ਗਰਮੀਆਂ 'ਚ ਜ਼ਰੂਰ ਪੀਓ 'ਪੁਦੀਨੇ ਦਾ ਪਾਣੀ', ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਹੋਣਗੇ ਹੋਰ ਵੀ ਲਾਭ

05/13/2022 6:26:55 PM

ਨਵੀਂ ਦਿੱਲੀ— ਗਰਮੀਆਂ 'ਚ ਵਧਦਾ ਹੋਇਆ ਤਾਪਮਾਨ ਕਈ ਬੀਮਾਰੀਆਂ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ। ਅਜਿਹੇ 'ਚ ਲੂ ਲੱਗਣਾ, ਡੀਹਾਈਡ੍ਰੇਸ਼ਨ, ਸਿਰਦਰਦ ਵਰਗੀਆਂ ਸਮੱਸਿਆਵਾਂ ਆਮ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਦੀ ਵਰਤੋਂ ਕੀਤੀ ਜਾਵੇ। ਇਨ੍ਹਾਂ ਨੂੰ ਆਪਣੇ ਰੋਜ਼ਾਨਾ ਲਾਈਫ 'ਚ ਥਾਂ ਜ਼ਰੂਰ ਦੇਣੀ ਚਾਹੀਦੀ ਹੈ ਜੋ ਸਾਨੂੰ ਸਾਰਿਆਂ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ 'ਚ ਮਦਦ ਕਰਦਾ ਹੈ, ਸਿਰਫ ਪਾਣੀ ਪੀਣਾ ਗਰਮੀਆਂ 'ਚ ਕਾਫੀ ਨਹੀਂ ਹੁੰਦਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੁਦੀਨੇ ਦਾ ਪਾਣੀ ਨਾ ਸਿਰਫ ਗਰਮੀ ਤੋਂ ਰਾਹਤ ਦਿੰਦਾ ਹੈ ਸਗੋਂ ਕਈ ਬੀਮਾਰੀਆਂ ਨੂੰ ਵੀ ਤੁਹਾਡੇ ਤੋਂ ਦੂਰ ਰੱਖਦਾ ਹੈ।
1. ਗਰਮੀਆਂ 'ਚ ਠੰਡਕ ਦਿੰਦਾ ਹੈ
ਤਪਦੀ ਗਰਮੀ 'ਚ ਠੰਡਕ ਲਈ ਪੁਦੀਨੇ ਦਾ ਪਾਣੀ ਤੁਹਾਨੂੰ ਰਾਹਤ ਦਿੰਦਾ ਹੈ ਅਤੇ ਬਾਹਰ ਦੇ ਤਾਪਮਾਨ ਤੋਂ ਬਚਾਉਂਦਾ ਹੈ। ਇਹੀ ਨਹੀਂ ਇਸ ਨੂੰ ਪੀਣ ਨਾਲ ਤੁਹਾਨੂੰ ਦਿਨ ਭਰ ਦੀ ਥਕਾਵਟ ਤੋਂ ਵੀ ਮੁਕਤੀ ਮਿਲਦੀ ਹੈ।

PunjabKesari
2. ਅਪਚ ਦੀ ਸਮੱਸਿਆ
ਗਰਮੀਆਂ 'ਚ ਅਪਚ ਦੀ ਸਮੱਸਿਆ ਹੋਣਾ ਆਮ ਗੱਲ ਹੈ ਅਜਿਹੇ 'ਚ ਪੁਦੀਨੇ ਦੇ ਪਾਣੀ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਸ 'ਚ ਐਂਟੀ ਆਕਸੀਡੈਂਟ ਹੁੰਦੇ ਹੈ ਜੋ ਪਾਚਨ ਨੂੰ ਦਰੁਸਤ ਰੱਖਦਾ ਹੈ।
3. ਸਿਰਦਰਦ ਦੂਰ ਕਰੇ
ਤਾਪਮਾਨ ਵਧਣ ਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਜੋ ਸਮੱਸਿਆ ਹੁੰਦੀ ਹੈ ਉਹ ਹੈ ਸਿਰ ਦਰਦ ਦੀ। ਪੁਦੀਨਾ ਸਰੀਰ ਦੇ ਤਾਪਮਾਨ ਨੂੰ ਘੱਟ ਕਰਕੇ ਸਿਰਦਰਦ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਪੁਦੀਨੇ 'ਚ ਮੌਜੂਦ ਤੱਤ ਸਿਰਦਰਦ ਨੂੰ ਖਤਮ ਕਰਨ 'ਚ ਮਦਦ ਕਰਦੇ ਹਨ।

PunjabKesari
4. ਐਲਰਜੀ ਅਤੇ ਅਸਥਮਾ ਤੋਂ ਛੁਟਕਾਰਾ
ਪੁਦੀਨਾ ਸਾਹ ਨਲੀ 'ਚੋਂ ਬਲਗਮ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ,ਜਿਸ ਵਜ੍ਹਾ ਨਾਲ ਅਸਥਮਾ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨਾਲ ਐਂਟੀ ਇੰਫਲੀਮੇਟਰੀ ਅਤੇ ਐਂਟੀ ਮਾਈਕ੍ਰੋਬਿਅਲ ਗੁਣ ਸਰੀਰ ਨੂੰ ਹੋਣ ਵਾਲੀ ਐਲਰਜੀ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ।
5. ਸਾਹ ਦੇ ਬੈਕਟੀਰੀਆ ਨੂੰ ਕਰਦਾ ਹੈ ਖਤਮ
ਪੁਦੀਨਾ ਇਕ ਆਯੁਰਵੇਦ ਔਸ਼ਧੀ ਹੈ ਇਸ ਦੀ ਵਰਤੋਂ ਕਈ ਤਰ੍ਹਾਂ ਦੇ ਮਾਉਥ ਫ੍ਰੈਸ਼ਨਰ ਬਣਾਉਣ 'ਚ ਕੀਤੀ ਜਾਂਦੀ ਹੈ। ਜੋ ਕਿ ਸਾਹ 'ਚ ਤਾਜ਼ਗੀ ਭਰਨ ਦਾ ਕੰਮ ਕਰਦਾ ਹੈ। ਜੇ ਤੁਸੀਂ ਪੁਦੀਨੇ ਦੇ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਸਾਹ 'ਚ ਮੌਜੂਦ ਬੈਕਟੀਰੀਆ ਵੀ ਖਤਮ ਹੁੰਦੇ ਹਨ।


Aarti dhillon

Content Editor

Related News