ਸੌਣ ਤੋਂ ਪਹਿਲਾਂ ਦੁੱਧ ''ਚ ਉਬਾਲ ਕੇ ਪੀਓ ਅਖਰੋਟ, ਸਰੀਰ ਨੂੰ ਮਿਲਣਗੇ ਬੇਹੱਦ ਫ਼ਾਇਦੇ
Wednesday, Nov 18, 2020 - 12:09 PM (IST)
ਜਲੰਧਰ: ਸਾਡੇ ਰੋਜ਼ਾਨਾ ਦੀਆਂ ਖਾਣ-ਪੀਣ ਦੀਆਂ ਆਦਤਾਂ 'ਤੇ ਹੀ ਸਾਡੀ ਸਿਹਤ ਨਿਰਭਰ ਕਰਦੀ ਹੈ। ਸਹੀ ਅਤੇ ਪੌਸ਼ਟਿਕ ਚੀਜ਼ਾਂ ਨਾ ਲੈਣ ਨਾਲ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ 'ਚ ਸਰੀਰ ਨੂੰ ਸਾਰੇ ਉੱਚਿਤ ਤੱਤ ਸਹੀ ਮਾਤਰਾ 'ਚ ਮਿਲਣੇ ਬਹੁਤ ਮਹੱਤਵਪੂਰਨ ਹੁੰਦੇ ਹਨ। ਅਜਿਹੇ 'ਚ ਇਹ ਜ਼ਰੂਰੀ ਤੱਤ ਸਾਨੂੰ ਵੱਖੋ-ਵੱਖਰੀਆਂ ਚੀਜ਼ਾਂ ਦੀ ਵਰਤੋਂ ਨਾਲ ਮਿਲਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਡਰਾਈ ਫਰੂਟਸ ਦੀ ਵਰਤੋਂ ਨਾਲ ਸਰੀਰ ਨੂੰ ਬਹੁਤ ਸਾਰੇ ਜ਼ਰੂਰੀ ਤੱਤ ਭਾਰੀ ਮਾਤਰਾ 'ਚ ਮਿਲਦੇ ਹਨ। ਅਜਿਹੇ 'ਚ ਇਨ੍ਹਾਂ 'ਚੋਂ ਅਖਰੋਟ ਦੀ ਵਰਤੋਂ ਸਿਹਤਮੰਦ ਸਰੀਰ ਲਈ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਜੇ ਇਸ ਨੂੰ ਦੁੱਧ 'ਚ ਮਿਲਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਸਹੀ ਤੱਤ ਵੀ ਮਿਲਦੇ ਹਨ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਇਸ ਡਰਿੰਕ ਨੂੰ ਪੀਣ ਦੇ ਹੋਰ ਫ਼ਾਇਦਿਆਂ ਦੇ ਬਾਰੇ…
ਅਖਰੋਟ ਵਾਲਾ ਦੁੱਧ ਬਣਾਉਣ ਦੀ ਰੈਸਿਪੀ
ਸਮੱਗਰੀ
ਅਖਰੋਟ–2 (ਰਾਤ ਭਰ ਭਿੱਜੇ ਹੋਏ)
ਦੁੱਧ–1 ਗਿਲਾਸ
ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਕਲਾਕੰਦ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਅਖਰੋਟ ਨੂੰ ਮਿਕਸੀ 'ਚ ਪੀਸ ਲਓ।
ਹੁਣ ਇਕ ਪੈਨ 'ਚ ਦੁੱਧ ਅਤੇ ਅਖਰੋਟ ਦਾ ਪੇਸਟ ਪਾ ਕੇ ਉਬਾਲੋ।
ਇਕ ਉਬਾਲ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ।
ਰਾਤ ਨੂੰ ਸੌਣ ਤੋਂ ਪਹਿਲਾਂ ਅਖਰੋਟ ਦੇ ਦੁੱਧ ਦੀ ਵਰਤੋਂ ਕਰੋ।
ਤਾਂ ਆਓ ਜਾਣਦੇ ਹਾਂ ਇਸ ਦੀ ਵਰਤੋਂ ਦੇ ਫ਼ਾਇਦਿਆਂ ਬਾਰੇ…
ਸ਼ੂਗਰ ਹੋਣ ਦੇ ਖ਼ਤਰੇ ਨੂੰ ਕਰੇ ਘੱਟ: ਸੁੱਕੇ ਮੇਵੇਆਂ ਨੂੰ ਖਾਣ ਨਾਲ ਸਰੀਰ ਨੂੰ ਤਾਕਤ ਮਿਲਣ ਦੇ ਨਾਲ ਸ਼ੂਗਰ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ। ਇਕ ਰਿਸਰਚ ਅਨੁਸਾਰ ਅਖਰੋਟ ਵਾਲੇ ਦੁੱਧ ਦੀ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ਾਂ ਅਤੇ ਸ਼ੂਗਰ ਹੋਣ ਦੇ ਖਤਰੇ ਤੋਂ ਬਚਾਅ ਲਈ ਅਖਰੋਟ ਅਤੇ ਦੁੱਧ ਦਾ ਇਕੱਠੇ ਵਰਤੋਂ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਆਲੂ ਜੀਰਾ ਦੀ ਸਬਜ਼ੀ
ਯਾਦਦਾਸ਼ਤ ਵਧਾਵੇ: ਅਖਰੋਟ ਅਤੇ ਦੁੱਧ 'ਚ ਮੌਜੂਦ ਪੌਸ਼ਟਿਕ ਤੱਤ ਦਿਮਾਗ ਨੂੰ ਵਧੀਆ ਢੰਗ ਨਾਲ ਕੰਮ ਕਰਨ 'ਚ ਸਹਾਇਤਾ ਕਰਦੇ ਹਨ। ਇਸ ਲਈ ਦਿਮਾਗ ਦੇ ਵਧੀਆ ਵਿਕਾਸ ਲਈ ਇਨ੍ਹਾਂ ਦੀ ਵਰਤੋਂ ਕਰਨ ਲਈ ਕਿਹਾ ਜਾਂਦਾ ਹੈ। ਅਜਿਹੇ 'ਚ ਜੇ ਇਨ੍ਹਾਂ ਦੋਵਾਂ ਨੂੰ ਇਕੱਠੇ ਪੀਤਾ ਜਾਵੇ ਤਾਂ ਇਹ ਡ੍ਰਿੰਕ ਦਿਮਾਗ ਦੇ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਯਾਦ ਸ਼ਕਤੀ ਨੂੰ ਵਧਾਉਣ ਲਈ ਕੰਮ ਕਰਦੀ ਹੈ। ਅਖਰੋਟ 'ਚ ਮੌਜੂਦ ਪੌਸ਼ਟਿਕ ਅਤੇ ਔਸ਼ਦੀ ਗੁਣ ਕੈਂਸਰ ਹੋਣ ਦੇ ਖ਼ਤਰੇ ਨੂੰ ਕਈ ਗੁਣਾ ਘਟਾ ਦਿੰਦੇ ਹਨ। ਅਖਰੋਟ ਨੂੰ ਰੋਜ਼ ਦੁੱਧ 'ਚ ਉਬਾਲ ਕੇ ਪੀਣ ਨਾਲ ਸਰੀਰ 'ਚ ਵਧ ਰਹੇ ਕੈਂਸਰ ਸੈੱਲਾਂ ਨੂੰ ਖ਼ਤਮ ਹੋਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋਣ ਦੇ ਖ਼ਤਰੇ ਤੋਂ ਬਚਾਅ ਹੁੰਦਾ ਹੈ।
ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਰੇ ਘੱਟ: ਅਖਰੋਟ 'ਚ ਪਾਇਆ ਗਿਆ ਕਾਰਡੀਓ ਪ੍ਰੋਟੈਕਟਿਵ ਐਕਟੀਵਿਟੀ ਦਿਲ ਦੇ ਆਲੇ-ਦੁਆਲੇ ਇਕ ਸੁਰੱਖਿਆ ਕਵਚ ਬਣਾਉਣ ਦਾ ਕੰਮ ਕਰਦੀ ਹੈ। ਅਜਿਹੇ 'ਚ ਇਸ ਨਾਲ ਕੋਲੈਸਟ੍ਰੋਲ ਦੇ ਵਧਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਕਾਰਨ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਕਈ ਗੁਣਾ ਘਟ ਜਾਂਦਾ ਹੈ। ਇਸ ਦੇ ਲਈ ਨਿਯਮਿਤ ਤੌਰ 'ਤੇ ਦੁੱਧ ਦੇ ਨਾਲ ਅਖਰੋਟ ਮਿਲਾ ਕੇ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਐਂਟੀ-ਏਜਿੰਗ ਦੇ ਅਸਰ ਨੂੰ ਕਰੇ ਘੱਟ: ਉਮਰ ਵਧਣ ਦਾ ਅਸਰ ਚਿਹਰੇ 'ਤੇ ਸਾਫ-ਸਾਫ ਦਿਖਾਈ ਦੇਣ ਲੱਗਦਾ ਹੈ। ਅਜਿਹੇ 'ਚ ਬਹੁਤ ਸਾਰੇ ਲੋਕ ਸਕਿਨ ਦੀ ਦੇਖਭਾਲ ਲਈ ਵੱਖ-ਵੱਖ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਸਭ ਦੀ ਬਜਾਏ ਦੁੱਧ 'ਚ ਅਖਰੋਟ ਮਿਲਾ ਕੇ ਪੀਣ ਨਾਲ ਸਿਹਤ ਦੇ ਨਾਲ-ਨਾਲ ਸੁੰਦਰਤਾ ਨੂੰ ਨਿਖ਼ਾਰਨ 'ਚ ਵੀ ਲਾਭਕਾਰੀ ਹੈ। ਅਖਰੋਟ 'ਚ ਮੌਜੂਦ ਐਂਟੀ-ਏਜਿੰਗ ਗੁਣਾਂ ਦੇ ਕਾਰਨ ਇਸ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਸਕਿਨ ਦੇ ਡੈੱਡ ਸੈੱਲਜ਼ ਰਿਪੇਅਰ ਹੋਣ 'ਚ ਮਦਦ ਮਿਲਦੀ ਹੈ। ਨਾਲ ਹੀ ਢਿੱਲੀ ਪਈ ਸਕਿਨ 'ਚ ਜਕੜ ਆਉਣ ਕਾਰਨ ਸਕਿਨ ਜਵਾਨ ਨਜ਼ਰ ਆਉਂਦੀ ਹੈ।