ਗਰਭ ਅਵਸਥਾ ''ਚ ਪਲਾਸਟਿਕ ਦੀ ਬੋਤਲ ਦਾ ਪਾਣੀ ਪੀਣਾ ਸਿਹਤ ਲਈ ਹੈ ਹਾਨੀਕਾਰਕ

05/29/2017 12:59:28 PM

ਨਵੀਂ ਦਿੱਲੀ— ਘਰ ਤੋਂ ਬਾਹਰ ਨਿਕਲਦੇ ਸਮੇਂ ਅਕਸਰ ਅਸੀਂ ਬੋਤਲ ਤੋਂ ਹੀ ਪਾਣੀ ਪੀਂਦੇ ਹਾਂ ਪਰ ਜੇ ਤੁਸੀਂ ਗਰਭਵਤੀ ਹੋ ਤਾਂ ਇਹ ਆਦਤ ਛੱਡ ਦਿਓ। ਇਸ ਦਾ ਸਿਹਤ ''ਤੇ ਮਾੜਾ ਅਸਰ ਪੈ ਸਕਦਾ ਹੈ। 
1. ਹਾਲ ਹੀ ''ਚ ਇਕ ਸ਼ੋਧ ''ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਗਰਭ ਅਵਸਥਾ ''ਚ ਪਲਾਸਟਿਕ ਦੀ ਬੋਤਲ ''ਚੋਂ ਪਾਣੀ ਪੀਣਾ ਹਾਰਮੋਨ ''ਚ ਬਦਲਾਅ ਦੀ ਵਜ੍ਹਾ ਬਣ ਸਕਦੀ ਹੈ। ਅਸਲ ''ਚ ਪਲਾਸਟਿਕ ਦੀ ਬੋਤਲਾਂ ''ਚ ਮੋਜੂਦ ਤੱਤ ਭੁੱਖ ਨੂੰ ਘੱਟ ਕਰ ਦਿੰਦਾ ਹੈ। ਇਸ ਦੀ ਵਜ੍ਹਾ ਨਾਲ ਗਰਭਵਤੀ ਔਰਤਾਂ ਨੂੰ ਭੁੱਖ ਘੱਟ ਲਗਦੀ ਹੈ। 
2. ਅਸਲ ''ਚ ਪਲਾਸਟਿਕ ਦੀ ਬੋਤਲਾਂ ''ਚ ਬੀ ਪੀ ਏ ਨਾਂ ਦਾ ਰਸਾਇਨ ਤੱਤ ਹੁੰਦਾ ਹੈ ਜਿਸ ਨਾਲ ਸਿਹਤ ''ਤੇ ਮਾੜਾ ਅਸਰ ਪੈਂਦਾ ਹੈ। ਖਾਸ ਤੋਰ ''ਤੇ ਗਰਭਵਤੀ ਔਰਤਾਂ ਦੇ ਗਰਭ ''ਚ ਪਲ ਰਹੇ ਬੱਚੇ ਦੀ ਮਾਨਸਿਕ ਸਿਹਤ ਦੇ ਲਈ ਇਸ ਨੂੰ ਖਤਰਨਾਕ ਦੱਸਿਆ ਗਿਆ ਹੈ।
3. ਪਲਾਸਟਿਕ ਦੀ ਬੋਤਲ ''ਚ ਮੋਜੂਦ ਬੀ ਪੀ ਏ ਤੱਤ ਸਰੀਰ ਦੀ ਉੂਰਜਾ ਅਤੇ ਹਾਰਮੋਨ ਦੇ ਸੰਤੁਲਨ ਨੂੰ ਵਿਗਾੜ ਦਿੰਦੇ ਹਨ ਇਸ ਦੀ ਵਜ੍ਹਾ ਨਾਲ ਸਰੀਰ ''ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਇੱਥੋਂ ਤੱਕ ਕਿ ਇਹ ਬੱਚੇ ਦੇ ਮੋਟੇ ਹੋਣ ਦੀ ਵਜ੍ਹਾ ਵੀ ਬਣ ਸਕਦਾ ਹੈ।


Related News