ਫਿਲਟਰ ਪਾਣੀ ਹੋ ਸਕਦਾ ਹੈ ਕਈ ਬੀਮਾਰੀਆਂ ਦਾ ਕਾਰਨ

05/24/2017 4:58:52 PM


ਨਵੀਂ ਦਿੱਲੀ— ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਪਾਣੀ ਨੂੰ ਛਾਣ ਕੇ ਜਾਂ ਪਿਊਰੀਫਾਈਰ ਕਰ ਕੇ ਵਰਤਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਸ ਤਰ੍ਹਾਂ ਉਹ ਬੀਮਾਰੀਆਂ ਤੋਂ ਦੂਰ ਰਹਿਣਗੇ। ਪਰ ਕੀ ਤੁਹਾਨੂੰ ਪਤਾ ਹੈ ਕਿ ਆਰ. ਓ. ਜਾਂ ਹੋਰ ਕਿਸੇ ਤਰੀਕੇ ਨਾਲ ਸ਼ੁੱਧ ਕੀਤਾ ਗਿਆ ਪਾਣੀ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਇਕ ਜਾਣਕਾਰੀ ਮੁਤਾਬਕ ਆਰ. ਓ. ਅਤੇ ਹੋਰ ਤਰੀਕੇ ਨਾਲ ਸ਼ੁੱਧ ਕੀਤਾ ਪਾਣੀ ਪੀਣ ਨਾਲ ਸਰੀਰ 'ਚ ਕਮਜ਼ੋਰੀ, ਥਕਾਵਟ, ਜਕੜਨ, ਸਿਰ ਦਰਦ ਅਤੇ ਦਿਲ ਸੰਬੰਧੀ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਸ ਦਾ ਕਾਰਨ ਪਿਊਰੀਫਾਈਰ 'ਚ ਫਿਲਟਰ ਹੋਣ 'ਤੇ ਪਾਣੀ 'ਚੋਂ ਕੁਝ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਜੋ ਸਰੀਰਕ ਵਿਕਾਸ ਲਈ ਜ਼ਰੂਰੀ ਹੁੰਦੇ ਹਨ। ਇਸ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ-12 ਜਿਹੇ ਤੱਤ ਪਾਣੀ 'ਚੋਂ ਨਸ਼ਟ ਹੋ ਜਾਂਦੇ ਹਨ। ਜਿਸ ਕਾਰਨ ਸਰੀਰ 'ਤੇ ਵਿਪਰੀਤ ਅਸਰ ਪੈਂਦਾ ਹੈ।
ਇਸ ਦੇ ਇਲਾਵਾ ਪਿਊਰੀਫਾਈਰ ਨਾਲ ਫਿਲਟਰ ਦੀ ਵਰਤੋਂ ਬਾਅਦ ਪਾਣੀ ਦੀ ਵਰਤੋਂ ਕਿਸੇ ਵੀ ਤਰ੍ਹਾਂ ਫਾਇਦੇਮੰਦ ਨਹੀਂ ਹੈ। ਬਲਕਿ ਇਸ ਨਾਲ ਸਰੀਰ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਦੀ ਕਮੀ ਦੀ ਸੰਭਾਵਨਾ ਬਣ ਜਾਂਦੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮਨੁੱਖੀ ਸਰੀਰ 400 ਟੀ. ਡੀ. ਐੱਸ. ਤੱਕ ਸਹਿਣ ਕਰਨ ਦੀ ਸਮਰੱਥਾ ਰੱਖਦਾ ਹੈ ਪਰ ਪਿਊਰੀਫਾਈਰ 'ਚ 18 ਤੋਂ 25 ਟੀ. ਡੀ. ਐੱਸ. ਤੱਕ ਪਾਣੀ ਦੀ ਸ਼ੁੱਧਤਾ ਹੁੰਦੀ ਹੈ ਜੋ ਕਿ ਸਿਹਤ ਲਈ ਨੁਕਸਾਨਦਾਇਕ ਹੈ।
 


Related News