ਸਵੇਰੇ ਖਾਲੀ ਪੇਟ ਪੀਓ ਇਹ ਚਾਹ, ਹੋਣਗੀਆਂ ਕਈ ਬੀਮਾਰੀਆਂ ਦੂਰ
Saturday, Jul 08, 2017 - 10:52 AM (IST)
ਜਲੰਧਰ— ਜੇਕਰ ਤੁਸੀਂ ਵੀ ਸਵੇਰੇ ਉੱਠ ਕੇ ਚਾਹ ਪੀਣ ਦਾ ਸ਼ੌਕ ਰੱਖਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਖਾਲੀ ਪੇਟ ਦੁੱਧ ਵਾਲੀ ਚਾਹ ਪੀਣਾ ਤੁਹਾਡੇ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਜੇਕਰ ਤੁਹਾਨੂੰ ਚਾਹ ਪੀਣੀ ਹੈ ਤਾਂ ਸਵੇਰੇ ਉੱਠ ਕੇ ਬਲੈਕ-ਟੀ ਪੀਓ। ਸਵੇਰੇ ਉੱਠ ਕੇ ਕਾਲੀ ਚਾਹ ਪੀਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ।
1. ਰੋਗਾਂ ਨਾਲ ਲੜਣ ਦੀ ਸ਼ਕਤੀ
ਬਲੈਕ-ਟੀ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਜੋ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਪੂਰਾ ਕਰਨ ਵਿੱਚ ਮਦਦਗਾਰ ਹੁੰਦੀ ਹੈ। ਇਹ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੁੰਦੀ ਹੈ।
2. ਕੈਂਸਰ ਤੋਂ ਬਚਾਅ
ਬਲੈਕ-ਟੀ ਪੀਣ ਨਾਲ ਕੈਂਸਰ ਹੋਣ ਦੀ ਅਸ਼ੰਕਾ ਬਹੁਤ ਘੱਟ ਹੋ ਜਾਂਦੀ ਹੈ। ਰੋਜ਼ਾਨਾਂ ਇਕ ਕੱਪ ਬਲੈਕ-ਟੀ ਕੈਂਸਰ ਤੋਂ ਬਚਾਅ ਕਰਨ ਵਿੱਚ ਮਦਦਗਾਰ ਹੁੰਦੀ ਹੈ।
3. ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਲਈ
ਇਕ ਅਧਿਐਨ ਦੇ ਅਨੁਸਾਰ, ਰੋਜ਼ਾਨਾ 3 ਕੱਪ ਬਲੈਕ-ਟੀ ਪੀਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।
4. ਪਸੀਨੇ ਦੀ ਬਦਬੂ ਦੂਰ ਕਰਨ ਵਿੱਚ ਮਦਦਗਾਰ
ਜੇਕਰ ਤੁਸੀਂ ਵੀ ਜ਼ਿਆਦਾ ਪਸੀਨੇ ਆਉਣ ਤੋਂ ਪਰੇਸ਼ਾਨ ਹੋ ਅਤੇ ਪਸੀਨੇ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਡੇ ਲਈ ਬਲੈਕ-ਟੀ ਪੀਣਾ ਕਾਫੀ ਫਾਇਦੇਮੰਦ ਰਹੇਗਾ। ਇਹ ਬੈਕਟੀਰੀਆ ਹੋਣ ਨਹੀਂ ਦਿੰਦਾ, ਇਸ ਤਰ੍ਹਾਂ ਪਸੀਨੇ ਦੀ ਬਦਬੂ ਨਹੀਂ ਆਉਂਦੀ।
