ਰੋਜ਼ ਖਾਓ 1 ਅੰਬ, ਫਿਰ ਦੇਖੋ ਕਮਾਲ
Thursday, Jun 08, 2017 - 08:32 AM (IST)

ਜਲੰਧਰ— ਅੰਬ ਫਲਾਂ ਦਾ ਰਾਜਾ ਹੈ। ਗਰਮੀ ਦੇ ਮੌਸਮ 'ਚ ਅੰਬ ਖਾਣਾ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਨੂੰ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਸਕਿਨ ਨੂੰ ਵੀ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਅੰਬ ਖਾਣ ਦੇ ਫਾਇਦਿਆਂ ਬਾਰੇ ।
1. ਕੈਂਸਰ
ਅੰਬ ਨੂੰ ਰੋਜ਼ਾਨਾ ਖਾਣ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ 'ਚ ਮੌਜ਼ੂਦ ਐਂਟੀ-ਆਕਸੀਡੈਂਚ, ਵਿਟਾਮਿਨ-ਸੀ ਅਤੇ ਫਾਇਬਰ ਕੈਂਸਰ ਨੂੰ ਵਧਾਉਣ ਤੋਂ ਰੋਕਦੇ ਹਨ।
2. ਯਾਦ ਸ਼ਕਤੀ ਤੇਜ਼ ਕਰੇ
ਜੇਕਰ ਤੁਸੀਂ ਕੁੱਝ ਰੱਖ ਕੇ ਭੁੱਲ ਜਾਂਦੇ ਹੋ ਤਾਂ ਅੰਬ ਖਾਓ। ਇਸ 'ਚ ਗਲੂਟਾਮਿਨ ਨਾਮਕ ਐਸਿਡ ਪਾਇਆ ਜਾਂਦਾ ਹੈ ਜੋ ਕਿ ਯਾਦਦਾਸ਼ਤ ਵਧਾਉਣ ਦਾ ਕੰਮ ਕਰਦਾ ਹੈ ।
3. ਮੋਟਾਪਾ
ਅੰਬ ਖਾਣ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਅੰਬ ਦੀ ਗੁੱਠਲੀ ਵੀ ਸਰੀਰ 'ਚ ਵਧੀ ਹੋਈ ਚਰਬੀ ਅਤੇ ਵਸਾ ਨੂੰ ਵੀ ਘੱਟ ਕਰਦੀ ਹੈ ।
4. ਅੱਖਾਂ ਲਈ ਫਾਇਦੇਮੰਦ
ਅੰਬ 'ਚ ਵਿਟਾਮਿਨ-ਏ ਬਹੁਤ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੈ। ਇਸ ਨੂੰ ਨਿਯਮਿਤ ਰੂਪ 'ਚ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ ।