Health Tips: ਬਲੱਡ ਸ਼ੂਗਰ ਨੂੰ ਘੱਟ ਕਰਨ ਲਈ ਖਾਓ ਛਿਲਕੇ ਸਣੇ ਸੇਬ, ਹੋਣਗੇ ਹੋਰ ਵੀ ਫਾਇਦੇ

06/11/2022 1:12:28 PM

ਨਵੀਂ ਦਿੱਲੀ— ਸੇਬ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕੁਝ ਲੋਕ ਸੇਬ ਨੂੰ ਛਿਲ ਕੇ ਖਾਣਾ ਪਸੰਦ ਕਰਦੇ ਹਨ ਪਰ ਇਸ ਨਾਲ ਸੇਬ ਦੇ ਸਾਰੇ ਜ਼ਰੂਰੀ ਤੱਤ ਨਿਕਲ ਜਾਂਦੇ ਹਨ। ਸੇਬ ਨੂੰ ਛਿਲ ਕੇ ਖਾਣ ਦੀ ਬਜਾਏ ਛਿਲਕੇ ਸਮੇਤ ਖਾਣ ਨਾਲ ਤੁਹਾਡੀਆਂ ਕਈ ਬੀਮਾਰੀਆਂ ਦੂਰ ਹੋ ਸਕਦੀਆਂ ਹਨ ਅਤੇ ਇਹ ਖਾਣ ਵਿਚ ਵੀ ਟੇਸਟੀ ਲੱਗਦਾ ਹੈ। ਆਓ ਜਾਣਦੇ ਹਾਂ ਸੇਬ ਨੂੰ ਛਿਲਕੇ ਸਮੇਤ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਬਲੱਡ ਸ਼ੂਗਰ
ਡਾਈਬੀਟੀਜ਼ ਦੀ ਸਮੱਸਿਆ ਵਾਲੇ ਲੋਕਾਂ ਨੂੰ ਸੇਬ ਛਿਲਕੇ ਸਮੇਤ ਖਾਣਾ ਚਾਹੀਦਾ ਹੈ। ਇਸ ਨੂੰ ਇੰਝ ਖਾਣ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। 
2. ਬ੍ਰੇਨ ਸੈੱਲ 
ਸੇਬ ਨੂੰ ਬਿਨਾਂ ਛਿਲੇ ਖਾਣ ਨਾਲ ਤੁਹਾਡੇ ਬ੍ਰੇਨ ਸੈੱਲ ਡੈਮੇਜ ਨਹੀਂ ਹੁੰਦੇ ਹਨ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। 

PunjabKesari
3. ਅੱਖਾਂ ਵਿਚ ਕੈਟਰੇਕਟ 
ਸੇਬ ਦਾ ਛਿਲਕਾ ਤੁਹਾਨੂੰ ਅੱਖਾਂ ਵਿਚ ਹੋਣ ਵਾਲੀ ਕੈਟਰੈਕਟ ਦੀ ਬੀਮਾਰੀ ਤੋਂ ਬਚਾਉਂਦਾ ਹੈ। ਨਿਯਮਿਤ ਸੇਬ ਖਾਣ ਨਾਲ ਤੁਹਾਨੂੰ ਇਹ ਬੀਮਾਰੀ ਨਹੀਂ ਹੁੰਦੀ। 
4. ਪਿੱਤੇ ਦੀ ਪੱਥਰੀ
ਫਾਈਬਰ ਦੇ ਗੁਣਾਂ ਨਾਲ ਭਰਪੂਰ ਸੇਬ ਦਾ ਛਿਲਕਾ ਪਿੱਤੇ ਦੀ ਥੈਲੀ ਵਿਚ ਜਮਾਂ ਕੋਲੈਸਟਰੋਲ ਨੂੰ ਘੱਟ ਕਰਕੇ ਤੁਹਾਨੂੰ ਸਟੋਨ ਦੀ ਸਮੱਸਿਆ ਤੋਂ ਬਚਾਉਂਦਾ ਹੈ। 
5. ਦੰਦਾਂ ਵਿਚ ਸੜਣ
ਸੇਬ ਦਾ ਛਿਲਕਾ ਦੰਦਾਂ ਵਿਚ ਕੈਵਿਟੀ ਨੂੰ ਹੋਣ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਗਰਭ ਅਵਸਥਾ ਵਿਚ ਇਸ ਦੀ ਵਰਤੋਂ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। 

PunjabKesari
6. ਕੈਂਸਰ 
ਕੈਲਸ਼ੀਅਮ, ਇੰਜਾਈਮ, ਐਂਟੀ ਆਕਸੀਡੈਂਟ ਅਤੇ ਫਲੇਵਿਨਾਈਡ ਦੇ ਗੁਣਾਂ ਨਾਲ ਭਰਪੂਰ ਸੇਬ ਦਾ ਛਿਲਕਾ ਮੋਟਾਪੇ ਨੂੰ ਦੂਰ ਕਰਨ ਦੇ ਨਾਲ-ਨਾਲ ਲੀਵਰ, ਬ੍ਰੈਸਟ ਅਤੇ ਕੋਲੋਨ ਕੈਂਸਰ ਤੋਂ ਬਚਾਉਂਦਾ ਹੈ। 


Aarti dhillon

Content Editor

Related News