ਭੋਜਨ ਕਰਨ ਮਗਰੋਂ ਤੁਰੰਤ ਪਾਣੀ ਪੀਣਾ ਹੋ ਸਕਦਾ ਹੈ ਜਾਨਲੇਵਾ

Friday, Jun 09, 2017 - 05:53 PM (IST)

ਭੋਜਨ ਕਰਨ ਮਗਰੋਂ ਤੁਰੰਤ ਪਾਣੀ ਪੀਣਾ ਹੋ ਸਕਦਾ ਹੈ ਜਾਨਲੇਵਾ

ਜਲੰਧਰ— ਤੁਹਾਨੂੰ ਸ਼ਾਇਦ ਕਿਸੇ ਨਾ ਕਿਸੇ ਨੇ ਜ਼ਰੂਰ ਇਹ ਕਹਿ ਕੇ ਟੋਕਿਆ ਹੋਵੇਗਾ ਕਿ ਖਾਣਾ ਖਾਣ ਮਗਰੋਂ ਤੁਰੰਤ ਪਾਣੀ ਨਹੀਂ ਪੀਣਾ। ਕੀ ਤੁਸੀਂ ਅਜਿਹਾ ਕਹਿਣ ਦੇ ਪਿੱਛੇ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ।
ਅਸਲ 'ਚ ਆਯੁਰਵੇਦ ਮੁਤਾਬਕ ਖਾਣੇ ਦੇ ਤੁਰੰਤ ਮਗਰੋਂ ਪਾਣੀ ਪੀਣਾ ਜ਼ਹਿਰ ਮੰਨਿਆ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਪੇਟ ਦੀ ਉਹ ਊਰਜਾ ਖਤਮ ਹੋ ਜਾਂਦੀ ਹੈ, ਜੋ ਭੋਜਨ ਪਚਾਉਂਦੀ ਹੈ। ਇਸ ਲਈ ਖਾਣਾ ਖਾਣ ਮਗਰੋਂ ਤੁਰੰਤ ਪਾਣੀ ਪੀਣ ਨਾਲ ਖਾਣਾ ਠੀਕ ਤਰ੍ਹਾਂ ਨਹੀਂ ਪੱਚਦਾ। ਹੌਲੀ-ਹੌਲੀ ਖਾਣਾ ਪੇਟ 'ਚ ਰਹਿਣ ਲੱਗਦਾ ਹੈ ਅਤੇ ਇੱਥੇ ਇਹ ਸੜ ਕੇ ਗੈਸ ਅਤੇ ਐਸੀਡਿਟੀ ਜਿਹੀ ਸਮੱਸਿਆਵਾਂ ਦਾ ਕਾਰਨ ਬਣਦਾ ਹੈ।
ਅੱਗੇ ਚੱਲ ਕੇ ਇਹ ਐਸੀਡਿਟੀ ਅਤੇ ਗੈਸ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਆਯੁਰਵੇਦ 'ਚ 103 ਤਰ੍ਹਾਂ ਦੀਆਂ ਬੀਮਾਰੀਆਂ ਦਾ ਜਿਕਰ ਹੈ ਜੋ ਖਾਣਾ ਖਾਣ ਮਗਰੋਂ ਤੁਰੰਤ ਪਾਣੀ ਪੀਣ ਨਾਲ ਹੁੰਦੀਆਂ ਹਨ। ਇਸ ਲਈ ਤੁਹਾਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਖਾਣਾ ਖਾਣ ਦੇ ਇਕ ਘੰਟਾ ਪਹਿਲਾਂ ਹੀ ਪਾਣੀ ਪੀ ਲਓ। ਖਾਣਾ ਖਾਣ ਦੇ ਇਕ ਜਾਂ ਦੋ ਘੰਟੇ ਮਗਰੋਂ ਹੀ ਪਾਣੀ ਪੀਓ।


Related News