ਗਰਮ ਪਾਣੀ ਪੀਣ ਨਾਲ ਦੂਰ ਹੁੰਦੇ ਹਨ ਸਰੀਰ ਦੇ ਕਈ ਰੋਗ

09/27/2019 1:33:56 PM

ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਇਕ ਕੱਪ ਕੌਫੀ ਜਾਂ ਚਾਹ ਨਾਲ ਹੁੰਦੀ ਹੈ। ਇਨ੍ਹਾਂ ਲੋਕਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਖਾਲੀ ਪੇਟ ਚਾਹ ਜਾਂ ਕੌਫੀ ਨਾਲ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ। ਪਰ ਹਮੇਸ਼ਾ ਸਵੇਰੇ-ਸਵੇਰੇ ਕੁਝ ਗਰਮ ਪੀਣ ਦੀ ਆਦਤ ਤੋਂ ਆਸਾਨੀ ਨਾਲ ਛੁੱਟਕਾਰਾ ਨਹੀਂ ਮਿਲ ਪਾਉਂਦਾ ਹੈ। ਸਵੇਰੇ ਉੱਠਦੇ ਹੀ ਚਾਹ ਜਾਂ ਕੌਫੀ ਪੀਣ ਨਾਲ ਕਬਜ਼, ਪੇਟ ਦਰਦ, ਗੈਸ, ਕਿੱਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂ ਅਜਿਹੇ 'ਚ ਕੀ ਹੈ ਜੋ ਤੁਸੀਂ ਚਾਹ ਜਾਂ ਕੌਫੀ ਦੀ ਥਾਂ ਵੀ ਲੈ ਕੇ ਸਕਦੇ ਹੋ ਅਤੇ ਸਿਹਤਮੰਦ ਵੀ ਸਾਬਿਤ ਹੋਵੋਗੇ। ਤਾਂ ਇਸ ਦਾ ਜਵਾਬ ਹੈ ਗਰਮ ਪਾਣੀ...ਸਿਹਤਮੰਦ ਬਣੇ ਰਹਿਣ ਲਈ ਦਿਨ 'ਚ ਘੱਟੋ ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ। ਪਰ ਸਵੇਰੇ ਦਾ ਉਹ ਇਕ ਗਿਲਾਸ ਗਰਮ ਪਾਣੀ ਹੀ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ, ਜੀ ਹਾਂ ਰੋਜ਼ ਸਵੇਰੇ ਇਕ ਗਿਲਾਸ ਗਰਮ ਪਾਣੀ ਦੇ ਕਈ ਫਾਇਦੇ ਹਨ ਤਾਂ ਇਕ ਨਜ਼ਰ ਇਨ੍ਹਾਂ ਫਾਇਦਿਆਂ 'ਤੇ...
ਗਰਮ ਪਾਣੀ ਪੀਣ ਨਾਲ ਹੁੰਦੇ ਹਨ ਇਹ ਫਾਇਦੇ...
1. ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਇਸ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ ਸਵੇਰੇ ਇਕ ਗਿਲਾਸ ਗਰਮ ਪਾਣੀ ਤੁਹਾਡੇ ਲਈ ਮਦਦਗਾਰ ਸਾਬਤ ਹੋਵੇਗਾ। ਜੀ, ਹਾਂ ਜਦੋਂ ਤੁਸੀਂ ਇਕ ਗਿਲਾਸ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ 'ਚ ਜਮ੍ਹਾ ਚਰਬੀ ਖਤਮ ਹੁੰਦੀ ਹੈ। ਨਤੀਜੇ ਵਜੋਂ ਤੁਹਾਡਾ ਭਾਰ ਘੱਟ ਹੋਣ ਲੱਗਦਾ ਹੈ।

PunjabKesari
2. ਰੋਜ਼ ਸਵੇਰੇ ਗਰਮ ਪਾਣੀ ਪੀਣ ਨਾਲ ਪਾਚਨ ਸ਼ਕਤੀ ਠੀਕ ਹੁੰਦੀ ਹੈ। ਜੋ ਖਾਣਾ ਚੰਗੀ ਤਰ੍ਹਾਂ ਨਾਲ ਪਚਾਉਣ ਜਾਂ ਡਾਈਜੇਸ਼ਨ ਕਰਨ 'ਚ ਮਦਦਗਾਰ ਹੋਵੇਗਾ ਅਤੇ ਤੁਸੀਂ ਸਿਹਤ ਨੂੰ ਠੀਕ ਰੱਖੇਗਾ।
3. ਗਰਮ ਪਾਣੀ ਬਲੱਡ ਸਰਕੁਲੇਸ਼ਨ ਨੂੰ ਠੀਕ ਕਰਦਾ ਹੈ। ਇੰਨਾ ਹੀ ਨਹੀਂ ਗਰਮ ਪਾਣੀ ਪੀਣ ਨਾਲ ਪੂਰੇ ਸਰੀਰ 'ਚ ਫੈਲੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ।
4. ਬਦਲਦੇ ਮੌਸਮ 'ਚ ਹੈਲਦੀ ਬਣੇ ਰਹਿਣ ਲਈ ਰੋਜ਼ ਸਵੇਰੇ ਖਾਲੀ ਪੇਟ 1 ਗਿਲਾਸ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਓ, ਇਸ ਨਾਲ ਸਰੀਰ ਦੀ ਰੋਕ ਪ੍ਰਤੀਰੋਧਕ ਸਮਰੱਥਾ ਵੱਧਦੀ ਹੈ।
5. ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਵੀ ਗਰਮ ਪਾਣੀ ਤੁਹਾਡੀ ਮਦਦ ਕਰੇਗਾ। ਅਜਿਹੇ 'ਚ ਸਵੇਰੇ ਗਰਮ ਪਾਣੀ ਪੀਣਾ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।
6. ਜੇਕਰ ਛਾਤੀ 'ਚ ਜਕੜਨ ਜਾਂ ਜ਼ੁਕਾਮ ਦੀ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਤਾਂ ਅਜਿਹੇ 'ਚ ਗਰਮ ਪਾਣੀ ਦਵਾਈ ਦੇ ਰੂਪ 'ਚ ਕੰਮ ਆਵੇਗਾ। ਗਰਮ ਪਾਣੀ ਪੀਣ ਨਾਲ ਤੁਹਾਡਾ ਗਲਾ ਠੀਕ ਰਹੇਗਾ ਅਤੇ ਛਾਤੀ ਨੂੰ ਆਰਾਮ ਮਿਲੇਗਾ।

PunjabKesari
7. ਕਹਿੰਦੇ ਹਨ ਕਿ ਪੀਰੀਅਡਸ ਦੇ ਦਿਨਾਂ 'ਚ ਜੇਕਰ ਤੁਹਾਨੂੰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਰਮ ਪਾਣੀ ਦੀ ਵਰਤੋਂ ਕਰਨਾ ਲਾਭਦਾਇਕ ਹੁੰਦਾ ਹੈ।
8. ਗਰਮ ਪਾਣੀ ਪੀਣ ਨਾਲ ਗੈਸ ਤੋਂ ਛੁੱਟਕਾਰਾ ਮਿਲਦਾ ਹੈ। ਦਰਅਸਲ ਗੈਸ ਪੇਟ ਖਰਾਬ ਹੋਣ ਦੇ ਕਾਰਨ ਹੁੰਦੀ ਹੈ। ਜੇਕਰ ਤੁਸੀਂ ਰੋਜ਼ ਸਵੇਰੇ 1 ਗਿਲਾਸ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਠੀਕ ਰਹੇਗਾ ਅਤੇ ਤੁਹਾਨੂੰ ਗੈਸ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
9. ਇਨ੍ਹੀਂ ਦਿਨੀਂ ਮੌਸਮ ਬਦਲ ਰਿਹਾ ਹੈ, ਅਜਿਹੇ 'ਚ ਕਈ ਲੋਕਾਂ ਨੂੰ ਗਲੇ 'ਚ ਖਰਾਸ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਤੋਂ ਹੀ ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ। ਗਰਮ ਪਾਣੀ ਗਲੇ ਦੇ ਸੁੱਕੇਪਣ ਨੂੰ ਖਤਮ ਕਰਦਾ ਹੈ।
10. ਜੇਕਰ ਤੁਸੀਂ ਹਰ ਮਹੀਨੇ ਹੋਣ ਵਾਲੇ ਪੀਰੀਅਡਸ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੀ ਹੋ ਤਾਂ ਗਰਮ ਪਾਣੀ ਨਾਲ ਤੁਸੀਂ ਪੇਟ ਦਾ ਸੇਕ ਵੀ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ।

 


Aarti dhillon

Content Editor

Related News