ਰਾਤ ਨੂੰ ਕਰੋ ਇਹ ਘਰੇਲੂ ਉਪਾਅ, ਸਵੇਰੇ ਪਾਓ ਚਮਕਦੇ ਹੋਏ ਦੰਦ
Thursday, Mar 31, 2016 - 06:29 PM (IST)
ਦੰਦ ਸਾਡੇ ਚਿਹਰੇ ਦਾ ਮੁੱਖ ਹਿੱਸਾ ਹਨ, ਦੰਦ ਜੇਕਰ ਸਾਫ ਨਾ ਹੋਣ ਤਾਂ ਇਨਸਾਨ ਨੂੰ ਸ਼ਰਮਿੰਦਗੀ ਝੇਲਣੀ ਪੈਂਦੀ ਹੈ। ਮੋਤੀਆਂ ਵਰਗੇ ਚਮਕਦੇ ਸਫੇਦ ਦੰਦ ਤੁਹਾਡੀ ਸੁੰਦਰਤਾ ਅਤੇ ਵਿਅਕਤੀਤੱਵ ''ਚ ਚਾਰ ਚੰਦ ਲਗਾ ਦਿੰਦੇ ਹਨ। ਇਕ ਚਮਕਦਾਰ ਮੁਸਕਾਨ ਨਾਲ ਤੁਹਾਡੇ ਆਤਮਵਿਸ਼ਵਾਸ ''ਚ ਵਾਧਾ ਹੋਵੇਗਾ ਅਤੇ ਤੁਸੀਂ ਜਨਤਕ ਰੂਪ ਨਾਲ ਪ੍ਰਫੁੱਲਿਤ ਮਹਿਸੂਸ ਕਰਦਾ ਹੈ ਪਰ ਪੀਲੇ ਦੰਦ ਤੁਹਾਡੇ ਚਿਹਰੇ ਦੀ ਖੂਬਸੂਰਤੀ ਘੱਟ ਕਰ ਦਿੰਦੇ ਹਨ। ਪੀਲੇ ਦੰਦਾਂ ਦੇ ਕਾਰਨ ਨਾ ਸਿਰਫ ਚਿਹਰੇ ਦੀ ਖੂਬਸੂਰਤੀ ਪ੍ਰਭਾਵਿਤ ਹੁੰਦੀ ਹੈ ਸਗੋਂ ਆਤਮਵਿਸ਼ਵਾਸ ''ਚ ਵੀ ਕਮੀ ਆਉਂਦੀ ਹੈ। ਬਹੁਤ ਸਾਰੇ ਲੋਕ ਪੀਲੇ ਦੰਦਾਂ ਕਾਰਨ ਲੋਕਾਂ ਦੇ ਸਾਹਮਣੇ ਹੱਸਣ ਤੋਂ ਬੱਚਦੇ ਹਨ ਜਾਂ ਮੂੰਹ ''ਤੇ ਹੱਥ ਰੱਖ ਕੇ ਹੱਸਦੇ ਹਨ। ਇਸ ਲਈ ਦੰਦਾਂ ਦਾ ਸਫੇਦ ਹੋਣ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਪਹਿਲੂ ਹੈ। ਹਾਲਾਂਕਿ ਲੇਜਰ ਉਪਚਾਰ ਵਰਗੇ ਕਈ ਦੰਦ ਇਲਾਜ ਕਲੀਨਿਕ ''ਚ ਉਪਲੱਬਧ ਹਨ। ਪਰ ਕੁਝ ਆਸਾਨ ਅਤੇ ਸਾਧਾਰਨ ਘਰੇਲੂ ਉਪਾਵਾਂ ਦੀ ਮਦਦ ਨਾਲ ਤੁਸੀਂ ਰਾਤ ਭਰ ''ਚ ਚਮਕਦੇ ਦੰਦ ਪਾ ਸਕਦੇ ਹੋ।
ਸਟਾਰਬੇਰੀ—ਦੰਦਾਂ ਨੂੰ ਚਮਕਦਾਰ ਬਣਾਉਣ ਦਾ ਸਭ ਤੋਂ ਆਸਾਨ ਉਪਾਅ ਹੈ। ਸਟਾਰਬੇਰੀ ''ਚ ਨੈਚੁਰਲ ਟੀਥ ਵਹਾਈਟਨਰ ਦੇ ਰੂਪ ''ਚ ਕੰਮ ਕਰਨ ਦੀ ਸਮੱਰਥਾ ਹੈ ਅਤੇ ਸਟਾਰਬੇਰੀ ''ਚ ਪਾਇਆ ਜਾਣ ਵਾਲਾ ਮੈਲਿਕ ਐਸਿਡ ਦੰਦਾਂ ਨੂੰ ਸਫੇਦ ਅਤੇ ਚਮਕਦਾਰ ਬਣਾਉਂਦਾ ਹੈ। ਦੰਦਾਂ ''ਚ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਸਟਾਰਬੇਰੀ ਨੂੰ ਪੀਸ ਲਓ। ਇਸ ਦੇ ਪਲਪ ''ਚ ਥੋੜ੍ਹਾ ਬੇਕਿੰਗ ਸੋਡਾ ਮਿਲਾਓ। ਬਰੱਸ਼ ਕਰਨ ਤੋਂ ਬਾਅਦ ਇਸ ਮਿਸ਼ਰਨ ਨੂੰ ਉਂਗਲੀ ਨਾਲ ਦੰਦਾਂ ਤੇ ਲਗਾ ਕੇ ਕੁੱਲਾ ਕਰਨ ਤੋਂ ਪਹਿਲਾਂ ਕੁਝ ਮਿੰਟ ਲਈ ਛੱਡ ਦਿਓ।
ਬੇਕਿੰਗ ਸੋਡਾ— ਇਹ ਇਕ ਕੁਦਰਤੀ ਕਲੀਨਜ਼ਰ ਹੈ ਜੋ ਦੰਦਾਂ ਨੂੰ ਚਮਕਦਾਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇਹ ਦੰਦਾਂ ਦੇ ''ਚ ਲੁੱਕੇ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ। ਬੇਕਿੰਗ ਸੋਡਾ ਅਤੇ ਟੂਥਪੇਸਟ ਨੂੰ ਬਰਾਬਰ ਮਾਤਰਾ ''ਚ ਮਿਲਾ ਲਓ। ਫਿਰ ਸਾਮਾਨ ਰੂਪ ਨਾਲ ਉਪਰੀ ਅਤੇ ਹੇਠਲੇ ਦੰਦਾਂ ਤੇ ਲਗਾ ਲਓ। ਸੁਨਿਸ਼ਚਿਤ ਕਰੋ ਕਿ ਪੇਸਟ ਚੰਗੀ ਤਰ੍ਹਾਂ ਨਾਲ ਫੈਲ ਕੇ ਤੁਹਾਡੇ ਦੰਦਾਂ ਦੇ ਸਾਰੇ ਹਿੱਸੇ ਨੂੰ ਕਲਰ ਕਰੇ। ਅੱਧੇ ਘੰਟੇ ਲਈ ਇਸ ਨੂੰ ਇੰਝ ਹੀ ਛੱਡ ਦਿਓ।
ਨਿੰਬੂ—ਵਿਟਾਮਿਨ ਸੀ ਦਾ ਸਭ ਤੋਂ ਵੱਡਾ ਸਰੋਤ ਨਿੰਬੂ ਮੰਨਿਆ ਜਾਂਦਾ ਹੈ ਅਤੇ ਵਿਟਾਮਿਨ ਸੀ ਦੰਦ ਸਫੇਦ ਕਰਨ ''ਚ ਮਦਦ ਕਰਦਾ ਹੈ। ਚਮਚਦਾਰ ਦੰਦ ਪਾਉਣ ਲਈ ਨਿੰਬੂ ਦਾ ਛਿਲਦਾ ਇਕ ਬਹੁਤ ਹੀ ਆਸਾਨ ਤਰੀਕਾ ਹੈ। ਸਫੇਦ ਦੰਦਾਂ ਲਈ ਨਿੰਬੂ ਦੇ ਛਿਲਕੇ ਲੈ ਕੇ ਉਸ ਨੂੰ ਦੰਦਾਂ ਦੇ ਅੰਦਰਲੇ ਹਿੱਸੇ ''ਤੇ ਰਗੜੋ। ਇਹ ਸਕਰਬਰ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਦੰਦਾਂ ਦੇ ਰੋਗਾਣੂਆਂ ਅਤੇ ਹੋਰ ਕਣਾਂ ਨੂੰ ਜੜ ਤੋਂ ਦੂਰ ਕਰਕ ਦਿੰਦਾ ਹੈ। ਇਹ ਤਕਨੀਕ ਬਹੁਤ ਅਸਾਨ ਅਤੇ ਸਸਤਾ ਹੈ।
ਸੇਬ—ਐਪਲ ਸਾਈਡਰ ਸਿਰਕੇ ''ਚ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਦੰਦਾਂ ਨੂੰ ਸਫੇਦ ਬਣਾਉਣ ਦੀ ਸਮੱਰਥਾ ਹੁੰਦੀ ਹੈ। ਸਿਰਕਾ ਪੀਐਚ ਦੇ ਅਸਮਾਨ ਸੰਤੁਲਨ ਨੂੰ ਬਣਾਏ ਰੱਖਣ ''ਚ ਮਦਦ ਕਰਦਾ ਹੈ ਜੋ ਬੈਕਟੀਰੀਆਂ ਨੂੰ ਮਾਰਨ ''ਚ ਮਦਦ ਕਰਦਾ ਹੈ। ਤੁਹਾਨੂੰ ਕਰਨਾ ਸਿਰਫ ਇੰਨਾ ਹੈ ਕਿ ਦੰਦਾਂ ''ਤੇ ਸਿਰਕੇ ਨੂੰ ਰਗੜ ਕੇ ਕੁਝ ਮਿੰਟ ਲਈ ਇੰਝ ਹੀ ਛੱਡ ਦਿਓ ਅਤੇ ਫਿਰ 100 ਮਿਲੀਲੀਟਰ ਸਿਰਕੇ ਨਾਲ ਕੁੱਲਾ ਕਰ ਲਓ। ਪ੍ਰਭਾਵੀ ਨਤੀਜ਼ੇ ਪਾਉਣ ਲਈ ਇਸ ਉਪਾਅ ਨੂੰ ਸਵੇਰੇ ਦੰਦਾਂ ''ਚ ਬਰੱਸ਼ ਕਰਨ ਤੋਂ ਪਹਿਲਾਂ ਵਰਤੋਂ ਕਰੋ।
