ਕੋਰੋਨਾ ਕਾਲ ’ਚ ਨਾ ਪੀਓ ਫਰਿੱਜ ਦਾ ਠੰਡਾ ਪਾਣੀ, ਸਰੀਰ ਨੂੰ ਹੋ ਸਕਦੈ ਨੁਕਸਾਨ
Friday, May 28, 2021 - 11:08 AM (IST)
ਨਵੀਂ ਦਿੱਲੀ: ਗਰਮੀਆਂ ਸ਼ੁਰੂ ਹੁੰਦੇ ਹੀ ਹਰ ਕੋਈ ਫਰਿੱਜ ਦਾ ਠੰਡਾ-ਠੰਡਾ ਪਾਣੀ ਪੀਣਾ ਸ਼ੁਰੂ ਕਰ ਦਿੰਦਾ ਹੈ। ਅਸਲ ’ਚ ਫਰਿੱਜ ਦਾ ਠੰਡਾ-ਠੰਡਾ ਪਾਣੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਖ਼ਾਸ ਕਰਕੇ ਕੋਰੋਨਾ ਕਾਲ ’ਚ ਇਸ ਪਾਣੀ ਨੂੰ ਪੀਣ ਨਾਲ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ’ਚ ਆਮ ਪਾਣੀ ਪੀਣਾ ਹੀ ਤੁਹਾਡੇ ਲਈ ਬਿਹਤਰ ਹੋਵੇਗਾ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਤੁਹਾਨੂੰ ਕੀ-ਕੀ ਸਮੱਸਿਆਵਾਂ ਹੋ ਸਕਦੀਆਂ ਹਨ।
ਫਰਿੱਜ ਨਹੀਂ ਪੀਓ ਘੜੇ ਦਾ ਪਾਣੀ
ਜੇਕਰ ਫਿਰ ਵੀ ਤੁਹਾਨੂੰ ਠੰਡਾ ਪਾਣੀ ਪੀਣ ਦੀ ਆਦਤ ਨਹੀਂ ਜਾਂਦੀ ਤਾਂ ਤੁਸੀਂ ਘੜੇ ਦੇ ਪਾਣੀ ਨੂੰ ਆਪਣੀ ਰੂਟੀਨ ਦਾ ਹਿੱਸਾ ਬਣਾ ਸਕਦੇ ਹੋ। ਘੜੇ ਦਾ ਪਾਣੀ ਨਾ ਸਿਰਫ਼ ਫਰਿੱਜ ਦੀ ਤਰ੍ਹਾਂ ਠੰਡਾ ਹੁੰਦਾ ਹੈ ਸਗੋਂ ਇਹ ਸਿਹਤ ਲਈ ਵੀ ਲਾਹੇਵੰਦ ਹੁੰਦਾ ਹੈ। ਇਹੀਂ ਨਹੀਂ ਘੜੇ ਦੇ ਪਾਣੀ ਨੂੰ ਫਿਲਟਰ ਕਰਨ ਦੀ ਵੀ ਲੋੜ ਨਹੀਂ ਪਵੇਗੀ।
ਫਰਿੱਜ ਦਾ ਠੰਡਾ ਪਾਣੀ ਪੀਣ ਦੇ ਨੁਕਸਾਨ
ਗਲੇ ’ਚ ਇੰਫੈਕਸ਼ਨ
ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਗਲੇ ’ਚ ਇੰਫੈਕਸ਼ਨ ਹੋ ਸਕਦੀ ਹੈ ਜੋ ਕੋਰੋਨਾ ਕਾਲ ’ਚ ਸਹੀ ਨਹੀਂ ਹੈ। ਇਸ ਨਾਲ ਖਾਂਸੀ ਅਤੇ ਬੁਖ਼ਾਰ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਠੰਡੇ ਪਾਣੀ ਨਾਲ ਟਾਂਸਿਲਸ ਵੀ ਹੋ ਸਕਦੇ ਹਨ। ਅਜਿਹੇ ’ਚ ਬਿਹਤਰ ਹੋਵੇਗਾ ਕਿ ਤੁਸੀਂ ਫਰਿੱਜ ਦਾ ਠੰਡਾ ਪਾਣੀ ਨਾ ਪੀਓ।
ਇਮਿਊਨਿਟੀ ਨੂੰ ਕਰ ਦੇਵੇਗਾ ਕਮਜ਼ੋਰ
ਠੰਡੇ ਪਾਣੀ ਦਾ ਅਸਰ ਤੁਹਾਡੀ ਇਮਿਊਨਿਟੀ ’ਤੇ ਵੀ ਹੋਵੇਗਾ ਜਿਸ ਨਾਲ ਤੁਸੀਂ ਜਲਦ ਵਾਇਰਸ ਦੀ ਚਪੇਟ ’ਚ ਆ ਸਕਦੇ ਹੋ। ਹੁਣ ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਕੋਰੋਨਾ ਕਾਲ ’ਚ ਸੁਰੱਖਿਅਤ ਰਹਿਣ ਲਈ ਮਜ਼ਬੂਤ ਇਮਿਊਨਿਟੀ ਸਭ ਲਈ ਕਿੰਨੀ ਜ਼ਰੂਰੀ ਹੈ।
ਸਿਰਦਰਦ
ਤੇਜ਼ ਧੁੱਪ ’ਚੋਂ ਘਰ ਆ ਕੇ ਜਦੋਂ ਤੁਸੀਂ ਠੰਡਾ ਪਾਣੀ ਪੀਂਦੇ ਹੋ ਤਾਂ ਉਸ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਠੰਡਾ ਪਾਣੀ ਪੀਣ ਨਾਲ ਦਿਮਾਗ ਦੀ ਕਾਰਨੀਅਲ ਨਾੜੀ ’ਤੇ ਦਬਾਅ ਪੈਂਦਾ ਹੈ। ਬਹੁਤ ਤੇਜ਼ ਪਿਆਸ ਲੱਗੇ ਤਾਂ ਵੀ ਠੰਡਾ ਪਾਣੀ ਨਾ ਪੀਓ।
ਕਬਜ਼ ਦੀ ਸਮੱਸਿਆ
ਠੰਡਾ ਪਾਣੀ ਢਿੱਡ ’ਚ ਜਾ ਕੇ ਮਲ ਨੂੰ ਕਠੋਰ ਬਣਾ ਦਿੰਦਾ ਹੈ ਜਿਸ ਨਾਲ ਤੁਹਾਨੂੰ ਕਬਜ਼ ਦੀ ਪਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਬਿਹਤਰ ਹੋਵੇਗਾ ਕਿ ਤੁਸੀਂ ਗਰਮ ਜਾਂ ਸਾਦਾ ਪਾਣੀ ਹੀ ਪੀਓ।
ਭਾਰ ਵਧੇਗਾ
ਦਰਅਸਲ ਠੰਡਾ ਪਾਣੀ ਚਰਬੀ ਨੂੰ ਸਖ਼ਤ ਅਤੇ ਮੈਟਾਬੋਲੀਜ਼ਮ ਨੂੰ ਹੌਲੀ ਕਰ ਦਿੰਦਾ ਹੈ ਜਿਸ ਨਾਲ ਭਾਰ ਘੱਟ ਹੋਣ ਦੀ ਬਜਾਏ ਵੱਧਣ ਲੱਗਦਾ ਹੈ। ਅਜਿਹੇ ’ਚ ਕੋਸ਼ਿਸ਼ ਕਰੋ ਕਿ ਦਿਨ ’ਚ ਘੱਟ ਤੋਂ ਘੱਟ 2 ਵਾਰ ਕੋਸਾ ਪਾਣੀ ਜ਼ਰੂਰ ਪੀਓ।
ਡੀਹਾਈਡਰੇਸ਼ਨ
ਬੇਸ਼ੱਕ ਠੰਡਾ ਪਾਣੀ ਪੀਣ ਨਾਲ ਪਿਆਸ ਬੁੱਝ ਜਾਂਦੀ ਹੈ ਪਰ ਫਿਰ ਵੀ ਤੁਸੀਂ ਭਰਪੂਰ ਪਾਣੀ ਨਹੀਂ ਪੀ ਪਾਉਂਦੇ। ਇਸ ਨਾਲ ਤੁਹਾਨੂੰ ਡੀਹਾਈਡਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਇਹ ਸਰੀਰ ’ਚ ਐਨਰਜੀ ਲੈਵਲ ਨੂੰ ਵੀ ਘਟਾਉਂਦਾ ਹੈ।
ਅੰਤੜੀਆਂ ’ਚ ਸਮੱਸਿਆ
ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਅੰਤੜੀਆਂ ਸੁੰਗੜ ਸਕਦੀਆਂ ਸਨ ਜਿਸ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।