ਗਰਭ ਅਵਸਥਾ ਵਿਚ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋ ਹੋ ਸਕਦਾ ਹੈ ਮਿਸਕੈਰਿਜ
Saturday, Jul 29, 2017 - 03:32 PM (IST)

ਨਵੀਂ ਦਿੱਲੀ— ਗਰਭ ਅਵਸਥਾ ਦਾ ਅਹਿਸਾਸ ਹਰ ਔਰਤ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ। ਇਸ ਸਮੇਂ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਉਨ੍ਹਾਂ ਦੁਆਰਾ ਲਈ ਗਈ ਚੰਗੀ ਜਾਂ ਮਾੜੀ ਡਾਈਟਸ ਦਾ ਸਿੱਧਾ ਅਸਰ ਗਰਭ ਵਿਚ ਪਲ ਰਹੇ ਬੱਚੇ 'ਤੇ ਪੈਦਾ ਹੈ। ਕੋਈ ਵੀ ਔਰਤ ਇਹ ਨਹੀਂ ਚਾਹੁੰਦੀ ਕਿ ਉਸ ਦੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਵੇ ਪਰ ਜਾਨੇ ਅਨਜਾਣੇ ਵਿਚ ਉਹ ਕੁਝ ਅਜਿਹਾ ਖਾ ਲੈਂਦੀਆਂ ਹਨ, ਜੋ ਹੋਣ ਵਾਲੇ ਬੱਚੇ ਲਈ ਹਾਨੀਕਾਰਕ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਫੂਡਸ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਗਰਭ ਅਵਸਥਾ ਦੌਰਾਨ ਗਰਭਪਾਤ ਹੋਣ ਦਾ ਖਤਰਾ ਰਹਿੰਦਾ ਹੋ ਸਕਦਾ ਹੈ।
1. ਕਰੇਲਾ
ਉਂਝ ਤਾਂ ਕਰੇਲੇ ਦੀ ਸਬਜ਼ੀ ਖਾਣਾ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਪਰ ਗਰਭ ਅਵਸਥਾ ਦੌਰਾਨ ਇਸ ਨੂੰ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਇਸ ਨਾਲ ਮੋਮੋਕੇਰਿਨ ਹੁੰਦੇ ਹਨ। ਜੋ ਗਰਭ ਵਿਚ ਪਲ ਰਹੇ ਬੱਚੇ ਲਈ ਹਾਨੀਕਾਰਕ ਹੁੰਦੇ ਹਨ। ਇਸ ਅਵਸਥਾ ਵਿਚ ਇਸ ਨੂੰ ਖਾਣ ਨਾਲ ਗਰਭਪਾਤ ਦੀ ਨੌਬਤ ਆ ਜਾਂਦੀ ਹੈ।
2. ਚਾਈਨੀਜ਼ ਫੂਡ
ਇਸ ਦੌਰਾਨ ਹਰ ਕਿਸੇ ਦਾ ਚਟਪਟਾ , ਚਾਈਨੀਸ ਖਾਣ ਦਾ ਮਨ ਹੁੰਦਾ ਹੈ ਪਰ ਇਸ ਫੂਡ ਨੂੰ ਖਾਣ ਨਾਲ ਤੁਹਾਡੀ ਸਿਹਤ ਦੇ ਨਾਲ-ਨਾਲ ਬੱਚੇ ਦੀ ਸਿਹਤ 'ਤੇ ਵੀ ਮਾੜਾ ਪ੍ਰਭਾਅ ਪੈਂਦਾ ਹੈ। ਇਸ ਨਾਲ ਮੋਨੋ ਸੋਡੀਅਮ ਗਲੂਟਾਮੇਟ ਹੁੰਦਾ ਹੈ ,ਜਿਸ ਨਾਲ ਇਨਫੈਕਸ਼ਨ ਦਾ ਡਰ ਰਹਿੰਦਾ ਹੈ। ਇਸ ਦੇ ਜਰਿਏ ਗਰਭ ਵਿਚ ਬੈਕਟੀਰੀਆ ਪਹੁੰਚ ਜਾਂਦੇ ਹਨ, ਜਿਸ ਨਲਾ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।
3. ਫਰੂਟਸ
ਗਰਭ ਅਵਸਥਾ ਦੌਰਾਨ ਫਰੂਟਸ ਖਾਣਾ, ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਪਰ ਕੁਝ ਫਰੂਟ ਖਾਣ ਨਾਲ ਬੱਚਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਪਾਈਨਐਪਲ, ਅੰਗੂਰ, ਬ੍ਰੋਮੇਲਿਨ ਹੁੰਦਾ ਹੈ। ਇਨ੍ਹਾਂ ਨੂੰ ਆਖਿਰ ਵਿਚ ਤਿੰਨ ਮਹੀਨੇ ਤੱਕ ਖਾਣ ਨਾਲ ਸਮੇਂ ਤੋਂ ਪਹਿਲਾਂ ਪ੍ਰਸਵ ਹੋ ਸਕਦਾ ਹੈ, ਜੋ ਕਿ ਬੱਚੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
4. ਪਪੀਤਾ
ਡਾਕਟਰ ਵੀ ਗਰਭ ਅਵਸਥਾ ਵਿਚ ਪਪੀਤਾ ਖਾਣ ਤੋਂ ਮਨਾ ਕਰ ਦਿੰਦੇ ਹਨ। ਇਸ ਤੋਂ ਵਰਤੋਂ ਪੇਟ ਸੰਬੰਧੀ ਰੋਗਾਂ ਜਾਂ ਕਬਜ਼ ਹੋਣ 'ਤੇ ਪੇਟ ਸਾਫ ਕਰਨ ਲਈ ਕੀਤੀ ਜਾਂਦੀ ਹੈ। ਇਸਦੀ ਤਾਸੀਰ ਗਰਮ ਹੋਣ ਕਾਰਨ ਇਸ ਨੂੰ ਗਰਭ ਅਵਸਥਾ ਵਿਚ ਨਹੀਂ ਖਾਣਾ ਚਾਹੀਦਾ। ਇਸ ਨੂੰ ਗਰਭ ਅਵਸਥਾ ਵਿਚ ਖਾਣ ਨਾਲ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ।
5. ਸੀ ਫੂਡ
ਹਰ ਤਰ੍ਹਾਂ ਦੇ ਸੀ ਫੂਡ ਵਿਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮਰਕਿਊਰੀ ਵੀ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ ਜੋ ਕਿ ਗਰਭ ਵਿਚ ਯੂਟੇਰਸ ਦੀ ਦੀਵਾਰਾਂ ਨੂੰ ਸਿਕੋੜ ਦਿੰਦਾ ਹੈ। ਇਸ ਨਾਲ ਗਰਭ ਵਿਚ ਪਲ ਰਹੇ ਬੱਚੇ ਦਿਮਾਗੀ ਤੌਰ 'ਤੇ ਕਮਜ਼ੋਰ ਹੋ ਸਕਦੇ ਹਨ। ਇਸ ਲਈ ਜਿਨ੍ਹਾਂ ਹੋ ਸਕੇ ਸਾਲਮੋਨ, ਕ੍ਰੇਬ, ਸ਼ਾਰਕ ਅਤੇ ਮੱਛੀ ਦੀ ਵਰਤੋਂ ਨਾ ਕਰੋ।