Health Tips : ਫੈਟੀ ਲੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਪੀਣ ‘ਕਰੇਲੇ ਦਾ ਜੂਸ’, ਅਪਣਾਓ ਇਹ ਘਰੇਲੂ ਨੁਸਖ਼ੇ

Friday, Oct 15, 2021 - 03:34 PM (IST)

Health Tips : ਫੈਟੀ ਲੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਪੀਣ ‘ਕਰੇਲੇ ਦਾ ਜੂਸ’, ਅਪਣਾਓ ਇਹ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ) - ਅੱਜਕੱਲ੍ਹ ਫੈਟੀ ਲੀਵਰ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ, ਕਿਉਂਕਿ ਗਲਤ ਖਾਣ ਪੀਣ ਅਤੇ ਘੱਟ ਐਕਸਰਸਾਈਜ਼ ਕਰਨ ਦੇ ਨਾਲ ਇਹ ਸਮੱਸਿਆ ਜ਼ਿਆਦਾ ਵੱਧਦੀ ਹੈ। ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ। ਇਹ ਸਾਡੇ ਸਰੀਰ ਵਿੱਚ ਭੋਜਨ ਪਚਾਉਣ, ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਅਤੇ ਸਰੀਰ ਦੇ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਜ਼ਿਆਦਾਤਰ ਇਹ ਸਮੱਸਿਆ ਫੈਟ ਵਾਲਾ ਖਾਣਾ ਖਾਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਕਰਨ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਸਾਡੇ ਲੀਵਰ ਵਿੱਚ ਫੈਟ ਜਮ੍ਹਾਂ ਹੁੰਦੀ ਹੈ, ਤਾਂ ਸਰੀਰ ਵਿੱਚ ਕੁਝ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਅਸੀਂ ਇਨ੍ਹਾਂ ਲੱਛਣਾਂ ਨੂੰ ਪਛਾਣ ਕੇ ਲੀਵਰ ਵਿੱਚ ਫੈਟ ਜਮ੍ਹਾਂ ਹੋਣ ਤੋਂ ਰੋਕ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਫੈਟੀ ਲੀਵਰ ਦੇ ਕੁਝ ਲੱਛਣ ਅਤੇ ਘਰੇਲੂ ਨੁਸਖ਼ੇ ਦੇ ਬਾਰੇ......

ਫੈਟੀ ਲਿਵਰ ਕੀ ਹੁੰਦਾ ਹੈ
ਜਦੋਂ ਸਾਡੇ ਲੀਵਰ ਦੀਆਂ ਕੋਸ਼ਿਕਾਵਾਂ ਵਿੱਚ ਫੈਟ ਜ਼ਿਆਦਾ ਮਾਤਰਾ ਵਿੱਚ ਬਦਲਣ ਲੱਗ ਜਾਂਦੀ ਹੈ ਤਾਂ ਉਸ ਸਮੇਂ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ। ਲੀਵਰ ਵਿੱਚ ਵਸਾ ਦੀ ਕੁਝ ਮਾਤਰਾ ਹੋਣਾ ਇਕ ਸਾਧਾਰਨ ਗੱਲ ਹੈ ਪਰ ਜਦੋਂ ਇਹ ਵਸਾ ਲੀਵਰ ਦੇ ਭਾਰ ਤੋਂ ਜ਼ਿਆਦਾ ਹੋ ਜਾਂਦੀ ਹੈ, ਤਾਂ ਇਨਸਾਨ ਨੂੰ ਫੈਟੀ ਲੀਵਰ ਦੀ ਬੀਮਾਰੀ ਹੋ ਜਾਂਦੀ ਹੈ। ਇਸ ਸਮੱਸਿਆ ਵਿੱਚ ਲੀਵਰ ਕੰਮ ਕਰਨਾ ਛੱਡ ਦਿੰਦਾ ਹੈ, ਜਿਸ ਕਾਰਨ ਸਾਡੇ ਸਰੀਰ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ ।

ਪੜ੍ਹੋ ਇਹ ਵੀ ਖ਼ਬਰ - Health Tips:ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਹੋ ਪਰੇਸ਼ਾਨ ਤਾਂ ਗਰਮ ਪਾਣੀ ’ਚ ਗੁੜ ਮਿਲਾ ਕੇ ਪੀਓ, ਹੋਣਗੇ ਫ਼ਾਇਦੇ

ਫੈਟੀ ਲਿਵਰ ਹੋਣ ਦੇ ਮੁੱਖ ਕਾਰਨ

. ਮੋਟਾਪਾ
. ਜ਼ਿਆਦਾ ਤਲੀਆਂ ਚੀਜ਼ਾਂ ਖਾਣੀਆਂ
. ਜ਼ਿਆਦਾ ਮਸਾਲੇਦਾਰ ਖਾਣੇ ਦਾ ਸੇਵਨ ਕਰਨਾ
. ਖੂਨ ਵਿਚ ਵਸਾ ਜ਼ਿਆਦਾ ਹੋਣੀ
. ਦਵਾਈਆਂ ਦਾ ਜ਼ਿਆਦਾ ਸੇਵਨ ਕਰਨਾ
. ਪੀਣ ਦੇ ਪਾਣੀ ਵਿੱਚ ਕਲੋਰੀਨ ਦੀ ਜ਼ਿਆਦਾ ਮਾਤਰਾ ਹੋਣੀ
. ਵਾਇਰਲ ਹੈਪੇਟਾਈਟਿਸ

ਪੜ੍ਹੋ ਇਹ ਵੀ ਖ਼ਬਰ - Health Tips : ਸਵੇਰ ਦੇ ਨਾਸ਼ਤੇ ’ਚ ਜ਼ਰੂਰ ਖਾਓ ‘ਬੇਹੀ ਰੋਟੀ’, ਸ਼ੂਗਰ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

ਫੈਟੀ ਲਿਵਰ ਦੇ ਮੁੱਖ ਲੱਛਣ

. ਢਿੱਡ ਦੇ ਸੱਜੇ ਪਾਸੇ ਦੇ ਉੱਪਰੀ ਹਿੱਸੇ ਵਿਚ ਦਰਦ ਹੋਣਾ
. ਭਾਰ ਘੱਟ ਹੋਣ ਲੱਗਣਾ
. ਕਮਜ਼ੋਰੀ ਮਹਿਸੂਸ ਹੋਣੀ
. ਅੱਖਾਂ ਅਤੇ ਚਮੜੀ ਦਾ ਰੰਗ ਪੀਲਾ ਪੈ ਜਾਣਾ
. ਖਾਣਾ ਸਹੀ ਤਰ੍ਹਾਂ ਹਜ਼ਮ ਨਾ ਹੋਣਾ
. ਐਸੀਡਿਟੀ ਦੀ ਸਮੱਸਿਆ ਰਹਿਣਾ
. ਢਿੱਡ ਵਿੱਚ ਸੋਜ ਰਹਿਣੀ

ਫੈਟੀ ਲਿਵਰ ਲਈ ਘਰੇਲੂ ਨੁਸਖ਼ੇ

ਲੱਸੀ
ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਗਿਲਾਸ ਲੱਸੀ ਦਾ ਜ਼ਰੂਰ ਪੀਓ। ਇਸ ਲੱਸੀ ਵਿੱਚ ਹਿੰਗ, ਨਮਕ, ਜੀਰਾ ਅਤੇ ਕਾਲੀ ਮਿਰਚ ਜ਼ਰੂਰ ਮਿਲਾਓ ।

ਆਂਵਲਾ
ਚਾਰ ਗ੍ਰਾਮ ਸੁੱਕੇ ਆਂਵਲੇ ਦਾ ਚੂਰਨ ਪਾਣੀ ਨਾਲ ਦਿਨ ਵਿੱਚ ਤਿੰਨ ਵਾਰ ਲਓ। ਕੁਝ ਦਿਨਾਂ ਵਿਚ ਫੈਟੀ ਲਿਵਰ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਆਂਵਲੇ ਵਿੱਚ ਐਂਟੀ ਆਕਸੀਡੈਂਟ ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਲੀਵਰ ਵਿੱਚ ਮੌਜੂਦ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ। ਤੁਸੀਂ ਚਾਹੋ ਤਾਂ ਰੋਜ਼ਾਨਾ ਦੋ ਤਿੰਨ ਕੱਚੇ ਆਂਵਲੇ ਦਾ ਸੇਵਨ ਵੀ ਕਰ ਸਕਦੇ ਹੋ ।

ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ 5 ਮਿੰਟ ਜ਼ਰੂਰ ਕਰੋ ‘ਪੈਰਾਂ ਦੀ ਮਸਾਜ’, ਸਿਰਦਰਦ ਸਣੇ ਦੂਰ ਹੋਣਗੇ ਇਹ ਰੋਗ

ਗ੍ਰੀਨ ਟੀ
ਗਰੀਨ-ਟੀ ਵਿੱਚ ਵੀ ਐਂਟੀਓਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਾਡੇ ਲੀਵਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹਨ। ਇਹ ਲੀਵਰ ਨੂੰ ਸਹੀ ਤਰ੍ਹਾਂ ਕੰਮ ਕਰਨ ਅਤੇ ਲੀਵਰ ਦੇ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਲਈ ਫੈਟੀ ਲਿਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਦੋ ਕੱਪ ਗਰੀਨ ਟੀ ਦੇ ਜ਼ਰੂਰ ਪੀਓ ।

ਨਿੰਬੂ ਅਤੇ ਸੰਤਰਾ
ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਆਪਣੇ ਖਾਣੇ ਵਿੱਚ ਵਿਟਾਮਿਨ-ਸੀ ਵਾਲੀਆਂ ਚੀਜ਼ਾਂ ਜ਼ਿਆਦਾ ਸ਼ਾਮਲ ਕਰੋ। ਇਹ ਲਿਵਰ ਦੀ ਫੈਟ ਨੂੰ ਬਹੁਤ ਜਲਦ ਘੱਟ ਕਰਦੇ ਹਨ। ਇਸ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਰੋਜ਼ਾਨਾ ਨਿੰਬੂ ਅਤੇ ਸੰਤਰੇ ਦਾ ਜੂਸ ਪੀਓ ।

ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਫੈਟੀ ਲੀਵਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਲੀਵਰ ਵਿਚ ਜੰਮੇ ਹੋਏ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਇਕ ਗਿਲਾਸ ਕੋਸੇ ਪਾਣੀ ਵਿੱਚ ਦੋ ਚਮਚੇ ਸੇਬ ਦਾ ਸਿਰਕਾ ਮਿਲਾ ਕੇ ਪੀਓ ।

ਪੜ੍ਹੋ ਇਹ ਵੀ ਖ਼ਬਰ - Health Tips:ਡਾਈਨਿੰਗ ਟੇਬਲ ਨੂੰ ਛੱਡ ਜ਼ਮੀਨ ’ਤੇ ਬੈਠ ਕੇ ਖਾਓ ਖਾਣਾ, ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ

ਕੱਚਾ ਟਮਾਟਰ ਖਾਓ
ਫੈਟੀ ਲੀਵਰ ਲਈ ਟਮਾਟਰ ਵੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਫੈਟੀ ਲੀਵਰ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਕੱਚੇ ਟਮਾਟਰ ਦਾ ਸੇਵਨ ਜਰੂਰ ਕਰੋ ।

ਕਰੇਲੇ ਦਾ ਜੂਸ
ਕਰੇਲੇ ਦੀ ਸਬਜ਼ੀ ਜਾਂ ਫਿਰ ਜੂਸ ਦਾ ਸੇਵਨ ਕਰੋ। ਫੈਟੀ ਲੀਵਰ ਦੀ ਸਮੱਸਿਆ ਜਲਦੀ ਠੀਕ ਹੋ ਜਾਵੇਗੀ ।

ਜਾਮੁਨ
ਰੋਜ਼ਾਨਾ 200 ਗ੍ਰਾਮ ਜਾਮੁਨ ਖਾਣ ਨਾਲ ਫੈਟੀ ਲੀਵਰ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਦੇ ਸਮੇਂ ਭੁੱਲ ਕੇ ‘ਫਾਸਟ ਫੂਡ’ ਸਣੇ ਕਦੇ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਸਿਹਤ ਨੂੰ ਨੁਕਸਾਨ


author

rajwinder kaur

Content Editor

Related News