ਕੀ ਤੁਸੀਂ ਵੀ ਚਾਹੁੰਦੇ ਹੋ ਸੁੰਦਰ ਹੱਥ? ਤਾਂ ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ
Friday, Jun 23, 2023 - 11:10 AM (IST)

ਜਲੰਧਰ (ਬਿਊਰੋ)– ਸਾਰਾ ਦਿਨ ਕੰਮ ਕਰਦਿਆਂ ਤੁਹਾਡੇ ਹੱਥ ਖਰਾਬ ਹੋ ਗਏ ਹਨ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜੇਕਰ ਤੁਸੀਂ ਸੁੰਦਰ ਤੇ ਗੋਰੇ ਹੱਥ ਚਾਹੁੰਦੇ ਹੋ ਤਾਂ ਜਾਣੋ ਇਹ ਘਰੇਲੂ ਨੁਸਖ਼ੇ। ਅਕਸਰ ਜਦੋਂ ਅਸੀਂ ਆਪਣੀ ਖ਼ੂਬਸੂਰਤੀ ਨੂੰ ਲੈ ਕੇ ਫਿਕਰਮੰਦ ਹੁੰਦੇ ਹਾਂ ਤਾਂ ਅਸੀਂ ਮਹਿੰਗੇ ਬਿਊਟੀ ਪਾਰਲਰਾਂ ’ਚ ਜਾਂਦੇ ਹਾਂ ਤੇ ਬਹੁਤ ਸਾਰਾ ਪੈਸਾ ਖ਼ਰਚ ਕਰਦੇ ਹਾਂ ਪਰ ਜੇਕਰ ਤੁਸੀਂ ਬਿਨਾਂ ਖ਼ਰਚ ਕੀਤੇ ਹੀ ਚਮਕਦੇ ਹੋ ਤਾਂ ਇਸ ਤੋਂ ਵਧੀਆ ਹੋਰ ਕੀ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਘਰੇਲੂ ਨੁਸਖ਼ੇ, ਜੋ ਤੁਹਾਡੇ ਹੱਥਾਂ ਨੂੰ ਸੁੰਦਰ ਬਣਾ ਦੇਣਗੇ–
ਵੇਸਣ, ਦਹੀਂ ਤੇ ਸ਼ਹਿਦ ਨਾਲ ਮਾਲਸ਼
ਜੇਕਰ ਤੁਹਾਡੇ ਹੱਥ ਧੁੱਪ ਕਾਰਨ ਕਾਲੇ ਹੋ ਗਏ ਹਨ ਤੇ ਤੁਸੀਂ ਉਨ੍ਹਾਂ ਨੂੰ ਗੋਰਾ ਬਣਾਉਣਾ ਚਾਹੁੰਦੇ ਹੋ ਤਾਂ 1 ਚਮਚਾ ਵੇਸਣ ’ਚ ਥੋੜ੍ਹਾ ਜਿਹਾ ਦਹੀਂ ਤੇ ਸ਼ਹਿਦ ਮਿਲਾ ਕੇ ਆਪਣੇ ਹੱਥਾਂ ਦੀ ਮਾਲਸ਼ ਕਰੋ। ਹਾਲਾਂਕਿ ਇਸ ਦਾ ਨਤੀਜਾ ਤੁਹਾਨੂੰ ਤੁਰੰਤ ਦਿਖਾਈ ਦੇਵੇਗਾ ਪਰ ਜੇਕਰ ਤੁਹਾਡੀ ਟੈਨਿੰਗ ਜ਼ਿਆਦਾ ਹੈ ਤਾਂ ਤੁਸੀਂ ਇਸ ਦੀ ਰੋਜ਼ਾਨਾ ਵਰਤੋਂ ਕਰ ਸਕਦੇ ਹੋ।
ਆਲੂ ਨਾਲ ਕਰੋ ਬਲੀਚ
ਜੇਕਰ ਤੁਸੀਂ ਕਿਸੇ ਪਾਰਟੀ ’ਤੇ ਜਾ ਰਹੇ ਹੋ ਜਾਂ ਕਿਸੇ ਜ਼ਰੂਰੀ ਮੀਟਿੰਗ ’ਤੇ ਜਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਜਲਦੀ ਚਮਕਾਉਣਾ ਚਾਹੁੰਦੇ ਹੋ ਤਾਂ ਕੈਮੀਕਲ ਬਲੀਚ ਦੀ ਬਜਾਏ ਕੁਦਰਤੀ ਬਲੀਚ ਦੀ ਵਰਤੋਂ ਕਰੋ। ਆਲੂ ਕਿਸੇ ਬਲੀਚ ਤੋਂ ਘੱਟ ਨਹੀਂ ਹੈ, ਆਲੂ ਨੂੰ ਪੀਸ ਕੇ ਹੱਥਾਂ ’ਤੇ ਰਗੜੋ। ਅਜਿਹਾ ਕਰਨ ਨਾਲ ਤੁਹਾਡੇ ਹੱਥ 10 ਮਿੰਟ ਦੇ ਅੰਦਰ ਚਮਕਦਾਰ ਹੋ ਜਾਣਗੇ।
ਸ਼ਹਿਦ ਤੇ ਪਪੀਤੇ ਦੀ ਪੇਸਟ
ਕਈ ਵਾਰ, ਖ਼ਾਸ ਕਰਕੇ ਦੀਵਾਲੀ ਵਰਗੇ ਦਿਨਾਂ ’ਤੇ ਜਦੋਂ ਤੁਸੀਂ ਘਰ ਦੀ ਜ਼ੋਰਦਾਰ ਸਫਾਈ ਕਰਦੇ ਹੋ ਤਾਂ ਤੁਹਾਡੇ ਹੱਥਾਂ ’ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ, ਜੋ ਸਾਬਣ ਨਾਲ ਰਗੜਨ ਨਾਲ ਬਾਹਰ ਨਹੀਂ ਨਿਕਲਦੀ। ਜੇਕਰ ਤੁਸੀਂ ਆਪਣੇ ਹੱਥਾਂ ਦੀ ਗੰਦਗੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਤੇ ਪਪੀਤੇ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਪੇਸਟ ਬਣਾ ਲਓ ਤੇ ਇਸ ਨਾਲ ਹੱਥਾਂ ਦੀ ਮਾਲਸ਼ ਕਰੋ। ਹੌਲੀ-ਹੌਲੀ ਮਾਲਸ਼ ਕਰਨ ਨਾਲ ਤੁਹਾਡੇ ਹੱਥਾਂ ਦੀ ਗੰਦਗੀ ਦੂਰ ਹੋ ਜਾਵੇਗੀ ਤੇ ਤੁਹਾਡੇ ਹੱਥ ਪਹਿਲਾਂ ਵਾਂਗ ਸਫ਼ੈਦ ਤੇ ਸਾਫ਼ ਹੋ ਜਾਣਗੇ।
ਇਹ ਘਰੇਲੂ ਨੁਸਖ਼ੇ ਇੰਨੇ ਸਸਤੇ ਹਨ ਕਿ ਤੁਹਾਨੂੰ 5 ਰੁਪਏ ਖਰਚਣ ਦੀ ਵੀ ਲੋੜ ਨਹੀਂ ਪਵੇਗੀ। ਇਨ੍ਹਾਂ ਦਾ ਅਸਰ ਤੁਹਾਡੇ ਹੱਥਾਂ ’ਤੇ ਇਸ ਤਰ੍ਹਾਂ ਦਿਖਾਈ ਦੇਵੇਗਾ, ਜਿਵੇਂ ਤੁਸੀਂ ਕਿਸੇ ਮਹਿੰਗੇ ਬਿਊਟੀ ਪਾਰਲਰ ਤੋਂ ਮੈਨੀਕਿਓਰ ਕਰਵਾ ਕੇ ਆਏ ਹੋ।
ਨੋਟ– ਤੁਸੀਂ ਆਪਣੇ ਹੱਥਾਂ ਦੀ ਸਫਾਈ ਲਈ ਕਿਹੜੇ ਦੇਸੀ ਨੁਸਖ਼ੇ ਅਪਣਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।