ਸਰਦੀਆਂ ’ਚ ਜ਼ਰੂਰ ਖਾਓ ਭੁੱਜੇ ਹੋਏ ਛੋਲੇ, ਸਰੀਰ ਨੂੰ ਹੋਣਗੇ ਲਾਜਵਾਬ ਫ਼ਾਇਦੇ
Tuesday, Dec 22, 2020 - 12:31 PM (IST)
ਨਵੀਂ ਦਿੱਲੀ: ਸਰਦੀਆਂ ’ਚ ਲੋਕ ਭੁੱਜੀ ਹੋਈ ਮੂੰਗਫਲੀ ਅਤੇ ਛੱਲੀ ਖਾਣ ਦਾ ਮਜ਼ਾ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਇਸ ਤੋਂ ਇਲਾਵਾ ਭੁੱਜੇ ਛੋਲੇ ਵੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਖ਼ਾਸ ਤੌਰ ’ਤੇ ਇਸ ਨੂੰ ਸ਼ੂਗਰ ਕੰਟਰੋਲ ਕਰਨ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਲੋਅ-ਫੈਟ ਹੋਣ ਨਾਲ ਇਸ ਦੀ ਵਰਤੋਂ ਨਾਲ ਐਨਰਜੀ ਲੈਵਲ ਬੂਸਟ ਹੋਣ ਨਾਲ ਭਾਰ ਕੰਟਰੋਲ ਰਹਿਣ ’ਚ ਮਦਦ ਮਿਲਦੀ ਹੈ। ਚੱਲੋ ਜਾਣਦੇ ਹਾਂ ਇਸ ਨੂੰ ਖਾਣ ਨਾਲ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ ’ਚ...
ਸ਼ੂਗਰ ’ਚ ਫ਼ਾਇਦੇਮੰਦ
ਇਸ ’ਚ ਫਾਈਬਰ ਜ਼ਿਆਦਾ ਅਤੇ ਕੈਲੋਰੀ ਘੱਟ ਮਾਤਰਾ ’ਚ ਹੁੰਦੀ ਹੈ। ਅਜਿਹੇ ’ਚ ਭੁੱਜੇ ਛੋਲੇ ਸਰੀਰ ’ਚ ਗਲੁਕੋਜ਼ ਦੀ ਮਾਤਰਾ ਨੂੰ ਸੋਖ ਕੇ ਸ਼ੂਗਰ ਨੂੰ ਕੰਟਰੋਲ ਕਰਨ ’ਚ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ।
ਬਲੱਡ ਪ੍ਰੈੱਸ਼ਰ ਕਰੇ ਕੰਟਰੋਲ
ਇਸ ਦੀ ਵਰਤੋਂ ਨਾਲ ਬਲੱਡ ਪ੍ਰੈੱਸ਼ਰ ਵੀ ਕੰਟਰੋਲ ’ਚ ਰਹਿਣ ’ਚ ਮਦਦ ਮਿਲਦੀ ਹੈ। ਇਹ ਸਰੀਰ ’ਚ ਖ਼ੂਨ ਦਾ ਸੰਚਾਰ ਵਧੀਆ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਬਲੱਡ ਪ੍ਰੈੱਸ਼ਰ ਕੰਟਰੋਲ ’ਚ ਰਹਿਣ ਦੇ ਨਾਲ ਦਿਲ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਾ ਬਚਾਅ ਰਹਿੰਦਾ ਹੈ।
ਐਨਰਜੀ ਲਈ: ਭੁੱਜੇ ਛੋਲੇ ਪ੍ਰੋਟੀਨ, ਨਮੀ, ਕੈਲਸ਼ੀਅਮ, ਆਇਰਨ, ਵਿਟਾਮਿਨ, ਕੈਲਸ਼ੀਅਮ, ਫਾਈਬਰ ਆਦਿ ਪੋਸ਼ਕ ਤੱਤ ਹੁੰਦੇ ਹਨ। ਅਜਿਹੇ ’ਚ ਰੋਜ਼ਾਨਾ 2 ਮੁੱਠੀ ਭੁੱਜੇ ਛੋਲੇ ਖਾਣ ਨਾਲ ਸੁਸਤੀ ਦੂਰ ਹੋ ਕੇ ਐਨਰਜੀ ਬੂਸਟ ਹੁੰਦੀ ਹੈ। ਨਾਲ ਹੀ ਥਕਾਵਟ ਅਤੇ ਕਮਜ਼ੋਰੀ ਤੋਂ ਛੁਟਕਾਰਾ ਮਿਲਣ ਨਾਲ ਦਿਨ ਭਰ ਐਨਰਜ਼ੈਟਿਕ ਮਹਿਸੂਸ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ’ਚ ਗਰਮਾਹਟ ਦਾ ਅਹਿਸਾਸ ਹੁੰਦਾ ਹੈ।
ਖ਼ੂਨ ਵਧਾਏ
ਇਸ ’ਚ ਆਇਰਨ ਹੋਣ ਨਾਲ ਖ਼ੂਨ ਦੀ ਮਾਤਰਾ ਵਧਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਭਾਰ ਘਟਾਏ
ਭੁੱਜੇ ਛੋਲਿਆਂ ’ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਸਿਰਫ 46-50 ਕੈਲੋਰੀ ਮਿਲਦੀ ਹੈ। ਨਾਲ ਹੀ ਇਸ ਦੀ ਵਰਤੋਂ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ’ਚ ਓਵਰ ਇਟਿੰਗ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਸਨੈਕਸ ਦੇ ਤੌਰ ’ਤੇ ਖਾ ਸਕਦੇ ਹੋ।
ਕਬਜ਼ ਤੋਂ ਛੁਟਕਾਰਾ
ਅੱਜ ਕੱਲ ਗਲਤ ਖਾਣ-ਪੀਣ ਦੇ ਚੱਲਦੇ ਲੋਕਾਂ ਨੂੰ ਕਬਜ਼ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਭੁੱਜੇ ਛੋਲਿਆਂ ਦੀ ਵਰਤੋਂ ਕਰਨੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਕਬਜ਼ ਦੀ ਪ੍ਰੇਸ਼ਾਨੀ ਘੱਟ ਹੋਣ ਨਾਲ ਪਾਚਨ ਤੰਤਰ ’ਚ ਸੁਧਾਰ ਆਉਂਦਾ ਹੈ। ਅਜਿਹੇ ’ਚ ਢਿੱਡ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਕਮਰ ਦਰਦ ਤੋਂ ਆਰਾਮ
ਸੁਣਨ ’ਚ ਥੋੜ੍ਹਾ ਅਜ਼ੀਬ ਲੱਗੇਗਾ ਪਰ ਭੁੱਜੇ ਛੋਲੇ ਖਾਣ ਨਾਲ ਕਮਰ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਇਸ ’ਚ ਸਹੀ ਮਾਤਰਾ ’ਚ ਪ੍ਰੋਟੀਨ ਹੋਣ ਨਾਲ ਕਮਰ ਦਰਦ ਤੋਂ ਰਾਹਤ ਮਿਲਣ ਦੇ ਨਾਲ ਕਮਜ਼ੋਰੀ ਦੂਰ ਹੋਣ ’ਚ ਮਦਦ ਮਿਲਦੀ ਹੈ।