ਟਿਫਨ ਪੈਕ ਕਰਨ ਲੱਗੇ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਇਕ ਪੱਤਾ ਬਦਲ ਸਕਦਾ ਖਾਣੇ ਦਾ ਸੁਆਦ
Saturday, Jan 03, 2026 - 04:40 PM (IST)
ਹੈਲਥ ਡੈਸਕ : ਲੰਮੇ ਸਮੇਂ ਤੋਂ ਸਕੂਲ ਅਤੇ ਦਫਤਰਾਂ ਲਈ ਲੰਚ ਟਿਫਿਨ ਪੈਕ ਕਰਨ ਲਈ ਲੋਕ ਐਲੂਮਿਨੀਅਮ ਫੋਇਲ (Alluminium foil) ਦੀ ਵਰਤੋਂ ਕਰਦੇ ਆ ਰਹੇ ਹਨ। ਦਰਅਸਲ ਐਲੂਮਿਨੀਅਮ ਫੋਇਲ 'ਚ ਗਰਮ ਰੋਟੀ ਪੈਕ ਕਰਨ 'ਤੇ ਰੋਟੀ ਨਰਮ ਅਤੇ ਮੁਲਾਇਮ ਰਹਿੰਦੀ ਹੈ। ਘਰ ਤੋਂ ਬਾਹਰ ਖਾਣਾ ਪੈਕ ਕਰਨ ਲਈ ਫੋਇਲ ਹਮੇਸ਼ਾਂ ਪਹਿਲੀ ਆਪਸ਼ਨ ਰਿਹਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਐਲੂਮਿਨੀਅਮ ਫੋਇਲ ਸਿਹਤ ਦੇ ਨਾਲ-ਨਾਲ ਵਾਤਾਵਰਣ ਲਈ ਵੀ ਨੁਕਸਾਨਦਾਇਕ ਹੈ।
ਫੋਇਲ 'ਚ ਖਾਣਾ ਪੈਕ ਕਰਨਾ ਕਿਉਂ ਹੈ ਨੁਕਸਾਨਦਾਇਕ ?
ਦਰਅਸਲ ਐਲੂਮਿਨੀਅਮ ਫੋਇਲ 'ਚ ਗਰਮ, ਖੱਟਾ ਅਤੇ ਮਸਾਲੇਦਾਰ ਖਾਣਾ ਪੈਕ ਕੀਤਾ ਜਾਂਦਾ ਹੈ। ਖਾਣਾ ਪੈਕ ਕਰਨ 'ਤੇ ਐਲੂਮਿਨੀਅਮ ਖਾਣੇ 'ਚ ਘੁਲ ਜਾਂਦਾ ਹੈ ਜਿਸਦਾ ਅਸਰ ਸਰੀਰ ਦੇ ਨਰਵਸ ਸਿਸਟਮ 'ਤੇ ਪੈਂਦਾ ਹੈ। ਲੰਮੇ ਸਮੇਂ ਤੱਕ ਫੋਇਲ ਦੀ ਵਰਤੋਂ ਨਾਲ ਦਿਮਾਗ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵਧਦਾ ਹੈ। ਕਦੇ-ਕਦੇ ਫੋਇਲ ਦੀ ਵਰਤੋਂ ਨਾਲ ਸਰੀਰ ਨੂੰ ਓਨਾ ਨੁਕਸਾਨ ਨਹੀਂ ਹੁੰਦਾ, ਜਿੰਨਾ ਕਿ ਰੋਜ਼ਾਨਾ ਵਰਤੋਂ ਨਾਲ ਹੁੰਦਾ ਹੈ।
ਹਰੇ ਪੱਤੇ 'ਚ ਖਾਣਾ ਕਰੋ ਪੈਕ
ਹਰਾ ਪੱਤਾ ਮਤਲਬ ਕੇਲੇ ਦਾ ਪੱਤਾ। ਸਾਊਥ 'ਚ ਹਰੇ ਪੱਤੇ 'ਤੇ ਖਾਣਾ ਪਰੋਸਣ ਦੀ ਪਰੰਪਰਾ ਹੈ, ਜੋ ਹੁਣ ਤੱਕ ਚੱਲਦੀ ਆ ਰਹੀ ਹੈ। ਇਸ ਪੱਤੇ 'ਚ ਖਾਣਾ ਪੈਕ ਕਰਨਾ ਅਤੇ ਖਾਣਾ ਸਿਹਤ ਲਈ ਕਾਫੀ ਫਾਇਦੇਮੰਦ ਹੈ। ਰਿਸਰਚ ਅਨੁਸਾਰ ਕੇਲੇ ਦਾ ਪੱਤਾ ਕੁਦਰਤੀ ਹੁੰਦਾ ਹੈ ਅਤੇ ਇਸ 'ਚ ਕੋਈ ਹਾਨੀਕਾਰਕ ਰਸਾਇਣ ਨਹੀਂ ਹੁੰਦੇ। ਇਹ ਖਾਣੇ ਨੂੰ ਕੈਮੀਕਲ ਫਰੀ ਰੱਖਦੇ ਹਨ ਅਤੇ ਬੈਕਟੀਰੀਆ ਤੋਂ ਬਚਾਉਂਦੇ ਹਨ।
ਕੇਲੇ ਦੇ ਪੱਤੇ 'ਚ ਖਾਣਾ ਪੈਕ ਕਰਨ ਦੇ ਫਾਇਦੇ
ਕੇਲੇ ਦੇ ਪੱਤਿਆਂ 'ਚ ਵਿਟਾਮਿਨ ਏ ਅਤੇ ਸੀ ਪਾਏ ਜਾਂਦੇ ਹਨ। ਇਨ੍ਹਾਂ ਪੱਤਿਆਂ 'ਤੇ ਖਾਣਾ ਪਰੋਸਣ ਨਾਲ ਵਿਟਾਮਿਨ ਖਾਣੇ 'ਚ ਟਰਾਂਸਫਰ ਹੋ ਜਾਂਦੇ ਹਨ। ਕੇਲੇ ਦੇ ਪੱਤਿਆਂ 'ਤੇ ਗਰਮ ਖਾਣਾ ਖਾਣ ਨਾਲ ਸਰੀਰ ਨੂੰ ਪੋਸ਼ਟਿਕ ਐਨਜ਼ਾਈਮ ਵੀ ਮਿਲਦੇ ਹਨ ਜੋ ਪਾਚਨ 'ਚ ਮਦਦ ਕਰਦੇ ਹਨ। ਇਨ੍ਹਾਂ 'ਚ ਰੋਗਾਣੂਨਾਸ਼ਕ ਗੁਣ ਹੁੰਦੇ ਹਨ, ਜੋ ਭੋਜਨ 'ਚ ਖਤਰਨਾਕ ਬੈਕਟੀਰੀਆ ਨੂੰ ਮਾਰਨ 'ਚ ਮਦਦ ਕਰਦੇ ਹਨ। ਕੇਲੇ ਦੇ ਪੱਤੇ 'ਤੇ ਪੈਕ ਕੀਤਾ ਖਾਣਾ ਖਾਣ ਨਾਲ ਇਨਫੈਕਸ਼ਨ ਦਾ ਖ਼ਤਰਾ ਘੱਟ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
