ਰੋਜ਼ ਸਵੇਰੇ ਖਾਲੀ ਪੇਟ ਭਿਓਂਈ ਹੋਈ ਕਿਸ਼ਮਿਸ਼ ਖਾਣ ਨਾਲ ਦੂਰ ਹੁੰਦੀਆਂ ਹਨ ਇਹ 6 ਪ੍ਰੇਸ਼ਾਨੀਆਂ

03/16/2018 3:06:28 PM

ਜਲੰਧਰ— ਛੋਟੇ ਸਾਈਜ਼ ਦੀ ਕਿਸ਼ਮਿਸ਼ 'ਚ ਬਹੁਤ ਸਾਰੇ ਗੁਣ ਲੁੱਕੇ ਹੁੰਦੇ ਹਨ। ਇਸ ਵਿਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਇਬਰ ਦੀ ਕਾਫੀ ਮਾਤਰਾ ਹੁੰਦੀ ਹੈ। ਆਯੁਰਵੈਦਿਕ ਅਨੁਸਾਰ ਕਿਸ਼ਮਿਸ਼ ਕਈ ਚੀਜ਼ਾਂ ਵਿਚ ਫਾਇਦਾ ਕਰਦੀ ਹੈ। ਇਸ ਵਿਚ ਮੌਜੂਦ ਪੋਸ਼ਕ ਤੱਤ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਦੇ ਹਨ। ਇਸ ਵਿਚ ਕਾਫੀ ਮਾਤਰਾ 'ਚ ਕਾਰਬੋਹਾਈਡ੍ਰੇਟਸ ਪਾਇਆ ਜਾਂਦਾ ਹੈ ਜੋ ਐਨਰਜੀ ਦਾ ਚੰਗਾ ਸਾਧਨ ਹੁੰਦਾ ਹੈ। ਇਸ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ ਪਰ ਆਯੁਰਵੈਦਿ ਅਨੁਸਾਰ ਰੋਜ਼ ਸੁੱਕੀ ਦੇ ਬਜਾਏ ਭਿਓਂਈ ਹੋਈ ਕਿਸ਼ਮਿਸ਼ ਖਾਣ ਨਾਲ ਕਈ ਗੁਣਾ ਜ਼ਿਆਦਾ ਫਾਇਦਾ ਮਿਲ ਸਕਦਾ ਹੈ। 
ਇਸ ਦੇ ਲਈ ਕਰੀਬ 10-15 ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ 'ਚ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਚੰਗੀ ਤਰ੍ਹਾਂ ਚਬਾ ਕੇ ਖਾਨਾ ਚਾਹੀਦਾ ਹੈ। ਹਾਲਾਂਕਿ ਅੰਗੂਰ ਨੂੰ ਸੁਕਾ ਕੇ ਕਿਸ਼ਮਿਸ਼ ਬਣਾਈ ਜਾਂਦੀ ਹੈ ਇਸ ਲਈ ਇਸ ਵਿਚ ਪੋਸ਼ਕ ਤੱਕ ਹੋਰ ਵੀ ਜ਼ਿਆਦਾ ਹੁੰਦੇ ਹਨ।
ਕਿਸ਼ਮਿਸ਼ ਵਿਚ ਸ਼ੂਗਰ ਅਤੇ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਇਹ ਨੁਕਸਾਨ ਕਰਨ ਦੀ ਜਗ੍ਹਾ ਫਾਇਦਾ ਕਰਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਿਸ਼ਮਿਸ਼ ਭਾਰ ਘਟਾਉਣ ਵਿਚ ਵੀ ਮਦਦ ਕਰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਕਸਰਤ ਦੇ ਨਾਲ ਕਿਸ਼ਮਿਸ਼ ਖਾਂਦੇ ਹੋ ਤਾਂ ਤੁਹਾਨੂੰ ਭਾਰ ਘਟਾਉਣ ਵਿਚ ਮਦਦ ਮਿਲੇਗੀ। ਇੱਥੇ ਅਸੀਂ ਸਵੇਰੇ ਖਾਲੀ ਪੇਟ ਕਿਸ਼ਮਿਸ਼ ਖਾਣ  ਦੇ 6 ਫਾਇਦੇ ਦੱਸ ਰਹੇ ਹਾਂ। ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਕਿਸ਼ਮਿਸ਼ ਖਾਨਾ ਸ਼ੁਰੂ ਕਰ ਦੇਵੋਗੇ।
1. ਕਿਸ਼ਮਿਸ਼ 'ਚ ਐਂਟੀਬੈਕਟੀਰਿਅਲ ਗੁਣ ਹੁੰਦੇ ਹਨ। ਇਸ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਦੂਰ ਹੁੰਦੀ ਹੈ ਅਤੇ ਗਲੇ ਦੇ ਇੰਫੈਕਸ਼ਨ 'ਚ ਵੀ ਲਾਭਕਾਰੀ ਹੈ।
2. ਕਿਸ਼ਮਿਸ਼ 'ਚ ਫਾਈਬਰ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਪਾਚਨ 'ਚ ਸਹਾਇਕ ਹੁੰਦਾ ਹੈ।
3. ਇਸ 'ਚ ਕੈਲਸ਼ੀਅਮ ਅਤੇ ਮਾਈਕਰੋ ਨਿਊਟ੍ਰੀਐਂਟ ਹੁੰਦੇ ਹਨ। ਇਸ ਨਾਲ ਹੱਡੀਆਂ ਅਤੇ ਜੋੜ ਮਜ਼ਬੂਤ ਹੁੰਦੇ ਹਨ।
4. ਕਿਸ਼ਮਿਸ਼ 'ਚ ਆਇਰਨ ਦੀ ਮਾਤਰਾ ਕਾਫੀ ਹੁੰਦੀ ਹੈ। ਇਸ ਨਾਲ ਖੂਨ ਵਧਦਾ ਹੈ ਅਤੇ ਅਨੀਮੀਆ ਤੋਂ ਬਚਾਅ ਹੁੰਦਾ ਹੈ।
5. ਕਿਸ਼ਮਿਸ਼ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
6. ਕਿਸ਼ਮਿਸ਼ ਖਾਣ ਨਾਲ ਅੱਖਾਂ ਦੀ ਪ੍ਰੇਸ਼ਾਨੀ ਵੀ ਖਤਮ ਕੀਤੀ ਜਾ ਸਕਦੀ ਹੈ।


Related News