ਰੋਜ਼ਾਨਾ 1 ਗਿਲਾਸ ਗਰਮ ਪਾਣੀ ਪੀਣ ਨਾਲ ਦੂਰ ਹੁੰਦੀਆਂ ਹਨ ਇਹ ਖਤਰਨਾਕ ਬੀਮਾਰੀਆਂ
Monday, Nov 16, 2020 - 11:17 AM (IST)
 
            
            ਜਲੰਧਰ: ਸਿਹਤਮੰਦ ਰਹਿਣ ਲਈ ਬਾਡੀ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਦਾ ਸਭ ਤੋਂ ਚੰਗਾ ਤਰੀਕਾ ਹੈ ਗਰਮ ਪਾਣੀ ਪੀਣਾ। ਡਾਕਟਰ ਵੀ ਹੈਲਦੀ ਰਹਿਣ ਲਈ ਦਿਨ ਭਰ 'ਚ 8-10 ਗਿਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਪਰ ਠੰਡੇ ਪਾਣੀ ਦੀ ਬਜਾਏ ਕੋਸਾ ਜਾਂ ਗਰਮ ਪਾਣੀ ਪੀਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਗਰਮ ਪਾਣੀ ਪੀਣ ਦੇ ਫ਼ਾਇਦੇ ਦੱਸਦੇ ਹਾਂ ਜਿਸ ਤੋਂ ਬਾਅਦ ਤੁਸੀਂ ਵੀ ਇਸ ਨੂੰ ਪੀਣਾ ਸ਼ੁਰੂ ਕਰ ਦੇਵੋਗੇ। 
ਅਸਥਮਾ 'ਚ ਫ਼ਾਇਦੇਮੰਦ
ਅਸਥਮਾ ਅਤੇ ਆਰਥਰਾਈਟਸ ਦੇ ਮਰੀਜ਼ਾਂ ਲਈ ਗਰਮ ਪਾਣੀ ਖ਼ਾਸ ਤੌਰ 'ਤੇ ਫ਼ਾਇਦੇਮੰਦ ਹੈ। ਅਜਿਹੇ ਮਰੀਜ਼ਾਂ ਨੂੰ ਪੀਣ ਅਤੇ ਨਹਾਉਣ ਲਈ ਹਲਕਾ ਗਰਮ ਪਾਣੀ ਲੈਣਾ ਚਾਹੀਦਾ ਹੈ। 

ਢਿੱਡ ਲਈ ਫ਼ਾਇਦੇਮੰਦ 
ਕਬਜ਼, ਅਪਚ, ਬਦਹਜ਼ਮੀ 'ਚ ਕੋਸਾ ਪਾਣੀ ਪੀਣ ਨਾਲ ਪੂਰਾ ਫ਼ਾਇਦਾ ਮਿਲਦਾ ਹੈ। ਨਾਲ ਹੀ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।

ਬਿਹਤਰ ਬਲੱਡ ਸਰਕੁਲੇਸ਼ਨ 
ਕੋਸਾ ਜਾਂ ਗਰਮ ਪਾਣੀ ਪੀਣ ਨਾਲ ਸਰੀਰਿਕ ਕਿਰਿਆਵਾਂ ਠੀਕ ਰਹਿੰਦੀਆਂ ਹਨ। ਇਸ ਨਾਲ ਬਾਡੀ ਡਿਟਾਕਸ ਹੋਣ ਦੇ ਨਾਲ ਬਲੱਡ ਸਰਕੁਲੇਸ਼ਨ ਵਧੀਆ ਹੁੰਦਾ ਹੈ। 
ਇਹ ਵੀ ਪੜ੍ਹੋ:ਮੂਲੀ ਖਾਣ ਤੋਂ ਪਹਿਲਾਂ ਨਾ ਕਰੋ ਇਹ ਗਲਤੀਆਂ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ
ਮੋਟਾਪਾ ਘਟਾਏ
ਕੋਸਾ ਪਾਣੀ ਪੀਂਦੇ ਰਹਿਣ ਨਾਲ ਮੋਟਾਪਾ ਘੱਟ ਹੁੰਦਾ ਹੈ। ਸਵੇਰੇ ਕੋਸੇ ਪਾਣੀ 'ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਵਾਧੂ ਚਰਬੀ ਘੱਟ ਹੁੰਦੀ ਹੈ ਅਤੇ ਸਰੀਰ ਨਿਰੋਗ ਰਹਿੰਦਾ ਹੈ। 
ਸਰਦੀ ਤੋਂ ਬਚਾਅ
ਕੋਸੇ ਪਾਣੀ ਨਾਲ ਨਹਾਉਣ ਨਾਲ ਸਰਦੀ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਇਲਾਵਾ ਗਰਮ ਪਾਣੀ ਨਾਲ ਬਾਡੀ ਵੀ ਡਿਟਾਕਸ ਹੋ ਜਾਂਦੀ ਹੈ ਅਤੇ ਤੁਸੀਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। 

ਚਮੜੀ ਸਬੰਧੀ ਰੋਗ
ਪਾਣੀ 'ਚ ਨਿੰਮ ਦੀਆਂ ਪੱਤੀਆਂ ਉਬਾਲ ਕੇ ਕੋਸਾ ਕਰਕੇ ਨਹਾਓ। ਇਸ ਨਾਲ ਚਮੜੀ ਨਾਲ ਸਬੰਧਤ ਸਮੱਸਿਆਵਾਂ ਦੂਰ ਹੋ ਜਾਣਗੀਆਂ।

ਦੰਦਾਂ ਦੀਆਂ ਪ੍ਰੇਸ਼ਾਨੀਆਂ 
ਕੋਸੇ ਪਾਣੀ 'ਚ ਫਿਟਕਰੀ ਮਿਲਾ ਕੇ ਕੁਰਲੀ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਸਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਨਾਲ ਹੀ ਇਸ ਨਾਲ ਮੂੰਹ ਦੇ ਛਾਲੇ ਵੀ ਦੂਰ ਹੁੰਦੇ ਹਨ। 

ਪੀਰੀਅਡਸ ਦਰਦ 'ਚ ਰਾਹਤ
ਗਰਮ ਪਾਣੀ ਦੀ ਵਰਤੋਂ ਸਿਰਦਰਦ, ਸਰੀਰ 'ਚ ਅਕੜਨ ਅਤੇ ਢਿੱਡ ਦਰਦ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਤੁਸੀਂ ਚਾਹੇ ਤਾਂ ਗਰਮ ਪਾਣੀ ਨੂੰ ਬੈਗ 'ਚ ਪਾ ਕੇ ਢਿੱਡ 'ਤੇ ਵੀ ਰੱਖ ਸਕਦੇ ਹੋ। ਇਸ ਨਾਲ ਵੀ ਤੁਹਾਨੂੰ ਆਰਾਮ ਮਿਲੇਗਾ। 
ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਆਲੂ ਜੀਰਾ ਦੀ ਸਬਜ਼ੀ
ਹਾਈ ਕੋਲੈਸਟ੍ਰਾਲ ਗਰਮ ਪਾਣੀ ਨਾਲ ਬਲੱਡ ਕੁਰਦਤੀ ਰੂਪ ਨਾਲ ਪਤਲਾ ਹੁੰਦਾ ਹੈ। ਇਸ ਲਈ ਹਾਈ ਕੈਲੋਸਟ੍ਰਾਲ 'ਚ ਇਹ ਹੋਰ ਵੀ ਫ਼ਾਇਦੇਮੰਦ ਸਾਬਤ ਹੁੰਦਾ ਹੈ। 
ਬਿਹਤਰ ਦਰਦ ਦੀ ਦਵਾਈ
ਹਮੇਸ਼ਾ ਜਨਾਨੀਆਂ ਥਕਾਵਟ ਅਤੇ ਸਰੀਰ 'ਚ ਦਰਦ ਮਹਿਸੂਸ ਕਰਦੀਆਂ ਹਨ। ਉਨ੍ਹਾਂ ਲਈ ਗਰਮ ਪਾਣੀ ਦਰਦ ਦੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਬਾਡੀ ਹਮੇਸ਼ਾ ਐਕਟਿਵ ਰਹਿੰਦੀ ਹੈ ਅਤੇ ਦਰਦ ਦੀ ਸਮੱਸਿਆ ਘੱਟ ਹੋਵੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            