ਬਿਨਾਂ ਸਾਈਡ-ਇਫੈਕਟ, ਚੱਮਚ ਨਾਲ ਦੂਰ ਕਰੋ ਅੱਖਾਂ ਦੀ ਸੋਜ
Saturday, Oct 06, 2018 - 09:33 AM (IST)

ਜਲੰਧਰ— ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ 'ਚ ਅੱਖਾਂ ਦਾ ਬਹੁਤ ਯੋਗਦਾਨ ਹੈ ਪਰ ਦੇਰ ਰਾਤ ਤੱਕ ਕੰਮ ਕਰਨਾ, ਗਲਤ ਖਾਣ-ਪੀਣ, ਤਣਾਅ ਜਾਂ ਪੂਰੀ ਨੀਂਦ ਨਾ ਲੈਣ ਨਾਲ ਅੱਖਾਂ ਦੇ ਥੱਲੇ ਸੋਜ ਹੋਣ ਲੱਗਦੀ ਹੈ ਜੋ ਵਿਅਕਤੀ ਦੀ ਪਰਸਨੈਲਿਟੀ ਨੂੰ ਖਰਾਬ ਕਰ ਦਿੰਦੀ ਹੈ। ਅਜਿਹੀ ਹਾਲਤ 'ਚ ਪੱਫੀ ਅੱਖਾਂ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਕੈਮੀਕਲ ਯੁਕਤ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ, ਜਿਸ ਦੀ ਥਾਂ ਸਮੱਸਿਆ ਘੱਟ ਹੋਣ ਦੀ ਥਾਂ ਵਧਣ ਲੱਗਦੀ ਹੈ। ਅਜਿਹੀ ਹਾਲਤ 'ਚ ਤੁਸੀਂ ਕੁਝ ਘਰੇਲੂ ਚੀਜ਼ਾਂ ਨਾਲ ਵੀ ਪੱਫੀ ਅੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਚੱਮਚ
1 ਚੱਮਚ ਨੂੰ ਫਰਿੱਜ 'ਚ ਅੱਧੇ ਘੰਟੇ ਲਈ ਰੱਖ ਦਿਓ। ਇਸ ਤੋਂ ਬਾਅਦ ਠੰਡੇ ਚੱਮਚ ਨੂੰ ਅੱਖਾਂ 'ਤੇ ਲਗਾਓ। ਕੁਝ ਦੇਰ ਇਸੇ ਤਰ੍ਹਾਂ ਕਰਨ ਨਾਲ ਪੱਫੀ ਅੱਖਾਂ ਹੀ ਨਹੀਂ ਅੱਖਾਂ ਦੇ ਕਾਲੇ ਘੇਰਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
2. ਟੀ ਬੈਗ
ਬੰਦ ਅੱਖਾਂ 'ਤੇ 2-3 ਮਿੰਟ ਤਕ ਟੀ ਬੈਗ ਰੱਖੋ। ਇਸ ਨਾਲ ਅੱਖਾਂ ਦੀ ਸੋਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਨਾਲ ਵੀ ਅੱਖਾਂ ਨੂੰ ਆਰਾਮ ਮਿਲੇਗਾ ਅਤੇ ਉਹ ਫ੍ਰੈਸ਼ ਰਹੇਗੀ।
3. ਖੀਰਾ
ਐਂਟੀਆਕਸੀਡੈਂਟ ਨਾਲ ਭਰਪੂਰ ਖੀਰਾ ਅੱਖਾਂ ਦੀ ਸੋਜ ਨੂੰ ਘੱਟ ਕਰਨ 'ਚ ਮਦਦਗਾਰ ਹੈ। ਖੀਰੇ ਨੂੰ ਛੋਟੇ-ਛੋਟੇ ਟੁੱਕੜਿਆਂ ਨੂੰ ਕੱਟ ਕੇ ਅੱਖਾਂ 'ਤੇ ਲਗਾਓ। ਇਸ ਨਾਲ ਅੱਖਾਂ ਨੂੰ ਠੰਡਕ ਮਿਲਦੀ ਹੈ ਅਤੇ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।
4. ਨਮਕ ਦੀ ਵਰਤੋ
ਰੋਜ਼ਾਨਾ 1 ਗਲਾਸ ਗਰਮ ਪਾਣੀ 'ਚ 1 ਚੱਮਚ ਨਮਕ ਮਿਲਾਓ। ਫਿਰ ਕਾਟਨ ਦੀ ਮਦਦ ਨਾਲ ਅੱਖਾਂ ਦੇ ਥੱਲੇ ਵਾਲੇ ਹਿੱਸੇ 'ਤੇ ਲਗਾਓ। ਕੁਝ ਦੇਰ ਇੰਝ ਹੀ ਰੱਖਣ ਦੇ ਬਾਅਦ ਤੁਹਾਨੂੰ ਕਾਫੀ ਫਰਕ ਨਜ਼ਰ ਆਵੇਗਾ।