ਗਲਾ ਸੁੱਕਣ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਲੱਛਣ ਅਤੇ ਬਚਾਅ ਕਰਨ ਦੇ ਕੁਝ ਘਰੇਲੂ ਨੁਸਖ਼ੇ

Monday, Jan 18, 2021 - 11:34 AM (IST)

ਗਲਾ ਸੁੱਕਣ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਲੱਛਣ ਅਤੇ ਬਚਾਅ ਕਰਨ ਦੇ ਕੁਝ ਘਰੇਲੂ ਨੁਸਖ਼ੇ

ਨਵੀਂ ਦਿੱਲੀ: ਸਰਦੀਆਂ ’ਚ ਗਲਾ ਸੁੱਕਣ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ ਜਿਸ ਨੂੰ ਲੋਕ ਮਾਮੂਲੀ ਸਮਝ ਕੇ ਅਣਦੇਖਿਆ ਕਰ ਦਿੰਦੇ ਹਨ ਪਰ ਕਈ ਵਾਰ ਇਹ ਇੰਫੈਕਸ਼ਨ ਦੇ ਲੱਛਣ ਵੀ ਹੋ ਸਕਦੇ ਹਨ। ਦਰਅਸਲ ਸਰਦੀਆਂ ’ਚ ਚੱਲਣ ਵਾਲੀ ਠੰਡੀ ਹਵਾ ਦੇ ਕਾਰਨ ਗਲਾ ਸੁੱਕਣ ਦੀ ਸਮੱਸਿਆ ਕਾਫ਼ੀ ਦਿਖਾਈ ਦਿੰਦੀ ਹੈ ਜਿਸ ਦਾ ਇਲਾਜ ਸਮਾਂ ਰਹਿੰਦੇ ਹੋਣਾ ਬਹੁਤ ਜ਼ਰੂਰੀ ਹੈ। 
ਕਿਉਂ ਸੁੱਕਦਾ ਹੈ ਗਲਾ?
ਗਲੇ ’ਚ ਦਰਦ, ਸਰੀਰ ’ਚ ਪਾਣੀ ਦੀ ਘਾਟ, ਵਾਇਰਸ ਇੰਫੈਕਸ਼ਨ ਜਾਂ ਜ਼ੁਕਾਮ, ਕਿਸੇ ਤਰ੍ਹਾਂ ਦੀ ਐਲਰਜੀ, ਖੁੱਲ੍ਹੇ ਮੂੰਹ ਨਾਲ ਸਾਹ ਲੈਣ ’ਤੇ ਗਲਾ ਸੁੱਕਣ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਗਲਾ ਸੁੱਕਣ ਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ...
1. ਮੋਨੋਨਿਊਕਿਲਯੋਸਿਸ ਬੀਮਾਰੀ ਦੇ ਕਾਰਨ ਗਲਾ ਸੁੱਕਣ ਦੀ ਸਮੱਸਿਆ ਹੋ ਸਕਦੀ ਹੈ ਜੋ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਫੈਲਦੀ ਹੈ। 
2. ਗਲਾ ਸੁੱਕਣ ਦਾ ਕਾਰਨ ਐਸਿਡ ਰਿਫਲੈਕਸ ਵੀ ਹੋ ਸਕਦਾ ਹੈ ਜਿਸ ਨਾਲ ਢਿੱਡ ’ਚ ਮੌਜੂਦ ਐਸਿਡ ਭੋਜਨ ਨਲੀ ’ਚ ਪਹੁੰਚ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਗਲੇ ’ਚ ਸੜਨ ਵੀ ਮਹਿਸੂਸ ਹੁੰਦੀ ਹੈ। 
3. ਟਾਨਸੀਲਾਈਟਿਸ ਇੰਫੈਕਸ਼ਨ ਦੇ ਕਾਰਨ ਵੀ ਗਲਾ ਸੁੱਕਣ ਦੀ ਸਮੱਸਿਆ ਹੋ ਸਕਦੀ ਹੈ। 

PunjabKesari

ਇਹ ਵੀ ਪੜ੍ਹੋ:ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੌਗੀ, ਬੁਖ਼ਾਰ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ
ਗਲਾ ਸੁੱਕਣ ਦੇ ਲੱਛਣ
-ਗਲਾ ਬੈਠਣਾ, ਦਰਦ ਅਤੇ ਸੁੱਕੀ ਖਾਂਸੀ
-ਖਾਣਾ ਖਾਣ ’ਚ ਪ੍ਰੇਸ਼ਾਨੀ
-ਗਲੇ ’ਚ ਟਾਨਸਿਲ ਜਾਂ ਚਿੱਟੇ ਦਾਗ ਬਣਨਾ 
-ਬੁਖ਼ਾਰ ਆਉਣਾ
-ਸਾਹ ਲੈਣ ’ਚ ਪ੍ਰੇਸ਼ਾਨੀ ਹੋਣਾ
- ਸੁਸਤੀ ਅਤੇ ਠੰਡ ਮਹਿਸੂਸ ਕਰਨਾ
-ਮਾਸਪੇਸ਼ੀਆਂ ’ਚ ਕਮਜ਼ੋਰੀ ਅਤੇ ਦਰਦ 
-ਸਰੀਰ ’ਚ ਦਰਦ ਹੋਣਾ
-ਸੀਨੇ ’ਚ ਜਲਨ, ਉਲਟੀ ਆਉਣਾ
ਕਦੋਂ ਵੱਧਦਾ ਹੈ ਗਲਾ ਸੁੱਕਣ ਦਾ ਖ਼ਤਰਾ?
-ਜਦੋਂ ਵਾਰ-ਵਾਰ ਉਲਟੀ ਆਉਣ ਲੱਗੇ
-ਜ਼ਰੂਰਤ ਤੋਂ ਜ਼ਿਆਦਾ ਬੋਲਣਾ
-ਵਾਰ-ਵਾਰ ਗਲਾ ਸਾਫ਼ ਕਰਨ ਦੀ ਆਦਤ
-ਤੰਬਾਕੂ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਕਰਨਾ

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਗਲਾ ਸੁੱਕਣ ਤੋਂ ਬਚਾਅ
1. ਇਸ ਤੋਂ ਬਚਣ ਦਾ ਸਭ ਤੋਂ ਬਿਹਤਰ ਉਪਾਅ ਇਹ ਹੈ ਕਿ ਤੁਸੀਂ ਭਰਪੂਰ ਕੋਸਾ ਪਾਣੀ ਪੀਓ। ਹੋ ਸਕੇ ਤਾਂ ਦਿਨ ਭਰ ’ਚ ਘੱਟ ਤੋਂ ਘੱਟ 1-2 ਗਰਮ ਪਾਣੀ ਜ਼ਰੂਰ ਪੀਓ। ਭੋਜਨ ਕਰਨ ਤੋਂ ਘੱਟ ਤੋਂ ਘੱਟ 30 ਮਿੰਟ ਬਾਅਦ ਹੀ ਪਾਣੀ ਪੀਓ।
2. ਤੰਬਾਕੂ, ਸਿਗਰੇਟ ਆਦਿ ਦੀ ਆਦਤ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰੋ। 
3. ਨਾਲ ਹੀ ਜ਼ਿਆਦਾ ਮਸਾਲੇਦਾਰ ਭੋਜਨ, ਆਇਲੀ ਫੂਡਸ, ਜ਼ਿਆਦਾ ਵਸਾ ਵਾਲੇ ਆਹਾਰ ਅਤੇ ਕੈਫੀਨ ਤੋਂ ਦੂਰ ਰਹੋ। ਨਾਲ ਹੀ ਅਜਿਹਾ ਭੋਜਨ ਨਾ ਖਾਓ, ਜਿਸ ਨਾਲ ਢਿੱਡ ’ਚ ਐਸਿਡ ਬਣੇ। ਖੁਰਾਕ ’ਚ ਹਰੀਆਂ ਸਬਜ਼ੀਆਂ, ਸੂਪ, ਜੂਸ, ਫ਼ਲ ਆਦਿ ਸ਼ਾਮਲ ਕਰੋ। 
4. ਭਾਰ ਨੂੰ ਕੰਟਰੋਲ ’ਚ ਰੱਖੋ ਕਿਉਂਕਿ ਉਸ ਨਾਲ ਢਿੱਡ ’ਚ ਦਬਾਅ ਪੈਂਦਾ ਹੈ ਅਤੇ ਐਸਿਡ ਭੋਜਨ ਨਲੀ ’ਚ ਚਲਾ ਜਾਂਦਾ ਹੈ ਜਿਸ ਨਾਲ ਗਲਾ ਸੁੱਕਣਾ, ਸੀਨੇ ’ਚ ਸੜਨ, ਉਲਟੀ ਵਰਗਾ ਮਨ ਹੋ ਸਕਦਾ ਹੈ।
5. ਇਕ ਵਾਰੀ ਢਿੱਡ ਭਰ ਕੇ ਖਾਣਾ ਖਾਣ ਦੀ ਬਜਾਏ ਹੌਲੀ-ਹੌਲੀ ਛੋਟੇ ਮੀਲਸ ਲਓ। ਇਸ ਨਾਲ ਭੋਜਨ ਆਸਾਨੀ ਨਾਲ ਪਚ ਜਾਵੇਗਾ ਅਤੇ ਐਸਿਡ ਬਣਨ ਦੀ ਸਮੱਸਿਆ ਨਹੀਂ ਹੋਵੇਗੀ। 
6. ਸਰੀਰਿਕ ਗਤੀਵਿਧੀ ਵੀ ਜ਼ਿਆਦਾ ਕਰੋ ਤਾਂ ਜੋ ਭੋਜਨ ਪਚ ਸਕੇ। ਭੋਜਨ ਖਾਣ ਤੋਂ ਬਾਅਦ ਤੁਰੰਤ ਨਹੀਂ ਸੌਣਾ।

PunjabKesari
ਹੁਣ ਜਾਣੋ ਕੁਝ ਘਰੇਲੂ ਨੁਸਖ਼ੇ
1. ਅਦਰਕ ਦੇ ਰਸ ’ਚ ਸ਼ਹਿਦ ਮਿਲਾ ਕੇ ਅਤੇ ਫਿਰ ਇਕ ਛੋਟੀ ਜਿਹੀ ਮੁਲੱਠੀ ਮੂੰਹ ’ਚ ਰੱਖ ਕੇ ਚੂਸੋ।
2. ਪੀਪਲ ਦੀ ਗੰਢ ਨੂੰ ਪੀਸ ਕੇ ਉਸ ’ਚ ਇਕ ਛੋਟਾ ਚਮਚਾ ਸ਼ਹਿਦ ਮਿਲਾ ਕੇ ਖਾਓ। 
3. ਕੋਸੇ ਪਾਣੀ ’ਚ ਸ਼ਹਿਦ ਮਿਲਾ ਕੇ ਪੀਣ ਨਾਲ ਸੁੱਕੀ ਖਾਂਸੀ ਦੀ ਸਮੱਸਿਆ ਦੂਰ ਹੋ ਜਾਵੇਗੀ।
4. ਤੁਲਸੀ, ਦਾਲਚੀਨੀ, ਮੁਲੱਠੀ, ਅਦਰਕ ਦੀ ਚਾਹ ਪੀਣ ਨਾਲ ਆਰਾਮ ਮਿਲੇਗਾ।
5. ਭਾਫ਼ ਲੈਣ ਨਾਲ ਵੀ ਤੁਹਾਨੂੰ ਆਰਾਮ ਮਿਲੇਗਾ। ਪਾਣੀ ਗਰਮ ਕਰਕੇ ਚਿਹਰਾ ਉਸ ਦੇ ਉੱਪਰ ਕਰੋ ਅਤੇ ਤੌਲੀਏ ਨਾਲ ਢੱਕ ਲਓ। 
6. 1 ਗਿਲਾਸ ਦੁੱਧ ’ਚ 1/2 ਚਮਚੇ ਹਲਦੀ ਮਿਲਾ ਕੇ ਸੌਣ ਤੋਂ ਪਹਿਲਾਂ ਪੀਓ। 

PunjabKesari
ਡਾਕਟਰ ਦੇ ਕੋਲ ਕਦੋਂ ਜਾਓ
-ਜਦੋਂ ਗਲੇ ’ਚ ਸੁੱਕੇਪਨ ਦੇ ਨਾਲ ਜੀਭ ’ਤੇ ਚਿੱਟੇ ਦਾਗ ਦਿੱਸਣ
-ਗਲੇ ’ਚ ਸੁੱਕਾਪਣ, ਬੁਖ਼ਾਰ, ਬਲਗਮ ’ਚ ਖ਼ੂਨ
-ਭੋਜਨ ਖਾਂਦੇ ਸਮੇਂ ਜਾਂ ਸਾਹ ਲੈਣ ’ਚ ਪ੍ਰੇਸ਼ਾਨੀ ਮਹਿਸੂਸ ਹੋਵੇ ਤਾਂ ਇਸ ਨੂੰ ਅਣਦੇਖਿਆ ਨਾ ਕਰੋ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ। ਅਜਿਹੇ ’ਚ ਇਹ ਸਮੱਸਿਆ ਬਿਨ੍ਹਾਂ ਇਲਾਜ ਤੋਂ ਠੀਕ ਨਹੀਂ ਹੋਵੇਗੀ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


 


author

Aarti dhillon

Content Editor

Related News