ਕਿਸ਼ਮਿਸ਼ ਖਾਣ ਨਾਲ ਦੂਰ ਹੁੰਦੀ ਹੈ ਗਲੇ ਦੀ ਇਨਫੈਕਸ਼ਨ, ਜਾਣੋ ਹੋਰ ਵੀ ਕਈ ਫਾਇਦੇ

12/12/2019 2:29:48 PM

ਜਲੰਧਰ— ਡ੍ਰਾਈਫਰੂਟ ਖਾਣ ਦੇ ਹਜ਼ਾਰ ਫਾਇਦੇ ਹੁੰਦੇ ਹਨ ਪਰ ਕਿਸ਼ਮਿਸ਼ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਅੰਗੂਰ ਨੂੰ ਸੁਕਾ ਕੇ ਬਣਾਈ ਜਾਣ ਵਾਲੀ ਕਿਸ਼ਮਿਸ਼ ਭਾਵ ਸੌਗੀ ਖਾਣ ’ਚ ਜਿੰਨੀ ਸੁਆਦ ਹੁੰਦੀ ਹੈ, ਉਨੀ ਸਿਹਤ ਲਈ ਵੀ ਫਾਇਦੇਮੰਦ ਹੈ। ਕਿਸ਼ਮਿਸ਼ ਕੁਦਰਤੀ ਤੌਰ ’ਤੇ ਮਿੱਠੀ ਹੁੰਦੀ ਹੈ। ਇਸ 'ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਇਬਰ ਦੀ ਮਾਤਰਾ ਸਮਰੱਥ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਹਰ ਰੋਜ਼ ਖਾਲੀ ਪੇਟ ਖਾਂਦੇ ਹੋ ਤਾਂ ਤੁਹਾਨੂੰ ਕਈ ਫਾਇਦੇ ਮਿਲਣਗੇ। ਸਰਦੀਆਂ ’ਚ ਕਿਸ਼ਮਿਸ਼ ਦੀ ਵਰਤੋਂ ਕਰਨਾ ਬਹੁਤ ਲਾਭਦਾਇਕ ਹੈ। 

ਕਿਸ਼ਮਿਸ਼ ਤੋਂ ਹੋਣ ਵਾਲੇ ਫਾਇਦੇ...

1. ਗਲੇ ਦੇ ਇਨਫੈਕਸ਼ਨ 
ਖਾਲੀ ਪੇਟ ਕਿਸ਼ਮਿਸ਼ ਯਾਨੀ ਸੌਗੀ ਦਾ ਸੇਵਨ ਕਰਨ ਨਾਲ ਇਸ 'ਚ ਮੌਜੂਦ ਐਂਟੀਬੈਕਟੀਰਿਅਲ ਦੇ ਗੁਣ ਮੁੰਹ 'ਚੋਂ ਆਉਣ ਵਾਲੀ ਬਦਬੂ ਦੂਰ ਕਰਨ ਦੇ ਨਾਲ ਗਲੇ ਦੀ ਇਨਫੈਕਸ਼ਨ ਤੋਂ ਵੀ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ। 

PunjabKesari

2. ਖੂਨ ਦੀ ਕਮੀ 
ਇਸ ਦਾ ਖੱਟਾ-ਮਿੱਠਾ ਸੁਆਦ ਹਰ ਭੋਜਨ ਨੂੰ ਖਾਸ ਬਣਾ ਦਿੰਦਾ ਹੈ। ਇਸ ਦਾ ਸੇਵਨ ਕਰਨ ਨਾਲ 'ਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਇਹ ਭਾਰ ਘਟਾਉਣ 'ਚ ਮਦਦ ਕਰਦੀ ਹੈ। ਸਰੀਰ ਨੂੰ ਊਰਜਾ ਦੇਣ ਦੇ ਨਾਲ ਨਾਲ ਇਹ ਵਿਟਾਮਿਨ ਸੀ ਦੀ ਕਮੀ ਨੂੰ ਵੀ ਪੂਰਾ ਕਰਦੀ ਹੈ।

3. ਅੱਖਾਂ ਦੀ ਰੋਸ਼ਨੀ
ਕਿਸ਼ਮਿਸ਼ ਅੱਖਾਂ ਦੀ ਰੋਸ਼ਨੀ ਲਈ ਵੀ ਬੇਹੱਦ ਫਾਇਦੇਮੰਦ ਮੰਨੀ ਜਾਂਦੀ ਹੈ। ਕਿਸ਼ਮਿਸ਼ ਦੇ ਪਾਣੀ 'ਚ ਐਂਟੀਆਕਸੀਡੈਂਟਸ, ਵਿਟਾਮਿਨ-ਏ ਅਤੇ ਬੀਟਾ ਕੈਰੋਟਿਨ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦੇ ਹਨ। 

4. ਵਾਇਰਲ ਇਨਫੈਕਸ਼ਨ
ਕਿਸ਼ਮਿਸ਼ 'ਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀ ਰੋਗ ਰੋਕਣ ਵਾਲਾ ਸਮਰੱਥਾ ਨੂੰ ਵਧਾਉਣ 'ਚ ਸਹਾਇਕ ਹੁੰਦੇ ਹੈ। ਸਰਦੀਆਂ ਦੇ ਦਿਨਾਂ 'ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਬੈਕਟੀਰੀਆ ਅਤੇ ਵਾਇਰਲ ਇਨਫੈਕਸ਼ਨ ਨਾਲ ਲੜਨ 'ਚ ਮਦਦ ਮਿਲਦੀ ਹੈ।

PunjabKesari

5. ਦੰਦਾਂ ਲਈ ਫਾਇਦੇਮੰਦ
ਕਿਸ਼ਮਿਸ਼ 'ਚ ਆਲੀਆਨਾਲਿਕ ਐਸਿਡ ਹੁੰਦਾ ਹੈ, ਜੋ ਫਾਇਟੋਕੈਮੀਕਲਸ 'ਚੋਂ ਇਕ ਹੈ। ਇਹ ਦੰਦਾਂ ਨੂੰ ਕੈਵਿਟੀ ਸਮੇਤ ਕਈ ਦਿੱਕਤਾਂ ਤੋਂ ਬਚਾਉਂਦਾ ਹੈ। ਕਿਸ਼ਮਿਸ਼ ਦੰਦਾਂ 'ਚ ਬੈਕਟੀਰੀਆ ਫੈਲਣ ਤੋਂ ਰੋਕਦੀ ਹੈ। ਇਸ ਦੇ ਸੇਵਨ ਕਰਨ ਨਾਲ ਦੰਦਾਂ 'ਚ ਮਜ਼ਬੂਤੀ ਆਉਂਦੀ ਹੈ। ਇਸ 'ਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਤੁਹਾਡੇ ਦੰਦਾਂ ਨੂੰ ਟੁੱਟਣ ਤੋਂ ਬਚਾਉਂਦਾ ਹੈ।

6. ਕਬਜ਼ ਦੀ ਸਮੱਸਿਆ  
ਪੇਟ ਦਰਦ, ਕਬਜ਼ ਤੋਂ ਪਰੇਸ਼ਾਨ ਲੋਕਾਂ ਲਈ ਕਿਸ਼ਮਿਸ਼ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਰੋਜ਼ਾਨਾ 12 ਕਿਸ਼ਮਿਸ਼ ਰਾਤ ਦੇ ਸਮੇਂ ਇਕ ਗਿਲਾਸ ਪਾਣੀ 'ਚ ਭਿਓ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਕਿਸ਼ਮਿਸ਼ ਨਾਲ ਪੀਓ, ਤੁਹਾਨੂੰ ਫਾਇਦਾ ਹੋਵੇਗਾ। ਕਿਸ਼ਮਿਸ਼ ਪੇਟੀ ਸਬੰਧੀ ਰੋਗਾਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਤੱਤ ਸਰੀਰ ਦੀ ਪੂਰੀ ਗੰਦਗੀ ਨੂੰ ਬਾਹਰ ਕੱਢ ਦਿੰਦੇ ਹਨ, ਜਿਸ ਨਾਲ ਕਬਜ਼, ਗੈਸ ਆਦਿ ਦੀ ਮੁਸ਼ਕਲ ਨਹੀਂ ਹੁੰਦੀ। ਇਸ ਦੇ ਸੇਵਨ ਨਾਲ ਥਕਾਵਟ ਦੂਰ ਰਹਿੰਦੀ ਹੈ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

7. ਹਾਰਟ ਦੀ ਸਮੱਸਿਆ 
ਹਾਰਟ ਦੇ ਮਰੀਜ਼ਾਂ ਲਈ ਕਿਸ਼ਮਿਸ਼ ਕਾਫੀ ਫਾਇਦੇਮੰਦ ਹੈ। ਹਰ ਰੋਜ਼ ਕਿਸ਼ਮਿਸ਼ ਦਾ ਪਾਣੀ ਉਨ੍ਹਾਂ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੈ, ਜੋ ਕੋਲੈਸਟਰੋਲ ਦੇ ਪੱਧਰ ਤੋਂ ਪਰੇਸ਼ਾਨ ਹਨ। ਦਰਅਸਲ ਕਿਸ਼ਮਿਸ਼ ਦਾ ਪਾਣੀ ਸਰੀਰ 'ਚ ਟ੍ਰਾਈਗਲਾਈਸਰਾਇਡਜ਼ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਤੁਹਾਡੇ ਸਰੀਰ 'ਚ ਹਾਰਟ ਸਬੰਧੀ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

PunjabKesari

 


rajwinder kaur

Content Editor

Related News