ਤੁਲਸੀ ਦੇ ਪੱਤੇ ਤੋੜਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

Sunday, Mar 14, 2021 - 10:42 AM (IST)

ਹਿੰਦੂ ਧਰਮ ਨਾਲ ਜੁੜੇ ਲੋਕ ਘਰ ਜਾਂ ਵਿਹੜੇ ’ਚ ਤੁਲਸੀ ਦਾ ਪੌਦਾ ਜ਼ਰੂਰ ਲਗਾਉਂਦੇ ਹਨ ਕਿਉਂਕਿ ਇਸ ਨਾਲ ਘਰ ’ਚ ਨੈਗੇਟਿਵ ਐਨਰਜੀ ਨਹੀਂ ਆਉਂਦੀ, ਸਿਰਫ਼ ਧਾਰਮਿਕ ਹੀ ਨਹੀਂ ਇਹ ਪੌਦਾ ਦਵਾਈ ਯੁਕਤ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਲਈ ਲੋਕ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਦੇ ਹਨ ਪਰ ਤੁਲਸੀ  ਦੇ ਪੱਤਿਆਂ ਨੂੰ ਤੋੜਦੇ ਸਮੇਂ ਕਈ ਲੋਕ ਗਲਤੀਆਂ ਕਰਦੇ ਹਨ :ਜਿਵੇਂ ਸ਼ਾਮ ਦੇ ਸਮੇਂ ਤੁਲਸੀ ਦੇ ਪੱਤੇ ਤੋੜਨਾ, ਕਿਉਂਕਿ ਮਾਨਤਾਵਾਂ ਦੇ ਅਨੁਸਾਰ ਸ਼ਾਮ ਦੇ ਸਮੇਂ ਰਾਧਾ ਰਾਣੀ ਦਾ ਰੂਪ ਮੰਨੀ ਜਾਣ ਵਾਲੀ ਤੁਲਸੀ ਮਾਤਾ ਲੀਲਾ ਕਰਦੀ ਹੈ। ਜੇਕਰ  ਪੱਤਿਆਂ ਦੀ ਜ਼ਿਆਦਾ ਲੋੜ ਹੋਵੇ ਤਾਂ ਤੋੜਣ ਤੋਂ ਪਹਿਲਾਂ ਪੌਦੇ ਨੂੰ ਜ਼ਰੂਰ ਹਿਲਾ ਲਓ। 
ਤੁਲਸੀ ਨੂੰ ਖਿੱਚ ਕੇ ਜਾਂ ਨਹੁੰਆਂ ਨਾਲ ਨਹੀਂ ਤੋੜਣੀ ਚਾਹੀਦੀ। ਜੇਕਰ ਤੁਸੀਂ ਦਵਾਈ ਦੇ ਰੂਪ ’ਚ ਇਸ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਦੇ ਪੱਤਿਆਂ ਨੂੰ ਜੀਭ ਦੇ ਹੇਠਾਂ ਰੱਖ ਕੇ ਚੂਸੋ ਕਿਉਂਕਿ ਸ਼ਾਸਤਰਾਂ ਦੇ ਅਨੁਸਾਰ ਤੁਲਸੀ ਇਕ ਬੂਟਾ ਨਹੀਂ ਸਗੋਂ ਰਾਧਾ-ਰਾਣੀ ਦਾ ਅਵਤਾਰ ਹੈ। 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ

ਤੁਲਸੀ ਕਿਉਂ ਹੈ ਫਾਇਦੇਮੰਦ

ਵਾਸਤੂ 10 ਦਿਸ਼ਾਵਾਂ ਅਤੇ 9 ਗ੍ਰਹਿਆਂ ’ਤੇ ਅਧਾਰਿਤ ਹੈ। ਤੁਲਸੀ ਮਰਕਰੀ ਭਾਵ ਬੁੱਧ ਗ੍ਰਹਿ ਨੂੰ ਪ੍ਰਭਾਵਿਤ ਕਰਦੀ ਹੈ। ਅਜਿਹਾ ਇਸ ਲਈ ਕਿਉਂਕਿ ਸਿਰਫ਼ ਤੁਲਸੀ ਅਤੇ ਗੰਗਾ ਜਲ ’ਚ ਹੀ ਮਰਕਰੀ ਪਾਇਆ ਜਾਂਦਾ ਹੈ। ਮਰਕਰੀ ਟੈਂਪਰੇਚਰ ਨੂੰ ਕੰਟਰੋਲ ਕਰਨ ’ਚ ਤੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ। 

PunjabKesari
ਤੁਲਸੀ ਦੀਆਂ ਕਿਸਮਾਂ
ਰਾਮ ਤੁਲਸੀ (ਬ੍ਰਾਈਟ ਗ੍ਰੀਨ ਦੇ ਪੱਤੇ)
 ਸ਼ਾਮ ਤੁਲਸੀ (ਛੋਟੇ ਡਾਰਕ ਗ੍ਰੀਨ ਕਲਰ ਦੇ ਪੱਤੇ) 

ਕਾਲੀ ਤੁਲਸੀ (ਛੋਟੇ ਡਾਰਕ ਪੱਤੇ) 

ਆਮ ਤੌਰ ’ਤੇ ਘਰਾਂ ’ਚ ਰਾਮ ਅਤੇ ਸ਼ਾਮ ਤੁਲਸੀ ਪਾਈ ਜਾਂਦੀ ਹੈ ਜਿਸ ਨੂੰ ਉੱਤਰ, ਉੱਤਰ-ਪੂਰਬ, ਦੱਖਣ-ਪੂਰਬ ’ਚ ਰੱਖਣਾ ਚਾਹੀਦਾ ਹੈ। ਕਾਲੀ ਤੁਲਸੀ ਦੀ ਦਵਾਈ ਦੇ ਰੂਪ ’ਚ ਵਰਤੋਂ ਕੀਤੀ ਜਾਂਦੀ ਹੈ। ਜਿਸ ਨੂੰ ਦੱਖਣ-ਪੱਛਮ ਦਿਸ਼ਾ ’ਚ ਰੱਖਣਾ ਸਹੀ ਹੁੰਦਾ ਹੈ। ਹੁਣ ਤੁਹਾਨੂੰ ਇਸ ਦੇ ਰੱਖਣ ਵਾਲੇ ਸਥਾਨ ਬਾਰੇ ਦੱਸਦੇ ਹਾਂ।

PunjabKesari

ਤੁਲਸੀ ਰੱਖਣ ਦੀ ਸਹੀ ਦਿਸ਼ਾ

ਤੁਲਸੀ ਦੇ ਬੂਟੇ ਨੂੰ ਨਾ ਸਿਰਫ਼ ਲਕਸ਼ਮੀ ਮਾਤਾ ਦਾ ਰੂਪ ਮੰਨਿਆ ਜਾਂਦਾ ਹੈ ਸਗੋਂ ਇਹ ਵਿਸ਼ਣੂੰ ਨੂੰ ਵੀ ਬਹੁਤ ਪਿਆਰੀ ਹੈ। ਵਾਸਤੂ ਅਨੁਸਾਰ ਇਸ ਨੂੰ ਉੱਤਰ, ਉੱਤਰ-ਪੂਰਬ, ਦੱਖਣ-ਪੂਰਬ ’ਚ ਰੱਖੋ। ਇਸ ਤੋਂ ਇਲਾਵਾ ਭੁੱਲ ਕੇ ਵੀ ਤੁਲਸੀ ਨੂੰ ਪੂਰਬ ਅਤੇ ਉੱਤਰ-ਪੱਛਮ ਦਿਸ਼ਾ ’ਚ ਨਾ ਰੱਖੋ। 

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ

ਰੋਜ਼ਾਨਾ ਦਿਓ ਪਾਣੀ
ਐਤਵਾਰ ਨੂੰ ਛੱਡ ਕੇ ਔਰਤਾਂ ਨੂੰ ਰੋਜ਼ ਪਾਣੀ ਦੇਣਾ ਚਾਹੀਦਾ ਹੈ। ਇਸ ਨਾਲ ਘਰ ’ਚ ਸੁੱਖ-ਸ਼ਾਂਤੀ, ਖੁਸ਼ਹਾਲੀ ਆਉਂਦੀ ਹੈ ਅਤੇ ਪੈਸੇ ਦੀ ਘਾਟ ਨਹੀਂ ਰਹਿੰਦੀ।

PunjabKesari

ਇੰਝ ਦਿਓ ਪਾਣੀ

ਤੁਲਸੀ ਨੂੰ ਪਾਣੀ ਦੇਣ ਲਈ ਤਾਂਬੇ ਦੇ ਭਾਂਡੇ ਦੀ ਵਰਤੋਂ ਕਰੋ। ਨਾਲ ਹੀ ਔਰਤਾਂ ਨੂੰ ਸ਼ਾਮ ਦੇ ਸਮੇਂ ਤੁਲਸੀ ਦੇ ਸਾਹਮਣੇ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ। ਇਸ ਨਾਲ ਘਰ ’ਚ ਸੁੱਖ-ਸ਼ਾਂਤੀ ਬਣੀ ਰਹੇਗੀ।
ਬੈਡਰੂਮ 'ਚ ਨਾ ਲਗਾਓ
ਤੁਲਸੀ ਦਾ ਪੌਦਾ ਬਹੁਤ ਪਵਿੱਤਰ ਹੈ, ਇਸ ਲਈ ਬੈਡਰੂਮ 'ਚ ਨਹੀਂ ਲਗਾਉਣਾ ਚਾਹੀਦਾ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News