ਜ਼ਿਆਦਾ ਪੀਜ਼ਾ ਬਰਗਰ ਖਾਣਾ ਬੱਚਿਆਂ ਦੇ ਲੀਵਰ ਲਈ ਹੋ ਸਕਦਾ ਹੈ ਖਤਰਨਾਕ ਸਾਬਤ

Saturday, Jun 03, 2017 - 02:44 PM (IST)

ਨਵੀਂ ਦਿੱਲੀ— ਬੱਚੇ ਅਕਸਰ ਪੀਜ਼ਾ ਅਤੇ ਬਰਗਰ ਆਦਿ ਵਰਗੀਆਂ ਫਾਸਟ ਫੂਡ ਦੀਆਂ ਚੀਜ਼ਾਂ ਖਾਣ ਦੀ ਜਿੱਦ ਕਰਦੇ ਹਨ ਪਰ ਉਨ੍ਹਾਂ ਦੀ ਇਹ ਜਿੱਦ ਸਿਹਤ 'ਤੇ ਭਾਰੀ ਪੈ ਸਕਦੀ ਹੈ। ਇਕ ਸ਼ੋਧ 'ਚ ਪਤਾ ਚਲਿਆ ਹੈ ਕਿ ਪੀਜ਼ਾ ਅਤੇ ਬਰਗਰ ਆਦਿ ਵਰਗੀਆਂ ਚੀਜ਼ਾਂ ਬੱਚੇ ਦੇ ਲੀਵਰ ਨੂੰ ਖਤਰਨਾਕ ਬੀਮਾਰੀਆਂ ਦੇ ਸਕਦੇ ਹਨ।
ਇਸ 'ਚ ਕਾਫੀ ਜ਼ਿਆਦਾ ਮਾਤਰਾ 'ਚ ਨਮਕ, ਚੀਨੀ ਅਤੇ ਸੋਡਾ ਵਰਗੀਆਂ ਚੀਜ਼ਾਂ ਹੁੰਦੀਆਂ ਹਨ ਜੋ ਲੀਵਰ ਨਾਲ ਸੰਬੰਧਿਤ ਬੀਮਾਰੀਆਂ ਦਾ ਕਾਰਨ ਬਣਦੀਆਂ ਹਨ। 
ਅਸਲ 'ਚ ਸੁਆਦ ਲਗਣ ਵਾਲੀਆਂ ਇਨ੍ਹਾਂ ਚੀਜ਼ਾਂ 'ਚ ਯੂਰਿਕ ਐਸਿਡ ਦਾ ਭਰਪੂਰ ਮਾਤਰਾ 'ਚ ਇਸਤੇਮਾਲ ਕੀਤਾ ਹੁੰਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਵੀ ਇਹ ਸੁਆਦ ਲਗਦੇ ਹਨ ਪਰ ਇਨ੍ਹਾਂ ਦਾ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। 


Related News