ਬੱਚੇ ਦੇ ਸਰੀਰ ''ਚ ਪਾਣੀ ਦੀ ਕਮੀ ਨੂੰ ਇਸ ਤਰ੍ਹਾ ਕਰੋ ਪੂਰਾ
Thursday, Mar 30, 2017 - 12:32 PM (IST)
ਜਲੰਧਰ— ਜਿਵੇਂ ਹੀ ਗਰਮੀ ਦੀ ਧੁੱਪ ਵੱਧ ਜਾਂਦੀ ਹੈ, ਉਂਝ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਡੇ ਹੋਣ ਜਾਂ ਛੋਟੇ ਹਰ ਕਿਸੇ ਲਈ ਕੋਈ ਨਾ ਕੋਈ ਸਮੱਸਿਆ ਖੜੀ ਹੋ ਹੀ ਜਾਂਦੀ ਹੈ। ਗਰਮੀ ''ਚ ਛੋਟੇ ਬੱਚੇ ਦੇ ਲਈ ਡਰ ਜ਼ਿਆਦਾ ਵਧ ਜਾਂਦਾ ਹੈ ਕਿਉਂਕਿ ਉਹ ਆਪਣੀ ਤਕਲੀਫ ਨੂੰ ਬੋਲ ਕੇ ਨਹੀਂ ਦਸ ਸਕਦੇ। ਨਾਲ ਹੀ ਉਨ੍ਹਾਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਲਈ ਕਿ ਸਹੀ ਹੈ ਅਤੇ ਕਿ ਗਲਤ। ਗਰਮੀਆਂ ''ਚ ਛੋਟੇ ਬੱਚੇ ਨੂੰ ਪਾਣੀ ਦੀ ਕਮੀ ਜ਼ਿਆਦਾ ਹੁੰਦੀ ਹੈ। ਗਰਮੀਆਂ ''ਚ ਜੇ ਬੱਚਿਆਂ ਨੂੰ ਜ਼ਿਆਦਾ ਪਾਣੀ ਨਾ ਮਿਲੇ ਤਾਂ ਉਨ੍ਹਾਂ ਨੂੰ ਪਾਣੀ ਦੀ ਕਮੀ ਹੋ ਜਾਂਦੀ ਹੈ।
ਬੱਚੇ ''ਚ ਪਾਣੀ ਦੀ ਕਮੀ ਦੇ ਲੱਛਣ
1. ਜ਼ਿਆਦਾ ਮਾਤਰਾ ''ਚ ਪਿਸ਼ਾਬ ਕਰਨਾ ਜਿਵੇਂ ਦਿਨ ''ਚ 8 ਤੋਂ 10 ਵਾਰ
2. ਵਾਰ-ਵਾਰ ਉਲਟੀ ਕਰਨਾ
3. ਬੱਚੇ ਦੇ ਮੂੰਹ, ਗਲੇ ਅਤੇ ਬੁਲਾਂ ਦਾ ਸੁੱਕਣਾ
4. ਰੋਂਦੇ ਸਮੇਂ ਅੱਖਾਂ ''ਚੋਂ ਹੰਝੂ ਨਾ ਨਿਕਲਣਾ
5. ਪਿਸ਼ਾਬ ਦਾ ਰੰਗ ਪੀਲਾ ਹੋਣਾ
6. ਦਸਤ ਦੀ ਸਮੱਸਿਆ
ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਤਰੀਕੇ
1. ਜੇ ਬੱਚਾ 6 ਮਹੀਨੇ ਤੋਂ ਵੱਡਾ ਹੈ ਤਾਂ ਬੱਚੇ ਨੂੰ ਦੁੱਧ ਜਾਂ ਪਾਣੀ ਪਿਲਾਉਂਦੇ ਰਹੋ। ਜੇ ਬੱਚਾ ਇਸ ਉਮਰ ਤੋਂ ਛੋਟਾ ਹੈ ਤਾਂ ਉਸਨੂੰ ਦੁੱਧ ਹੀ ਪਿਲਾਓ।
2. ਜੇ ਬੱਚੇ ਨੇ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਉਸ ਨੂੰ ਘਰ '' ਚ ਹੀ ਤਾਜ਼ੇ ਸੰਤਰੇ ਅਤੇ ਮਸੰਮੀ ਦਾ ਜੂਸ ਬਣਾਕੇ ਦਿਓ। ਇਸ ਜੂਸ ''ਚ ਚੀਨੀ ਨਾ ਮਿਲਾਓ ਕਿਉਂਕਿ ਇਸ ਨਾਲ ਬੱਚੇ ਨੂੰ ਖਾਂਸੀ ਹੋ ਸਕਦੀ ਹੈ।
3. ਇਸ ਤੋਂ ਇਲਾਵਾ ਬੱਚੇ ਨੂੰ ਦਾਲ ਦਾ ਪਾਣੀ ਵੀ ਦੇ ਸਕਦੇ ਹੋ। ਇਸ ਨਾਲ ਬੱਚੇ ਨੂੰ ਉੂਰਜਾ ਮਿਲਦੀ ਹੈ।
4. ਬੱਚੇ ਨੂੰ ਪਾਣੀ ਉਬਾਲ ਕੇ ਅਤੇ ਠੰਡਾ ਕਰ ਕੇ ਦਿਓ ਅਤੇ ਸਮੇਂ-ਸਮੇਂ ''ਤੇ 2-2 ਚਮਚ ਪਿਲਾਉਂਦੇ ਰਹੋ।
5. ਬੱਚੇ ਨੂੰ ਉਲਟੀ ਹੋ ਰਹੀ ਹੋਵੇ ਤਾਂ ਉਸ ਨੂੰ ਓ. ਆਰ. ਐਸ. ਦਾ ਘੋਲ ਪਿਲਾਓ। ਇਹ ਸਰੀਰ ''ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ''ਚ ਵੀ ਮਦਦ ਕਰਦਾ ਹੈ।
6. ਪਤਲੀ ਮੂੰਗੀ ਦੀ ਖਿਚੜੀ ਬੱਚੇ ਦੇ ਲਈ ਬਹੁਤ ਲਾਭਕਾਰੀ ਹੁੰਦੀ ਹੈ ਕਿਉਂਕਿ ਇਹ ਸ਼ੁਰੂਆਤ ਦੇ ਦਿਨਾਂ ''ਚ ਪਚਣ ਵਾਲਾ ਭੋਜਨ ਹੈ।
