ਜ਼ਿਆਦਾ ਚਾਹ ਪੀਣੀ ਵੀ ਹੈ ਸਿਹਤ ਲਈ ਹਾਨੀਕਾਰਕ, ਜਾਣੋ ਕਿਵੇਂ

Saturday, Dec 19, 2020 - 11:02 AM (IST)

ਜ਼ਿਆਦਾ ਚਾਹ ਪੀਣੀ ਵੀ ਹੈ ਸਿਹਤ ਲਈ ਹਾਨੀਕਾਰਕ, ਜਾਣੋ ਕਿਵੇਂ

ਜਲੰਧਰ: ਚਾਹ ਦੇ ਸ਼ੌਕੀਨ ਤੁਹਾਨੂੰ ਹਰ ਥਾਂ ਮਿਲ ਜਾਣਗੇ। ਕਈ ਲੋਕ ਤਾਂ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਚਾਹ ਤੋਂ ਬਿਨਾਂ ਨੀਂਦ ਹੀ ਨਹੀਂ ਖੁੱਲ੍ਹਦੀ। ਇਸ ਲਈ ਇਸ ’ਚ ਕੋਈ ਸ਼ੱਕ ਨਹੀਂ ਕਿ ਸਵੇਰ ਦੀ ਚਾਹ ਹੋਵੇ ਜਾਂ ਫਿਰ ਦਫ਼ਤਰ ਦੇ ਕੰਮ ’ਚ ਪੀਤੀ ਚਾਹ ਕਿਸੇ ਨੂੰ ਵੀ ਤਰੋਤਾਜ਼ਾ ਕਰ ਸਕਦੀ ਹੈ ਅਤੇ ਜਦੋਂ ਮੌਸਮ ਠੰਢ ਦਾ ਹੋਵੇ ਤਾਂ ਚਾਹ ਪੀਣ ਦਾ ਮਜ਼ਾ ਹੀ ਕੁਝ ਹੋਰ ਹੋ ਜਾਂਦਾ ਹੈ। ਹਾਲਾਂਕਿ ਲੋੜ ਤੋਂ ਜ਼ਿਆਦਾ ਜਾਂ ਫਿਰ ਖਾਲੀ ਢਿੱਡ ਚਾਹ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਅੱਜ ਜਾਣਦੇ ਹਾਂ ਚਾਹ ਨਾਲ ਜੁੜੇ ਫ਼ਾਇਦੇ ਅਤੇ ਨੁਕਸਾਨ।

ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਸਾਹ ਸਬੰਧੀ ਕੋਈ ਸਮੱਸਿਆ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
ਚਾਹ ਦੇ ਫ਼ਾਇਦੇ: ਚਾਹ ਪੀਣ ਨਾਲ ਤੁਹਾਨੂੰ ਫੁਰਤੀਲਾ ਮਹਿਸੂਸ ਹੁੰਦਾ ਹੈ, ਅਜਿਹਾ ਇਸ ’ਚ ਮੌਜੂਦ ਕੈਫੀਨ ਅਤੇ ਟੈਨਿਨ ਕਾਰਨ ਹੁੰਦਾ ਹੈ।
ਨਾਲ ਹੀ ਇਸ ’ਚ ਮੌਜੂਦ ਐਂਟੀ-ਆਕਸੀਡੈਂਟ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦਾ ਹੈ ਅਤੇ ਕਈ ਬੀਮਾਰੀਆਂ ਤੋਂ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ।\

PunjabKesari
ਸਵੇਰ ਦੀ ਚੰਗੀ ਸ਼ੁਰੂਆਤ ਨਾਲ ਹੋਵੋ ਤਰੋਤਾਜ਼ਾ
ਚਾਹ ’ਚ ਪਾਇਆ ਜਾਣ ਵਾਲਾ ਅਮੀਨੋ ਐਸਿਡ ਤੁਹਾਡੇ ਦਿਮਾਗ ਨੂੰ ਅਲਰਟ ਰੱਖਣ ਦੇ ਨਾਲ ਉਸ ਨੂੰ ਸ਼ਾਂਤ ਵੀ ਕਰਦਾ ਹੈ।
ਚਾਹ ’ਚ ਐਂਟੀਜਨ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਐਂਟੀ-ਬੈਕਟੀਰੀਅਲ ਸਮੱਰਥਾ ਦਿੰਦੇ ਹਨ। ਚਾਹ ਵੱਧਦੀ ਉਮਰ ਦੀ ਰਫ਼ਤਾਰ ਨੂੰ ਵੀ ਘੱਟ ਕਰਦੀ ਹੈ।
ਚਾਹ ’ਚ ਫਲੋਰਾਈਡ ਹੁੰਦਾ ਹੈ, ਜੋ ਹੱਡੀਆਂ ਨੂੰ ਮਜਬੂਤ ਕਰਦਾ ਹੈ ਅਤੇ ਦੰਦਾਂ ’ਚ ਕੀੜਾ ਲੱਗਣ ਤੋਂ ਰੋਕਦਾ ਹੈ।
ਸਿਰਫ਼ ਇਹੀ ਨਹੀਂ ਬਲਕਿ ਰਿਸਰਚ ’ਚ ਪਾਇਆ ਗਿਆ ਹੈ ਕਿ ਚਾਹ ਕੈਂਸਰ, ਹਾਈ ਕੋਲੈਸਟਰੋਲ, ਲੀਵਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਵੀ ਬਚਾਉਂਦੀ ਹੈ।

ਇਹ ਵੀ ਪੜ੍ਹੋ:Health Tips: ਸਰਦੀਆਂ ’ਚ ਕਾਲੀ ਗਾਜਰ ਖਾਣ ਨਾਲ ਵਧੇਗੀ ਇਮਿਊਨਿਟੀ, ਕੈਂਸਰ ਤੋਂ ਵੀ ਰਹੇਗਾ ਬਚਾਅ​​​​​​​

PunjabKesari
ਜਾਣੋ ਚਾਹ ਦੇ ਨੁਕਸਾਨ
-ਜ਼ਿਆਦਾ ਚਾਹ ਪੀਣ ਨਾਲ ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਭਾਰ ਵੱਧਣ ਦੀ ਸੰਭਾਵਨਾ ਰਹਿੰਦੀ ਹੈ।
-ਦਿਨ ਭਰ ’ਚ ਤਿੰਨ ਕੱਪ ਤੋਂ ਜ਼ਿਆਦਾ ਚਾਹ ਪੀਣ ਨਾਲ ਐਸੀਡਿਟੀ ਹੋ ਸਕਦੀ ਹੈ। ਚਾਹ ਪਾਚਨ ਕਿਰਿਆ ਨੂੰ ਵੀ ਕਮਜ਼ੋਰ ਬਣਾ ਦਿੰਦੀ ਹੈ।
-ਇਸ ’ਚ ਮੌਜੂਦ ਕੈਫੀਨ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ।
-ਜ਼ਿਆਦਾ ਚਾਹ ਪੀਣ ਨਾਲ ਇਸ ਨੂੰ ਪੀਣ ਦੀ ਲਤ ਲੱਗ ਜਾਂਦੀ ਹੈ। ਦੰਦਾਂ ’ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ।


author

Aarti dhillon

Content Editor

Related News