ਗਰਭ ਅਵਸਥਾ ''ਚ ਨੀਂਦ ਨਾ ਆਉਣ ''ਤੇ ਕਰੋ ਇਹ ਕੰਮ

06/28/2017 5:55:24 PM

ਨਵੀਂ ਦਿੱਲੀ— ਗਰਭ ਅਵਸਥਾ ਦੇ ਦੌਰਾਨ ਨੀਂਦ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਗਰਭ ਅਵਸਥਾ ਦੋ ਦੌਰਾਮ ਸਰੀਰ 'ਚ ਬਹੁਤ ਸਾਰੇ ਹਾਰਮੋਨਲ ਪਰਿਵਤਨ ਆਉਂਦੇ ਰਹਿੰਦੇ ਹਨ ਇਸ ਦੇ ਨਾਲ ਅਜਿਹੀ ਸਥਿਤੀ 'ਚ ਤਣਾਅ ਕਾਫੀ ਹੁੰਦਾ ਹੈ ਜਿਸ ਵਜ੍ਹਾ ਨਾਲ ਨੀਂਗ ਨਾ ਆਉਣ ਵਰਗੀ ਸਮੱਸਿਆ ਹੋ ਸਕਦੀ ਹੈ। ਨੀਂਦ ਨਾ ਆਉਣ ਦੇ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਭ ਅਵਸਥਾ ਦੇ ਹਰ ਮਹੀਨੇ 'ਚ ਨੀਂਦ ਦੀ ਅਵਸਥਾ ਵੱਖ-ਵੱਖ ਹੁੰਦੀ ਹੈ।
- ਗਰਭ ਅਵਸਥਾ ਦੇ 12 ਹਫਤੇ
ਗਰਭ ਅਵਸਥਾ ਦੇ 10 ਵੇਂ ਹਫਤੇ 'ਚ ਰਾਤ ਨੂੰ ਚੰਗੀ ਤਰ੍ਹਾਂ ਨਾਲ ਨੀਂਦ ਨਹੀਂ ਆਉਂਦੀ ਅਤੇ ਦਿਨ ਨੂੰ ਨੀਂਦ ਆਉਂਦੀ ਰਹਿੰਦੀ ਹੈ ਪਰ ਗਹਿਰੀ ਨੀਂਦ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਵਾਰ-ਵਾਰ ਨੀਂਦ ਖੁੱਲਣ ਲਗਦੀ ਹੈ। ਅਸਲ 'ਚ ਘੱਟ ਉਮਰ 'ਚ ਆਇਰਨ ਦੀ ਕਮੀ ਦੇ ਕਾਰਨ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ। ਜਿਸ ਨਾਲ ਪਿੱਠ ਦਰਦ, ਵਾਰ-ਵਾਰ ਯੂਰਿਨ ਆਉਣਾ, ਥੋੜ੍ਹੀ ਥੋੜ੍ਹੀ ਦੇਰ ਬਾਅਦ ਭੁੱਖ ਲਗਣਾ ਆਦਿ ਦਿੱਕਤਾ ਨੀਂਦ ਪੂਰੀ ਨਾ ਹੋਣ ਦੇ ਕਾਰਨ ਹੁੰਦਾ ਹੈ।
- ਗਰਭ ਅਵਸਥਾ ਦਾ 13ਵੇਂ ਤੋਂ 28ਵਾਂ ਹਫਤਾ
ਗਰਭ ਅਵਸਥਾ ਦਾ ਇਹ ਸਮਾਂ ਸਭ ਤੋਂ ਬਹਿਤਰ ਹੁੰਦਾ ਹੈ ਇਸ ਸਮੇਂ ਨੀਂਦ 'ਚ ਕੁਝ ਸੁਧਾਰ ਹੋਣ ਲਗਦਾ ਹੈ। ਸ਼ੁਰੂਆਤ 'ਚ ਤਾਂ ਸਭ ਠੀਕ ਹੁੰਦਾ ਹੈ ਪਰ ਦਿਨਾਂ 'ਚ ਫਿਰ ਤੋਂ ਨੀਂਦ ਟੁੱਟਣ ਲਗਦੀ ਹੈ। ਇਸ ਸਮੇਂ 'ਚ ਯੂਰਿਨ ਅਤੇ ਉਲਟੀ ਦੀ ਸਮੱਸਿਆ ਘੱਟ ਹੋ ਜਾਂਦੀ ਹੈ। 
-ਗਰਭ ਅਵਸਥਾ ਦਾ 29 ਵਾਂ ਹਫਤਾ
ਇਸ ਚਰਨ 'ਚ ਪਰੇਸ਼ਾਨੀ ਵਦ ਜਾਂਦੀ ਹੈ ਅਤੇ ਵਾਰ-ਵਾਰ ਨੀਂਦ ਟੁੱਟਣ ਲਗਦੀ ਹੈ ਅਜਿਹਾ ਕਰਨ ਨਾਲ ਵਾਰ-ਵਾਰ ਯੂਰਿਨ,ਪੈਰਾਂ 'ਚ ਐਂਠਣ, ਸੀਨੇ 'ਚ ਜਲਣ, ਪਿੱਠ ਦਰਦ ਦੇ ਕਾਰਨ ਹੁੰਦਾ ਹੈ। ਇਨ੍ਹਾਂ ਤੋਂ ਬਚਣ ਦੇ ਲਈ ਕੁਝ ਗੱਲਾਂ 'ਚ ਸਾਵਧਾਨੀਆਂ ਵਰਤੋ।
ਨੀਂਦ ਨਾ ਆਉਣ 'ਤੇ ਵਰਤੋ ਇਹ ਤਰੀਕੇ
1. ਤਰਲ ਪਦਾਰਥਾਂ ਦੀ ਵਰਤੋ
ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਜਿਵੇਂ ਪਾਣੀ ਅਤੇ ਜੂਸ ਪੀਓ। ਧਿਆਨ ਦਿਓ ਕਿ ਸੋਣ ਦੇ ਕੁਝ ਸਮੇਂ ਪਹਿਲਾਂ ਕੋਈ ਵੀ ਤਰਲ ਪਦਾਰਥ ਨਾ ਲਓ। ਕਿਉਂਕਿ ਇਸ ਨਾਲ ਰਾਤ ਨੂੰ ਵਾਰ-ਵਾਰ ਯੂਰਿਨ ਆ ਸਕਦੀ ਹੈ ਅਤੇ ਨੀਂਗ ਵੀ ਖਰਾਬ ਹੋਵੇਗੀ।
2. ਸਵੇਰ ਦੀ ਸੈਰ
ਗਰਭ ਅਵਸਥਾ ਦੇ ਦੌਰਾਨ ਹਲਕੀ-ਫੁਲਕੀ ਕਸਰਤ ਅਤੇ ਸੈਰ ਜਾਰੀ ਰੱਖੋ। ਇਸ ਨਾਲ ਸਰੀਰ 'ਚ ਬਲੱਡ ਸਰਕੁਲੇਸ਼ਨ ਹੁੰਦਾ ਰਹਿੰਦਾ ਹੈ ਰਾਤ ਦੇ ਸਮੇਂ ਪੈਰਾਂ 'ਚ ਹੋਣ ਵਾਲੀ ਐਂਠਣ ਘੱਟ ਹੋਵੇਗੀ। ਸਵੇਰ ਦੇ ਸਮੇਂ ਕਸਰਤ ਕਰਨ ਨਾਲ ਜ਼ਿਆਦਾ ਫਾਇਦਾ ਮਿਲੇਗਾ।
- ਤਣਾਅ ਬਿਲਕੁਲ ਨਾ ਲਓ
ਤਣਾਅ ਦੇ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ ਇਸ ਲਈ ਬਹਿਤਰ ਹੋਵੇਗੀ ਕਿ ਤੁਸੀਂ ਆਪਣੇ ਆਪ ਨੂੰ ਹਰ ਸਮੇਂ ਖੁਸ਼ ਰੱਖੋ। ਕੋਈ ਵੀ ਪਰੇਸ਼ਾਨੀ ਆਪਮੇ ਤੱਕ ਸੀਮਤ ਨਾ ਰੱਖੋ ਬਲਕਿ ਦੂਜੇ ਨਾਲ ਸ਼ੇਅਰ ਕਰੋ।


Related News