ਖਾਣ ਤੋਂ ਬਾਅਦ ਤੁਸੀਂ ਵੀ ਮਹਿਸੂਸ ਕਰਦੇ ਹੋ ਘਬਰਾਹਟ? ਜਾਣੋ ਕੀ ਹੈ ਇਸ ਦਾ ਕਾਰਨ ਤੇ ਉਪਾਅ

Thursday, Jun 22, 2023 - 04:28 PM (IST)

ਖਾਣ ਤੋਂ ਬਾਅਦ ਤੁਸੀਂ ਵੀ ਮਹਿਸੂਸ ਕਰਦੇ ਹੋ ਘਬਰਾਹਟ? ਜਾਣੋ ਕੀ ਹੈ ਇਸ ਦਾ ਕਾਰਨ ਤੇ ਉਪਾਅ

ਜਲੰਧਰ (ਬਿਊਰੋ)– ਕੀ ਤੁਸੀਂ ਵੀ ਖਾਣਾ ਖਾਣ ਤੋਂ ਬਾਅਦ ਘਬਰਾਹਟ ਮਹਿਸੂਸ ਕਰਦੇ ਹੋ? ਢਿੱਡ ਫੁੱਲਣ, ਮਨ ਘਬਰਾਉਣ, ਉਲਟੀ ਵਰਗਾ ਮਹਿਸੂਸ ਹੁੰਦਾ ਹੈ? ਜੇਕਰ ਅੱਜਕਲ ਤੁਹਾਡੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਤਾਂ ਦੱਸ ਦੇਈਏ ਕਿ ਇਹ ਸਭ ਗਰਮੀ ਦੇ ਮੌਸਮ ਕਾਰਨ ਹੋ ਸਕਦਾ ਹੈ। ਗਰਮੀਆਂ ’ਚ ਇਹ ਚੀਜ਼ ਹੋਣਾ ਆਮ ਹੈ। ਢਿੱਡ ਦੀਆਂ ਸਮੱਸਿਆਵਾਂ ਦੇ ਵੀ ਕਈ ਕਾਰਨ ਹੋ ਸਕਦੇ ਹਨ ਪਰ ਇਸ ਦਾ ਇਕ ਕਾਰਨ ਵਾਤਾਵਰਨ ’ਚ ਵੱਧ ਰਹੀ ਗਰਮੀ ਵੀ ਹੋ ਸਕਦੀ ਹੈ। ਇਸ ਮੌਸਮ ’ਚ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਗਰਮੀਆਂ ’ਚ ਖਾਣ-ਪੀਣ ਦੀ ਸਮੱਸਿਆ ਕਿਉਂ ਹੁੰਦੀ ਹੈ?
ਜਿਵੇਂ ਕਿ ਗਰਮੀ ਤੇ ਨਮੀ ਵਧਦੀ ਹੈ, ਖ਼ੂਨ ਦੀਆਂ ਨਾੜੀਆਂ ਤੇ ਕੋਸ਼ਿਕਾਵਾਂ ਫੈਲ ਜਾਂਦੀਆਂ ਹਨ। ਇਹ ਅੰਗਾਂ ਤੇ ਟਿਸ਼ੂਆਂ ਦੇ ਵਿਚਕਾਰ ਖਾਲੀ ਥਾਂ ਨੂੰ ਭਰਨ ਲਈ ਵਾਧੂ ਤਰਲ ਦਾ ਕਾਰਨ ਬਣਦਾ ਹੈ, ਜਿਸ ਨਾਲ ਫੁੱਲਿਆ ਹੋਇਆ ਮਹਿਸੂਸ ਹੁੰਦਾ ਹੈ। ਗਰਮੀਆਂ ’ਚ ਸਰੀਰ ’ਚ ਤਰਲ ਦੀ ਘਾਟ ਨਾਲ ਕਬਜ਼ ਹੋ ਸਕਦੀ ਹੈ ਤੇ ਤੁਸੀਂ ਭੋਜਨ ਖਾਣ ਤੋਂ ਬਾਅਦ ਘਬਰਾਹਟ ਮਹਿਸੂਸ ਕਰ ਸਕਦੇ ਹੋ, ਖ਼ਾਸ ਕਰਕੇ ਗਰਮੀਆਂ ’ਚ ਭਾਰੀ ਭੋਜਨ ਖਾਣ ਤੋਂ ਬਾਅਦ। ਇਥੋਂ ਤੱਕ ਕਿ ਇਰੀਰਟੇਬਲ ਬਾਊਲ ਸਿੰਡ੍ਰੋਮ (IBS) ਵੀ ਗਰਮੀਆਂ ਦੌਰਾਨ ਵੱਧ ਸਕਦਾ ਹੈ।

ਵਧਦੀ ਗਰਮੀ ਕਾਰਨ ਗੈਸਟਰੋਇੰਟੇਸਟਾਈਨਲ ਵਿਕਾਰ ਜਿਵੇਂ ਕਿ ਕੜੱਲ, ਟੱਟੀਆਂ, ਉਲਟੀਆਂ, ਕਬਜ਼ ਤੇ ਢਿੱਡ ਫੁੱਲਣਾ ਬਹੁਤ ਆਮ ਹਨ। ਇਸ ਲਈ ਗਰਮੀਆਂ ’ਚ ਸਿਹਤਮੰਦ ਰਹਿਣ ਲਈ ਖਾਣ-ਪੀਣ ’ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

ਇਨ੍ਹਾਂ ਟਿਪਸ ਨਾਲ ਗਰਮੀਆਂ ’ਚ ਆਪਣੀ ਡਾਈਟ ਦਾ ਧਿਆਨ ਰੱਖੋ

  • ਮਸਾਲੇਦਾਰ ਭੋਜਨ ਨਾ ਖਾਓ
  • ਭਾਰੀ ਤੇ ਤੇਲਯੁਕਤ ਸਨੈਕਸ ਤੋਂ ਪ੍ਰਹੇਜ਼ ਕਰੋ ਕਿਉਂਕਿ ਉਹ ਪਚਣ ’ਚ ਜ਼ਿਆਦਾ ਸਮਾਂ ਲੈਂਦੇ ਹਨ
  • ਨਾਲ ਹੀ ਇਹ ਢਿੱਡ ਖ਼ਰਾਬ ਹੋਣ ਤੇ ਢਿੱਡ ਫੁੱਲਣ ਦਾ ਕਾਰਨ ਬਣ ਸਕਦੇ ਹਨ
  • ਡਾਈਟ ’ਚ ਹਰੀਆਂ ਸਬਜ਼ੀਆਂ ਤੇ ਤਾਜ਼ੇ ਫਲ ਜਿਵੇਂ ਸੇਬ, ਨਾਸ਼ਪਤੀ, ਤਰਬੂਜ਼, ਖੀਰਾ ਸ਼ਾਮਲ ਕਰੋ
  • ਛੋਟੇ ਹਿੱਸੇ ’ਚ ਭੋਜਣ ਕਰੋ ਤੇ ਦਿਨ ਭਰ ਵੱਖਰਾ ਭੋਜਨ ਰੱਖੋ ਕਿਉਂਕਿ ਇਹ ਆਸਾਨੀ ਨਾਲ ਪਾਚਨ ਤੇ ਹਾਈਡ੍ਰੇਸ਼ਨ ’ਚ ਮਦਦ ਕਰਦਾ ਹੈ
  • ਟਮਾਟਰ, ਗਾਜਰ ਤੇ ਪਿਆਜ਼ ਦੇ ਨਾਲ ਸਲਾਦ ਖਾਓ, ਜੋ ਫਾਈਬਰ ਨਾਲ ਭਰਪੂਰ ਹੁੰਦੇ ਹਨ

ਪਾਣੀ ਰੱਜ ਕੇ ਪੀਓ
ਗਰਮੀਆਂ ’ਚ ਭਰਪੂਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਸੀਂ ਤਾਜ਼ੇ ਜੂਸ ਤੇ ਨਾਰੀਅਲ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ। ਰੋਜ਼ਾਨਾ 8-10 ਗਲਾਸ ਪਾਣੀ ਪੀਣਾ ਜ਼ਰੂਰੀ ਹੈ। ਦਹੀਂ ਤੇ ਨਮਕੀਨ ਲੱਸੀ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਤੇ ਸਰੀਰ ਨੂੰ ਗਰਮੀ ਤੋਂ ਬਚਾਉਂਦਾ ਹੈ।

ਪ੍ਰੋਬਾਇਓਟਿਕਸ ਲਓ
ਪ੍ਰੋਬਾਇਓਟਿਕਸ ’ਚ ਅੰਤੜੀਆਂ ਦੇ ਅਨੁਕੂਲ ਬੈਕਟੀਰੀਆ ਹੁੰਦੇ ਹਨ, ਜੋ ਪਾਚਨ ਪ੍ਰਕਿਰਿਆ ਨੂੰ ਸੌਖਾ ਬਣਾ ਸਕਦੇ ਹਨ। ਫਾਈਬਰ ਦੇ ਨਾਲ ਪ੍ਰੋਬਾਇਓਟਿਕਸ ਵੀ ਇਕ ਬਿਹਤਰ ਪਾਚਨ ਪ੍ਰਣਾਲੀ ਲਈ ਮਹੱਤਵਪੂਰਨ ਹੈ। ਇਸ ਲਈ ਖੁਰਾਕ ’ਚ ਦਹੀਂ ਨੂੰ ਸ਼ਾਮਲ ਕਰਨਾ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ ਕਿਉਂਕਿ ਇਹ ਪ੍ਰੋਬਾਇਓਟਿਕਸ ਦੇ ਸਭ ਤੋਂ ਵਧੀਆ ਸਰੋਤਾਂ ’ਚੋਂ ਇਕ ਹੈ।

ਕਸਰਤ ਕਰਨਾ ਨਾ ਭੁੱਲੋ
ਕਿਸੇ ਵੀ ਕਿਸਮ ਦੀ ਸਰੀਰਕ ਗਤੀਵਿਧੀ ਪਾਚਨ ’ਚ ਸਹਾਇਤਾ ਕਰਦੀ ਹੈ ਤੇ ਤਣਾਅ ਨੂੰ ਘਟਾਉਂਦੀ ਹੈ। ਇਨ੍ਹਾਂ ਸਾਰਿਆਂ ਨਾਲ ਢਿੱਡ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਸਵੇਰ ਦੀ ਸੈਰ ਜਾਂ ਦੌੜਨਾ ਵੀ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ।

ਨੋਟ– ਜੇ ਤੁਸੀਂ ਪਾਚਨ ਸਬੰਧੀ ਸਮੱਸਿਆਵਾਂ ਜਾਂ ਗੰਭੀਰ ਲੱਛਣਾਂ ਦਾ ਅਨੁਭਵ ਕਰ ਰਹੇ ਹੋ ਤਾਂ ਧਿਆਨ ਦੇਣਾ ਯਕੀਨੀ ਬਣਾਓ ਤੇ ਡਾਕਟਰ ਨੂੰ ਦਿਖਾਓ।


author

Rahul Singh

Content Editor

Related News