਹੀ ਹੁਣ ਡਿਜੀਟਲ ਦੁਨੀਆ ਦੇ ਨਾਲ-ਨਾਲ ਅਸਲ ਸਮਾਜਿਕ ਜੀਵਨ ਨੂੰ ਵੀ ਓਨਾ ਹੀ ਮਹੱਤਵ ਦੇਣ ਲੱਗੀ ਹੈ।

ਪੜ੍ਹੋ ਇਹ ਵੀ - ਥਾਲੀ ਦੀ ਥਾਂ ਵਿਦਿਆਰਥੀਆਂ ਨੂੰ ਹੱਥਾਂ 'ਚ ਦਿੱਤੀ ਰੋਟੀ-ਸਬਜ਼ੀ! UP 'ਚ ਮਿਡ-ਡੇ-ਮੀਲ ਦੀ ਵੀਡੀਓ ਵਾਇਰਲ

ਭਾਰਤ ’ਚ ਵੀ ਬਦਲ ਰਹੀ ਹੈ ਤਸਵੀਰ
ਮਹਾਨਗਰਾਂ ਅਤੇ ਵੱਡੇ ਸ਼ਹਿਰਾਂ ਵਿਚ ਡੇਟਿੰਗ ਐਪਸ ਦੀ ਵਰਤੋਂ ਹੁਣ ਵੀ ਵਿਆਪਕ ਹੈ ਪਰ ਨੌਜਵਾਨਾਂ ਦੇ ਵਿਵਹਾਰ ਵਿਚ ਬਦਲਾਅ ਸਪੱਸ਼ਟ ਦਿਖਾਈ ਦੇਣ ਲੱਗਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੋਸ਼ਲ ਨੈੱਟਵਰਕਿੰਗ ਦੇ ਨਾਲ-ਨਾਲ ਹੁਣ ਆਫ਼ਲਾਈਨ ਸਮਾਜਿਕ ਮੇਲ-ਜੋਲ ਦਾ ਸੱਭਿਆਚਾਰ ਵੀ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਹੈ। ਨੌਜਵਾਨ ਅਜਿਹੇ ਰਿਸ਼ਤੇ ਚਾਹੁੰਦੇ ਹਨ ਜੋ ਸਿਰਫ਼ ਸਕ੍ਰੀਨ ਤੱਕ ਸੀਮਤ ਨਾ ਰਹਿ ਕੇ ਅਸਲ ਜੀਵਨ ਵਿਚ ਵੀ ਟਿਕਾਊ ਸਾਬਤ ਹੋਣ।

ਪੜ੍ਹੋ ਇਹ ਵੀ - ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ ਹੁਣ ਇਹ ਔਰਤਾਂ, ਯੋਗੀ ਸਰਕਾਰ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News