ਰੋਜ਼ਾਨਾ 3 ਕੇਲੇ ਖਾਣ ਨਾਲ ਮਿਲਣਗੇ ਤੁਹਾਨੂੰ ਇਹ ਫਾਇਦੇ

Tuesday, Nov 08, 2016 - 11:04 AM (IST)

ਰੋਜ਼ਾਨਾ 3 ਕੇਲੇ ਖਾਣ ਨਾਲ ਮਿਲਣਗੇ ਤੁਹਾਨੂੰ ਇਹ ਫਾਇਦੇ

ਕੇਲੇ ''ਚ ਕੈਲਸ਼ੀਅਮ, ਵਿਟਾਮਿਨ ਏ ਅਤੇ ਵਿਟਾਮਿਨ ਬੀ ਵਰਗੇ ਤੱਤ ਭਰਪੂਰ ਮਾਤਰਾ ''ਚ ਪਾਏ ਜਾਂਦੇ ਹਨ। ਰੋਜ਼ਾਨਾ ਆਪਣੇ ਆਹਾਰ ''ਚ 3 ਕੇਲੇ ਸ਼ਾਮਿਲ ਕਰੋ। ਇਕ ਨਾਸ਼ਤੇ, ਇਕ ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਬਾਅਦ। ਇਹ ਦਿਲ ਦੀ ਬੀਮਾਰੀ, ਤਣਾਅ, ਕਮਜ਼ੋਰੀ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ''ਚ ਮਦਦਗਾਰ ਹੈ। ਜਾਣੋ ਇਸ ਦੇ ਫਾਇਦਿਆਂ ਬਾਰੇ..
1.ਦਿਮਾਗ ਦੀ ਕਮਜ਼ੋਰੀ ਦੂਰ— ਕੇਲਾ ਦਿਮਾਗ ਨੂੰ ਤੇਜ਼ ਰੱਖਦਾ ਹੈ। ਪ੍ਰੀਖਿਆ ਦੇ ਦਿਨਾਂ ''ਚ ਬੱਚਿਆਂ ਨੂੰ ਰੋਜ਼ਾਨਾ ਕੇਲਾ ਖੁਆਓ। ਇਸ ਨਾਲ ਬਹੁਤ ਲਾਭ ਮਿਲੇਗਾ।   
2. ਦਸਤ— ਕੇਲੇ ''ਚ ਫਾਈਬਰ ਹੁੰਦਾ ਹੈ। ਦਸਤ ਦੀ ਸ਼ਿਕਾਇਤ ਹੋਣ ''ਤੇ 2 ਕੇਲੇ ਦਹੀਂ ਦੇ ਨਾਲ ਖਾਣ ਨਾਲ ਆਰਾਮ ਮਿਲਦਾ ਹੈ।
ਛਾਤੀ ''ਚ ਜਲਨ— ਛਾਤੀ ''ਚ ਜਲਨ ਹੋਣ ਦੀ ਪ੍ਰੇਸ਼ਾਨੀ ਹੋਵੇ ਤਾਂ ਕੇਲਾ ਖਾਣ ਨਾਲ ਰਾਹਤ ਮਿਲਦੀ ਹੈ।
3. ਸਵੇਰ ਦੀ ਕਮਜ਼ੋਰੀ— ਸਵੇਰੇ ਉੱਠਣ ਤੋਂ ਬਾਅਦ ਕਮਜ਼ੋਰੀ ਮਹਿਸੂਸ ਹੋਵੇ ਤਾਂ ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ 1 ਕੇਲਾ ਖਾਣ ਨਾਲ ਕਮਜ਼ੋਰੀ ਦੂਰ ਹੋ ਜਾਂਦੀ ਹੈ।
4. ਦਿਲ ਸੰਬੰਧੀ ਰੋਗ— ਇਕ ਖੋਜਕਾਰ ਮੁਤਾਬਕ ਰੋਜ਼ਾਨਾ 1 ਕੇਲਾ ਨਾਸ਼ਤੇ ''ਚ, 1 ਦੁਪਹਿਰ ਨੂੰ ਖਾਣੇ ਅਤੇ ਰਾਤ ਦੇ ਖਾਣੇ ''ਚ ਸ਼ਾਮਿਲ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
5. ਹੱਡੀਆਂ ਮਜ਼ਬੂਤ— ਕੇਲੇ ''ਚ ਪੋਟਾਸ਼ੀਅਮ ਹੁੰਦਾ ਹੈ, ਜੋ ਹੱਡੀਆਂ ਲਈ ਬਹੁਤ ਫਾਇਦੇਮੰਦ ਹੈ। ਸਰੀਰ ''ਚ ਪੋਟਾਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ। ਬੱਚਿਆਂ ਅਤੇ ਬੁੱਢਿਆਂ ਨੂੰ ਰੋਜ਼ਾਨਾ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
6.ਡਿਪ੍ਰੈਸ਼ਨ— ਮਾਨਸਿਕ ਤਣਾਅ ਨੂੰ ਦੂਰ ਕਰਨ ''ਚ ਕੇਲਾ ਬਹੁਤ ਫਾਇਦੇਮੰਦ ਹੈ, ਇਸ''ਚ ਟ੍ਰੀਪਟੋਫਨਨਾਂ ਦਾ ਤੱਤ ਪਾਇਆ ਜਾਂਦਾ ਹੈ, ਜਿਸ ਨਾਲ ਤਣਾਅ ਦੂਰ ਰਹਿੰਦਾ ਹੈ।
7.ਅਨੀਮੀਆ— ਕੇਲਾ ਖਾਣ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ। ਇਸ ''ਚ ਮੌਜੂਦ ਆਇਰਨ ਸਰੀਰ ''ਚ ਖੂਨ ਦੀ ਕਮੀ ਪੂਰੀ ਕਰਦਾ ਹੈ।


Related News