ਸਰਦੀ-ਜ਼ੁਕਾਮ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਏ ਭੁੰਨੀ ਹੋਈ ‘ਅਲਸੀ ਤੇ ਜੀਰਾ’

Monday, Nov 02, 2020 - 05:44 PM (IST)

ਸਰਦੀ-ਜ਼ੁਕਾਮ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਏ ਭੁੰਨੀ ਹੋਈ ‘ਅਲਸੀ ਤੇ ਜੀਰਾ’

ਜਲੰਧਰ (ਬਿਊਰੋ) - ਔਸ਼ਧੀ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦਾ ਸੇਵਨ ਵੱਖ-ਵੱਖ ਪਕਵਾਨਾਂ ਦੇ ਰੂਪ 'ਚ ਕੀਤਾ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਫ਼ਾਈਬਰ ਐਂਟੀ-ਆਕਸੀਡੈਂਟ, ਵਿਟਾਮਿਨ-ਬੀ, ਓਮੇਗਾ 3 ਫ਼ੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਭਾਰ ਘੱਟ ਕਰਨ ਦੇ ਨਾਲ-ਨਾਲ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਦਰੁਸਤ, ਕਫ, ਕੋਲੈਸਟਰੋਲ, ਕੈਂਸਰ, ਡਾਇਬਟੀਜ਼ ਆਦਿ ਤੋਂ ਬਚਣ ਲਈ ਵੀ ਕੀਤਾ ਜਾਂਦਾ ਹੈ। ਜੇਕਰ ਅਲਸੀ ਨੂੰ ਜੀਰੇ ਦੇ ਨਾਲ ਖਾਧਾ ਜਾਵੇ ਤਾਂ ਇਸ ਨਾਲ ਸਰਦੀਆਂ 'ਚ ਹੋਣ ਵਾਲੀ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਨਿਜਾਤ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਅਲਸੀ ਖਾਣ ਦੇ ਉਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ...

ਕਿੰਝ ਕਰੀਏ ਸੇਵਨ
ਅਲਸੀ ਦੇ ਬੀਜਾਂ ਨੂੰ ਰਾਤ ਦੇ ਸਮੇਂ ਪਾਣੀ 'ਚ ਭਿਓ ਕੇ ਰੱਖ ਦਿਉ। ਸਵੇਰੇ ਖਾਲੀ ਪੇਟ ਇਨ੍ਹਾਂ ਦਾ ਸੇਵਨ ਕਰੋ। ਇਸ ਦੇ ਇਲਾਵਾ ਅਲਸੀ ਦੇ ਬੀਜਾਂ ਨਾਲ ਬਣੇ ਲੱਡੂ, ਰੋਟੀ ਨੂੰ ਵੀ ਤੁਸੀਂ ਆਪਣੀ ਡਿਸ਼ 'ਚ ਸ਼ਾਮਲ ਕਰ ਸਕਦੇ ਹੋ। ਕਣਕ ਦੇ ਆਟੇ 'ਚ ਅਲਸੀ ਮਿਲਾ ਕੇ ਉਸ ਦੀ ਰੋਟੀ ਖਾਣੀ ਚਾਹੀਦੀ ਹੈ। ਇਕ ਚਮਚ ਅਲਸੀ ਦੇ ਪਾਊਡਰ ਨੂੰ ਦੋ ਕੱਪ ਪਾਣੀ 'ਚ ਉਦੋਂ ਤੱਕ ਅੱਗ 'ਤੇ ਪਕਾਓ ਜਦੋਂ ਤੱਕ ਇਹ ਪਾਣੀ ਇਕ ਕੱਪ ਨਾ ਰਹਿ ਜਾਵੇ। ਥੋੜ੍ਹਾ ਜਿਹਾ ਠੰਡਾ ਹੋਣ 'ਤੇ ਸ਼ਹਿਦ ਜਾਂ ਗੁੜ ਪਾ ਕੇ ਇਸ ਦਾ ਸੇਵਨ ਕਰੋ।

ਭੁੰਨੀ ਹੋਈ ਅਲਸੀ ਦਾ ਜੀਰੇ ਨਾਲ ਇੰਝ ਕਰੋ ਸੇਵਨ
ਸਰਦੀ ਦੇ ਮੌਸਮ 'ਚ ਹਮੇਸ਼ਾ ਸਰਦੀ-ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਭੁੰਨੀ ਹੋਈ ਅਲਸੀ ਨੂੰ ਜੀਰੇ ਨਾਲ ਖਾ ਸਕਦੇ ਹੋ। ਰੋਜ਼ਾਨਾ ਇਕ ਚਮਚ ਭੁੰਨੀ ਅਲਸੀ ਅਤੇ ਜੀਰੇ ਦਾ ਇਸਤੇਮਾਲ ਕਰਨ ਨਾਲ ਨਾ ਸਿਰਫ ਬੁਖਾਰ, ਸਰਦੀ-ਜ਼ੁਕਾਮ ਤੋਂ ਰਾਹਤ ਮਿਲੇਗੀ ਸਗੋਂ ਗਲੇ ਦੀ ਇਨਫੈਕਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ।

ਕੈਂਸਰ ਤੋਂ ਕਰੇ ਬਚਾਅ
ਅਲਸੀ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਬ੍ਰੈਸਟ ਕੈਂਸਰ, ਚਮੜੀ ਕੈਂਸਰ, ਓਵੇਰੀਅਨ ਕੈਂਸਰ ਦਾ ਖ਼ਤਰਾ ਕਾਫੀ ਹਦ ਤੱਕ ਘੱਟ ਕਰ ਦਿੰਦੇ ਹਨ। ਤੁਸੀਂ ਅਲਸੀ ਦੇ ਬੀਜਾਂ ਨੂੰ ਦਹੀ 'ਚ ਮਿਲਾ ਕੇ ਖਾ ਸਕਦੇ ਹੋ।

ਪੜ੍ਹੋ ਇਹ ਵੀ ਖਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਸਿਕਰੀ ਤੋਂ ਮਿਲੇ ਛੁਟਕਾਰਾ
ਅਲਸੀ ਦੇ ਬੀਜਾਂ ਨੂੰ ਪੀਸ ਕੇ ਉਸ 'ਚ 2-3 ਚਮਚ ਨਾਰੀਅਲ ਦਾ ਤੇਲ ਮਿਲਾ ਲਵੋ। ਇਸ ਤੇਲ ਨਾਲ ਫਿਰ ਸਿਰ ਦੀ ਮਸਾਜ ਕਰੋ ਅਤੇ 45 ਮਿੰਟਾਂ ਤੱਕ ਤੇਲ ਵਾਲਾਂ 'ਚ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸ਼ੈਂਪੂ ਨਾਲ ਸਿਰ ਧੋ ਲਵੋ। ਅਜਿਹਾ ਕਰਨ ਦੇ ਨਾਲ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ - karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ

ਦੁਰੱਸਤ ਪਾਚਨ ਤੰਤਰ
ਅਲਸੀ 'ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਸਹੀ ਢੰਗ ਨਾਲ ਚੱਲਣ 'ਚ ਮਦਦ ਕਰਦੇ ਹਨ। ਇਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਗਲੋਇੰਗ ਸਕਿਨ
ਅਲਸੀ ਦੇ ਬੀਜ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। 1 ਚਮਚ ਅਲਸੀ ਦੇ ਬੀਜ ਅਤੇ ਉਸ 'ਚ 1 ਅੰਡਾ ਮਿਲਾ ਕੇ ਉਸ ਦਾ ਪੇਸਟ ਬਣਾ ਲਵੋ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟਾਂ ਲਈ ਲਗਾਓ। ਬਾਅਦ 'ਚ ਪਾਣੀ ਦੇ ਨਾਲ ਚਿਹਰਾ ਧੋ ਲਵੋ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਚਮਕਦਾਰ ਹੋ ਜਾਵੇਗੀ।

ਪੜ੍ਹੋ ਇਹ ਵੀ ਖਬਰ - ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਜਨਾਨੀਆਂ ਲਈ ਵਰਦਾਨ
ਅਲਸੀ ਦੇ ਬੀਜ ਜਨਾਨੀਆਂ ਲਈ ਵਰਦਾਨ ਸਾਬਤ ਹੁੰਦੇ ਹਨ। ਜਨਾਨੀਆਂ ਨੂੰ ਪੀਰੀਅਡਸ ਬੰਦ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਇਸ ਦੌਰਾਨ 40 ਗ੍ਰਾਮ ਪੀਸੀ ਹੋਈ ਅਲਸੀ ਦਾ ਸੇਵਨ ਕੀਤਾ ਜਾਵੇ ਤਾਂ ਕਾਫੀ ਰਾਹਤ ਮਿਲੇਗੀ।

ਪੜ੍ਹੋ ਇਹ ਵੀ ਖਬਰ - ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ

ਵਾਲਾਂ ਦਾ ਝੜਨਾ ਕਰੇ ਘੱਟ
ਸਭ ਤੋਂ ਪਹਿਲਾਂ 6 ਘੰਟਿਆਂ ਲਈ ਅਲਸੀ ਦੇ ਬੀਜਾਂ ਨੂੰ ਭਿਓ ਕੇ ਰੱਖ ਦਿਓ। ਫਿਰ ਪੀਸ ਦੇ ਦੋ ਚਮਚ ਆਂਵਲਿਆਂ ਦਾ ਤੇਲ ਮਿਲਾਓ। ਫਿਰ 30 ਮਿੰਟਾਂ ਤੱਕ ਸਿਰ 'ਤੇ ਲੱਗਾ ਕੇ ਵਾਲਾਂ ਨੂੰ ਧੋ ਲਵੋ। ਅਜਿਹਾ ਹਫਤੇ 'ਚ ਦੋ ਵਾਰ ਕਰਨਾ ਚਾਹੀਦਾ ਹੈ। ਇਸ ਨਾਲ ਵਾਲ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ।

ਹਾਰਮੋਨ ਸੰਤੁਲਨ
ਅਕਸਰ ਜਨਾਨੀਆਂ ਹਾਰਮੋਨਲਸ ਅਸੰਤੁਲਨ ਦੀ ਸਮੱਸਿਆ ਨਾਲ ਜੂਝਦੀਆਂ ਰਹਿੰਦੀਆਂ ਹਨ। ਅਜਿਹੇ 'ਚ ਅਲਸੀ ਦੇ ਬੀਜਾਂ ਦਾ ਸੇਵਨ ਇਸ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਨਾਲ ਸਰੀਰ 'ਚ ਐਸਟਰੋਜਨ ਹਾਰਮੋਨ ਦਾ ਪੱਧਰ ਵੀ ਵੱਧਦਾ ਹੈ, ਜੋ ਜਨਾਨੀਆਂ ਲਈ ਬੇਹੱਦ ਜ਼ਰੂਰੀ ਹੈ।

ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਭਾਰ ਕਰੇ ਘੱਟ
ਭਾਰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਭਿੱਜੇ ਹੋਏ ਅਲਸੀ ਦੇ ਬੀਜ ਖਾਣੇ ਚਾਹੀਦੇ ਹਨ। ਇਸ ਨਾਲ ਮੈਟਾਬਾਲਿਜ਼ਮ ਤੇਜ਼ ਹੋਵੇਗਾ ਅਤੇ ਤੁਹਾਡਾ ਢਿੱਡ ਦੇਰ ਤੱਕ ਭਰਿਆ ਰਹੇਗਾ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲੇਗੀ।

ਦਿਲ ਲਈ ਫਾਇਦੇਮੰਦ
ਅਲਸੀ ਦੇ ਬੀਜ਼ਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।  

ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

ਸ਼ੂਗਰ ਨੂੰ ਕਰੇ ਕਾਬੂ
ਸ਼ੂਗਰ ਦੇ ਮਰੀਜ਼ਾਂ ਨੂੰ 2 ਚਮਚ ਭੁੰਨੀ ਹੋਈ ਅਲਸੀ ਖਾਣ ਤੋਂ ਬਾਅਦ 2 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।


author

rajwinder kaur

Content Editor

Related News