ਭੁੱਲ ਕੇ ਵੀ ਖਾਲੀ ਪੇਟ ਨਾ ਖਾਓ ਇਹ ਫੂਡਸ
Wednesday, Jun 07, 2017 - 03:35 PM (IST)

ਜਲੰਧਰ— ਕੁੱਝ ਚੀਜ਼ਾਂ 'ਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਰਾਤ ਭਰ ਪੇਟ ਖਾਲੀ ਰਹਿਣ ਨਾਲ ਪੇਟ 'ਚ ਐਸਿਡ ਦਾ ਪੱਧਰ ਵੈਸੇ ਵੀ ਵੱਧ ਜਾਂਦਾ ਹੈ। ਅਜਿਹੀ ਹਾਲਤ 'ਚ ਐਸਿਡ ਪੱਧਰ ਵਧਾਉਣ ਵਾਲੀਆਂ ਚੀਜ਼ਾਂ ਖਾਣ ਨਾਲ ਪੇਟ ਨੂੰ ਕਈ ਬੀਮਾਰੀਆਂ ਜਿਵੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁੱਝ ਫੂਡਸ ਦੇ ਬਾਰੇ 'ਚ ਜਿਨ੍ਹਾਂ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ ।
1. ਅੰਬਇਸਦੀ ਤਾਸੀਰ ਗਰਮ ਹੁੰਦੀ ਹੈ। ਇਸ ਨੂੰ ਖਾਲੀ ਪੇਟ ਖਾਣ ਨਾਲ ਐਸਿਡ ਪੱਧਰ ਵੱਧ ਜਾਂਦਾ ਹੈ ਅਤੇ ਗੈਸ ਹੁੰਦੀ ਹੈ।
2. ਤਰਬੂਜ
ਇਸ 'ਚ ਆਇਰਨ, ਮੈਗਾਨੀਸ਼ੀਅਮ, ਪੋਟਾਸ਼ੀਅਮ ਹੁੰਦਾ ਹੈ। ਖਾਲੀ ਪੇਟ ਖਾਣ ਨਾਲ ਗੈਸ ਹੋ ਸਕਦੀ ਹੈ।
3.ਆਰੇਂਜ
ਆਰੇਂਜ ਨਾਲ ਐਸਿਡ ਜ਼ਿਆਦਾ ਬਣਦਾ ਹੈ। ਜੇਕਰ ਖਾਲੀ ਪੇਟ ਖਾਂਦੇ ਹੋ ਤਾਂ ਐਸਿਡ ਦੀ ਮਾਤਰਾ ਵਧਦੀ ਹੈ।
4. ਦਹੀਂ
ਇਸ 'ਚ ਮੌਜ਼ੂਦ ਪ੍ਰੋਬਾਓਟਿਕ ਬੈਕਟੀਰੀਆ ਖਾਲੀ ਪੇਟ ਐਸਿਡ ਪੱਧਰ ਵਧਾਉਂਦੇ ਹਨ। ਇਸ ਨਾਲ ਪੇਟ 'ਚ ਜਲਨ ਹੋ ਸਕਦੀ ਹੈ।
5. ਕੇਲਾ
ਕੇਲੇ 'ਚ ਮੈਗਨੀਸ਼ੀਅਮ ਜ਼ਿਆਦਾ ਹੁੰਦਾ ਹੈ। ਇਸ ਨੂੰ ਖਾਲੀ ਪੇਟ ਖਾਣ ਨਾਲ ਕੈਲਸ਼ੀਅਮ, ਮੈਗਨੀਸ਼ੀਅਮ ਦਾ ਬੈਲੇਂਸ ਬਿਗੜਦਾ ਹੈ। ਇਸ ਨਾਲ ਛਾਤੀ 'ਚ ਜਲਨ ਹੋ ਸਕਦੀ ਹੈ।
6. ਚਾਹ
ਚਾਹ 'ਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਖਾਲੀ ਪੇਟ ਚਾਹ ਪੀਣ ਨਾਲ ਪੇਟ 'ਚ ਜਲਨ ਅਤੇ ਦਰਦ ਹੋ ਸਕਦਾ ਹੈ।
7. ਕੋਲਡ ਡ੍ਰਿੰਕ
ਇਸ 'ਚ ਕਾਰਬੋਨੇਟ ਐਸਿਡ ਹੁੰਦਾ ਹੈ। ਇਸ ਨੂੰ ਖਾਲੀ ਪੇਟ ਲੈਣ ਨਾਲ ਉਲਟੀ ਹੋ ਸਕਦੀ ਹੈ।
8. ਮਿੱਠੀਆਂ ਚੀਜ਼ਾਂ
ਖਾਲੀ ਪੇਟ ਮਿੱਠੀਆਂ ਚੀਜ਼ਾਂ ਲੈਣ ਨਾਲ ਸਰੀਰ 'ਚ ਬਲੱਡ ਸ਼ੂਗਰ ਪੱਧਰ ਵਧਦਾ ਹੈ। ਇਸ ਨਾਲ ਅੱਖਾਂ ਦੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ।