ਖਰਾਬ ਮੂਡ ਨੂੰ ਸਹੀ ਕਰਨ ਦੇ ਲਈ ਖਾਓ ਇਹ ਸੂਪਰਫੂਡਸ

Sunday, Jul 02, 2017 - 12:03 PM (IST)

ਖਰਾਬ ਮੂਡ ਨੂੰ ਸਹੀ ਕਰਨ ਦੇ ਲਈ ਖਾਓ ਇਹ ਸੂਪਰਫੂਡਸ

ਜਲੰਧਰ— ਬਦਲਦੇ ਲਾਈਫ ਸਟਾਈਲ 'ਚ ਤਣਾਅ ਦੀ ਸਮੱਸਿਆ ਬਹੁਤ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ। ਤਣਾਅ ਸਾਡੀ ਰੋਜ਼ ਮਰਾ ਦੀ ਜ਼ਿੰਦਗੀ 'ਚ ਹੋਣ ਵਾਲੀਆਂ ਐਕਟੀਵੀਟੀਸ ਦੇ ਕਾਰਨ ਹੁੰਦਾ ਹੈ। ਬਹੁਤ ਸਾਰੇ ਲੋਕ ਤਣਾਅ ਨੂੰ ਦੂਰ ਕਰਨ ਦੇ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਜ਼ਿਆਦਾ ਮਾਤਰਾ 'ਚ ਦਵਾਈਆਂ ਖਾਣਾ ਵੀ ਸਿਹਤ ਦੇ ਲਈ ਠੀਕ ਨਹੀਂ ਹੁੰਦੀਆਂ। ਇਸ ਲਈ ਤਣਾਅ ਤੋਂ ਦੂਰ ਰਹਿਣ ਦੇ ਲਈ ਚੰਗੀ ਖੁਰਾਕ ਖਾਓ। ਇਸ ਲਈ ਕੁੱਝ ਅਜਿਹੀਆਂ ਚੀਜ਼ਾਂ ਖਾਓ ਜਿਸ ਨਾਲ ਤਣਾਅ ਦੂਰ ਹੁੰਦਾ ਹੈ।
1. ਡਾਰਕ ਚਾਕਲੇਟ
ਡਾਰਕ ਚਾਕਲੇਟ ਖਾਣ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ। ਜਦੋਂ ਵੀ ਤੁਹਾਡਾ ਮੂਡ ਖਰਾਬ ਹੋਵੇ ਤਾਂ ਚਾਕਲੇਟ ਖਾਓ।
2. ਪਾਲਕ
ਪਾਲਕ 'ਚ ਮੈਗਨੀਸ਼ੀਅਮ ਹੁੰਦਾ ਹੈ, ਜੋ ਦਿਮਾਗ ਨੂੰ ਅਤਿਪ੍ਰਕਿਰਿਆ ਨੂੰ ਰੋਕਦਾ ਹੈ, ਇਸ ਨਾਲ ਦਿਮਾਗ 'ਤੇ ਜ਼ਿਆਦਾ ਤਣਾਅ ਨਹੀਂ ਪੈਂਦਾ ਅਤੇ ਤਣਾਅ ਦੂਰ ਰਹਿੰਦਾ ਹੈ।
3. ਗ੍ਰੀਨ-ਟੀ
ਗ੍ਰੀਨ-ਟੀ 'ਚ ਅਮੀਨੋ ਐਸਿਡ ਹੁੰਦਾ ਹੈ, ਜੋ ਸਰੀਰ ਅਤੇ ਦਿਮਾਗ ਨੂੰ ਆਰਾਮ ਦਿੰਦਾ ਹੈ। ਇਸ ਨੂੰ ਪੀਣ ਨਾਲ ਤਣਾਅ ਦੂਰ ਰਹਿੰਦਾ ਹੈ।
4. ਕੀਵੀ 
ਕੀਵੀ ਖਾਣ ਨਾਲ ਮੂਡ ਠੀਕ ਰਹਿੰਦਾ ਹੈ ਅਤੇ ਦਿਮਾਗ ਇਕ ਦਮ ਸ਼ਾਂਤ ਹੁੰਦਾ ਹੈ।
5. ਦੁੱਧ
ਦੁੱਧ ਪੀਣ ਨਾਲ ਤਣਾਅ ਦੂਰ ਰਹਿੰਦਾ ਹੈ।


Related News