ਹੈਲਦੀ ਬੱਚਾ ਚਾਹੀਦਾ ਹੈ ਤਾਂ ਖਾਓ ਮੂੰਗਫਲੀ !
Thursday, Jun 16, 2016 - 01:14 PM (IST)
ਉਂਝ ਤਾਂ ਮੂੰਗਫਲੀ ਨੂੰ ਗਰੀਬਾਂ ਦਾ ਬਾਦਾਮ ਕਿਹਾ ਜਾਂਦਾ ਹੈ ਪਰ ਮੂੰਗਫਲੀ ਖਾਣ ਦਾ ਇਹ ਫਾਇਦਾ ਯਕੀਕਨ ਤੁਸੀਂ ਨਹੀਂ ਸੁਣਿਆ ਹੋਵੇਗਾ। ਇਹ ਅਜਿਹਾ ਫਾਇਦਾ ਹੈ ਕਿ ਜੋ ਤੁਹਾਡੇ ਨਾਲ-ਨਾਲ ਬੱਚਿਆਂ ਨੂੰ ਵੀ ਬਣਾ ਸਕਦਾ ਹੈ ਹੈਲਦੀ। ਜਾਣੋ ਮੂੰਗਫਲੀ ਦੇ ਇਨ੍ਹਾਂ ਫਾਇਦਿਆਂ ਦੇ ਬਾਰੇ ''ਚ।
ਨਵਜੰਮੇ ਬੱਚੇ ਨੂੰ ਸ਼ੁਰੂਆਤੀ ਅਵਸਥਾ ਦੌਰਾਨ ਮੂੰਗਫਲੀ ਨਾਲ ਬਣੇ ਉਤਪਾਦ ਖੁਆਉਣ ਨਾਲ ਬੱਚੇ ਦਾ ਵਿਕਾਸ ਜਾਂ ਉਸ ਦੇ ਪੋਸ਼ਣ ''ਤੇ ਕੋਈ ਖਰਾਬ ਅਸਰ ਨਹੀਂ ਹੁੰਦਾ। ਇਕ ਖੋਜ ''ਚ ਇਸ ਦੀ ਪੁਸ਼ਟੀ ਹੋਈ ਹੈ।
ਮੁੱਖ ਖੋਜਕਰਤਾ ਲੰਡਨ ਦੇ ਕਿੰਗ ਕਾਲਜ ਮੈਰੀ ਫੀਨੇ ਦਾ ਕਹਿਣਾ ਹੈ ਕਿ ਸਿੱਟਿਆ ਨਾਲ ਇਹ ਗੱਲ ਸਾਬਿਤ ਹੁੰਦੀ ਹੈ ਕਿ ਮੂੰਗਫਲੀ ਖਾਣ ਨਾਲ ਛਾਤੀ ਦੇ ਵਾਧੇ ''ਤੇ ਕੋਈ ਅਸਰ ਨਹੀਂ ਹੁੰਦਾ। ਹਾਂ ਜੇਕਰ ਨਵਜੰਮੇ ਨੂੰ ਛੇ ਮਹੀਨੇ ਦੀ ਉਮਰ ਤੋਂ ਪਹਿਲਾਂ ਠੋਸ ਖਾਦ ਪਦਾਰਥ ਖੁਆਇਆ ਜਾਵੇ ਤਾਂ ਜ਼ਰੂਰ ਉਸ ਦੀ ਛਾਤੀ ਦੇ ਵਾਧੇ ''ਤੇ ਅਸਰ ਪੈ ਸਕਦਾ ਹੈ।
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ਨ ਡਿਜੀਜੇਜ ਦੇ ਮਾਰਸ਼ਲ ਪਲਾਟ ਦਾ ਕਹਿਣਾ ਹੈ ਕਿ ਇਸ ਖੋਜ ਦੇ ਸਿੱਟਿਆਂ ਤੋਂ ਪਤਾ ਚੱਲਦਾ ਹੈ ਕਿ ਬੱਚਿਆਂ ਨੂੰ ਸ਼ੁਰੂਆਤ ''ਚ ਹੀ ਮੂੰਗਫਲੀ ਯੁਕਤ ਖਾਦ ਪਦਾਰਥ ਦਿੱਤੇ ਜਾ ਸਕਦੇ ਹਨ, ਤਾਂ ਜੋ ਉਨ੍ਹਾਂ ''ਚ ਮੂੰਗਫਲੀ ਦੇ ਪ੍ਰਤੀ ਐਲਰਜੀ ਪੈਦਾ ਨਾ ਹੋਵੇ। ਇਸ ਤੋਂ ਪਹਿਲਾਂ ਦੀ ਇਕ ਖੋਜ ''ਚ ਪਤਾ ਚੱਲਿਆ ਸੀ ਜੇਕਰ ਬੱਚਿਆਂ ਨੂੰ ਸ਼ੁਰੂਆਤ ''ਚ ਮੂੰਗਫਲੀ ਵਾਲੇ ਖਾਦ ਪਦਾਰਥ ਖੁਆਏ ਜਾਣ ਤਾਂ ਉਨ੍ਹਾਂ ''ਚ ਅੱਗੇ ਚੱਲ ਕੇ ਐਲਰਜੀ ਦਾ ਖਤਰਾ 81 ਫੀਸਦੀ ਘੱਟ ਹੋ ਜਾਂਦਾ ਹੈ।
