ਸੋਂਣ ਤੋਂ ਪਹਿਲਾਂ ਕਰੋ ਪੈਰਾਂ ਦੀ ਮਾਲਿਸ਼, ਹੋਣਗੇ ਬੇਮਿਸਾਲ ਫਾਇਦੇ

Thursday, Sep 07, 2017 - 06:21 PM (IST)

ਨਵੀਂ ਦਿੱਲੀ— ਭੱਜ ਦੋੜ ਭਰੀ ਜ਼ਿੰਦਗੀ ਵਿਚ ਲੋਕ ਆਪਣੀ ਸਿਹਤ ਦਾ ਸਹੀ ਤਰੀਕੇ ਨਾਲ ਖਿਆਲ ਨਹੀਂ ਰੱਖ ਪਾਉਂਦੇ। ਅਜਿਹੇ ਵਿਚ ਉਨ੍ਹਾਂ ਦੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਲੱਗ ਜਾਂਦੀਆਂ ਹਨ। ਅਜਿਹੇ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਕੁਝ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਰਾਤ ਨੂੰ ਸੋਂਣ ਤੋਂ ਪਹਿਲਾਂ ਪੈਰਾਂ ਦੇ ਤਲਵੇ ਦੀ ਮਾਲਿਸ਼ ਕਰੋ, ਜਿਸ ਨਾਲ ਸਰੀਰ ਦੀ ਥਕਾਵਟ ਤਾਂ ਦੂਰ ਹੋਵੇਗੀ ਹੀ ਨਾਲ ਹੀ ਕਈ ਫਾਇਦੇ ਵੀ ਹੋਣਗੇ। ਆਓ ਜਾਣਦੇ ਹਾਂ ਮਾਲਿਸ਼ ਕਰਨ ਦਾ ਤਰੀਕਾ ਅਤੇ ਫਾਇਦਿਆਂ ਬਾਰੇ
ਮਾਲਿਸ਼ ਕਰਨ ਦਾ ਤਰੀਕਾ
ਇਸ ਲਈ ਸਭ ਤੋਂ ਪਹਿਲਾਂ ਇਕ ਟਬ ਵਿਚ ਕੋਸਾ ਪਾਣੀ ਭਰੋ ਅਤੇ ਫਿਰ ਉਸ ਵਿਚ ਸਰੋਂ ਦਾ ਤੇਲ ਜਾਂ ਨਾਰੀਅਲ ਤੇਲ ਦੀਆਂ 5-6 ਬੂੰਦਾ ਮਿਲਾ ਲਓ। ਫਿਰ ਇਸ ਵਿਚ 10 ਮਿੰਟ ਲਈ ਪੈਰਾਂ ਨੂੰ ਡੁੱਬੋ ਕੇ ਰੱਖੋ ਅਤੇ ਫਿਰ ਬਾਹਰ ਕੱਢ ਕੇ ਤੋਲਿਏ ਨਾਲ ਪੈਰਾਂ ਨੂੰ ਸਾਫ ਕਰ ਲਓ। ਫਿਰ ਸਰੋਂ ਜਾਂ ਨਾਰੀਅਲ ਦੇ ਤੇਲ ਨੂੰ ਹਲਕਾ ਗਰਮ ਕਰਕੇ ਉਸ ਨਾਲ ਪੈਰਾਂ ਦੇ ਤਲਿਆਂ ਦੀ ਮਸਾਜ ਕਰੋ ਅਤੇ ਹਲਕੇ ਹੱਥਾਂ ਨਾਲ ਪੈਰਾਂ ਨੂੰ ਦਬਾਓ।  10-15 ਮਿੰਟਚ ਤੱਕ ਤਲਿਆਂ ਦੀ ਮਾਲਿਸ਼ ਕਰਨ ਤੋਂ ਬਾਅਦ ਸੋ ਜਾਓ।  ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। 
1. ਬਲੱਡ ਸਰਕੁਲੇਸ਼ਨ
ਦਫਤਰ ਜਾਣ ਵਾਲੇ ਲੋਕ ਸਾਰਾ ਦਿਨ ਟਾਈਟ ਜੁੱਤੇ ਪਹਿਨ ਕੇ ਰੱਖਦੇ ਹਨ, ਜਿਸ ਨਾਲ ਖੂਨ ਦਾ ਦੋਰਾ ਪੈਰਾਂ ਤੱਕ ਸਹੀਂ ਤਰੀਕੇ ਨਾਲ ਨਹੀਂ ਪਹੁੰਚ ਪਾਉਂਦਾ। ਇਸ ਨਾਲ ਪੈਰਾਂ ਵਿਚ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਤਲਿਆਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ।
2. ਚੰਗੀ ਨੀਂਦ
ਕਈ ਲੋਕਾਂ ਨੂੰ ਰਾਤ ਵਿਚ ਨੀਂਦ ਨਹੀਂ ਆਉਂਦੀ ਜਿਸ ਨਾਲ ਕਈ ਤਰ੍ਹਾਂ ਦੀ ਮਾਨਸਿਕ ਬੀਮਾਰੀਆਂ ਲੱਗ ਜਾਂਦੀਆਂ ਹਨ। ਅਜਿਹੇ ਵਿਚ ਪੈਰਾਂ ਦੀ ਮਾਲਿਸ਼ ਕਰਨ ਨਾਲ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਰਾਤ ਵਿਚ ਨੀਂਦ ਵੀ ਚੰਗੀ ਆਉਂਦੀ ਹੈ। 
3. ਤਣਾਅ
ਕਈ ਲੋਕ ਕੰਮ ਨੂੰ ਲੈ ਕੇ ਜ਼ਿਆਦਾ ਹੀ ਤਣਾਅ ਲੈਂਦੇ ਹਨ ਜੋ ਵਧ ਕੇ ਡਿਪ੍ਰੈਸ਼ਨ ਦਾ ਕਾਰਨ ਬਣਦੇ ਹਨ। ਅਜਿਹੇ ਵਿਚ ਰੋਜ਼ਾਨਾ ਸੋਂਣ ਤੋਂ ਪਹਿਲਾਂ ਤਲਿਆਂ ਦੀ ਮਾਲਿਸ਼ ਕਰਨ ਨਾਲ ਦਿਮਾਗ ਨੂੰ ਰਿਲੈਕਸ ਮਿਲਦਾ ਹੈ ਅਤੇ ਤਣਾਅ ਵੀ ਦੂਰ ਹੋ ਜਾਂਦਾ ਹੈ। 
4. ਦਰਦ ਤੋਂ ਰਾਹਤ 
ਗੋਡਿਆਂ ਜਾਂ ਪੈਰਾਂ ਵਿਚ ਤੇਜ਼ ਦਰਦ ਹੋਣ 'ਤੇ ਤਲਿਆਂ ਦੀ ਮਾਲਿਸ਼ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਜਿਸ ਨਾਲ ਦਰਦ ਦੂਰ ਹੁੰਦਾ ਹੈ। 
5. ਬਲੱਡ ਪ੍ਰੈਸ਼ਰ 
ਪੈਰਾਂ ਤੱਕ ਖੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਾ ਪਹੁੰਚ ਪਾਉਣ ਦੀ ਵਜ੍ਹਾ ਨਾਲ ਸਰੀਰ ਵਿਚ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਅਜਿਹੇ ਵਿਚ ਪੈਰਾਂ ਦੀ ਮਾਲਿਸ਼ ਕਰਨ ਨਾਲ ਖੂਨ ਦਾ ਪ੍ਰਵਾਹ ਸੰਤੁਲਿਤ ਰਹਿੰਦਾ ਹੈ।


 


Related News