ਸ਼ਰਾਬ ਅਤੇ ਸਿਗਰਟ ਦੀ ਮਾੜੀ ਆਦਤ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ

Monday, Jun 05, 2017 - 05:13 PM (IST)

ਸ਼ਰਾਬ ਅਤੇ ਸਿਗਰਟ ਦੀ ਮਾੜੀ ਆਦਤ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ

ਨਵੀਂ ਦਿੱਲੀ— ਨਸ਼ਾ ਕਰਨਾ ਇਕ ਬਹੁਤ ਹੀ ਬੁਰੀ ਆਦਤ ਹੈ ਅੱਜ-ਕਲ ਜ਼ਿਆਦਾਤਰ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਗੀ ਹੋਈ ਹੈ ਸਿਗਰਟ ਹੋਵੇ ਜਾਂ ਸ਼ਰਾਬ ਦੀ ਵਰਤੋ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਇਸ ਸਭ ਦਾ ਸਿੱਧਾ ਅਸਰ ਵਿਅਕਤੀ ਦੀ ਜ਼ਿੰਦਗੀ 'ਤੇ ਅਤੇ ਸਿਹਤ 'ਤੇ ਪੈਂਦਾ ਹੈ। ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਇਨ੍ਹਾਂ ਮਾੜੀਆਂ ਆਦਤਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਜਿਹੇ 'ਚ ਘਰ 'ਚ ਹੀ ਮੋਜੂਦ ਕੁਝ ਚੀਜ਼ਾਂ ਦੇ ਇਸਤੇਮਾਲ ਕਰਕੇ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
1. ਪਾਣੀ 
ਜਿਨ੍ਹਾਂ ਲੋਕਾਂ ਨੂੰ ਸਿਗਰਟ ਪੀਣ ਦੀ ਆਦਤ ਹੈ ਉਨ੍ਹਾਂ ਨੂੰ ਦਿਨ 'ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਵਰਤੋ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਸਿਗਰਟ ਪੀਣ ਦੀ ਇੱਛਾ ਹੀ ਨਹੀਂ ਰਹਿੰਦੀ।
2. ਹਲਦੀ
ਹਲਦੀ ਦੀ ਵਰਤੋ ਨਾਲ ਵੀ ਕਈ ਫਾਇਦੇ ਹੁੰਦੇ ਹਨ ਸ਼ਰਾਬ ਦੀ ਮਾੜੀ ਆਦਤ ਨੂੰ ਛੁਡਾਉਣ ਦੇ ਲਈ ਹਲਦੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਦੁੱਧ 'ਚ ਮਿਲਾ ਕੇ ਵੀ ਹਲਦੀ ਨੂੰ ਪੀ ਸਕਦੇ ਹੋ।
3. ਦਾਲਚੀਨੀ
ਜਦੋਂ ਵੀ ਸਿਗਰਟ ਪੀਣ ਦੀ ਇੱਛਾ ਹੋਵੇ ਤਾਂ ਉਸ ਸਮੇਂ ਦਾਲਚੀਨੀ ਦੇ ਟੁੱਕੜਿਆਂ ਨੂੰ ਸੁੰਘ ਲਓ। ਇਸ ਦੀ ਤੇਜ਼ ਸੁਗੰਧ ਨਿੰਕੋਟਿਨ ਦੀ ਇੱਛਾ ਨੂੰ ਪੂਰਾ ਕਰਦੀ ਹੈ। ਇਸ ਤੋਂ ਇਲਾਵਾ ਤੁਸੀਂ ਨਿਕੋਟਿਨ ਨੂੰ ਚਬਾਕੇ ਵੀ ਖਾ ਸਕਦੇ ਹੋ। 
4. ਅਦਰਕ 
ਸ਼ਰਾਬ ਅਤੇ ਸਿਗਰਟ ਦੀ ਆਦਤ ਛੁਡਾਉਣ ਦੇ ਲਈ ਹਰ ਰੋਜ਼ ਅਦਰਕ ਦਾ ਇਕ ਟੁਕੜਾ ਲਓ ਅਤੇ ਹੋਲੀ-ਹੋਲੀ ਚਬਾਉਂਦੇ ਹੋਏ ਕੁਝ ਦਿਨ ਅਜਿਹਾ ਕਰਨ ਨਾਲ ਨਸ਼ੇ ਦੀ ਆਦਤ ਆਪਣੇ ਆਪ ਹੀ ਛੁੱਟ ਜਾਵੇਗੀ। ਇਸ ਤੋਂ ਇਲਾਵਾ ਅਦਰਕ ਦੀ ਪੇਸਟ 'ਚ 1 ਚਮਚ ਚੀਨੀ ਮਿਲਾ ਕੇ ਵੀ ਇਸ ਦੀ ਵਰਤੋ ਕਰ ਸਕਦੇ ਹੋ।
5. ਦੁੱਧ 
ਦੁੱਧ ਦੀ ਵਰਤੋ ਕਰਨ ਨਾਲ ਵੀ ਨਸ਼ੇ ਦੀ ਆਦਤ ਛੁਡਾਈ ਜਾ ਸਕਦੀ ਹੈ। ਦੁੱਧ ਤੋਂ ਇਲਾਵਾ ਦਹੀ, ਪਨੀਰ ਅਤੇ ਲੱਸੀ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ। 


Related News