ਬ੍ਰੇਨ ਟਿਊਮਰ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

03/19/2018 11:49:58 AM

ਨਵੀਂ ਦਿੱਲੀ— ਸਿਹਤ ਤੰਦਰੁਸਤ ਹੋਵੇ ਤਾਂ ਦੁਨੀਆਂ ਦੀ ਹਰ ਚੀਜ਼ ਚੰਗੀ ਲੱਗਦੀ ਹੈ ਪਰ ਅੱਜਕਲ ਲੋਕਾਂ ਦਾ ਲਾਈਫ ਸਟਾਈਲ ਇੰਨਾ ਬਦਲ ਗਿਆ ਹੈ ਕਿ ਉਨ੍ਹਾਂ ਦੇ ਕੋਲ ਸਮੇਂ ਦੀ ਬਹੁਤ ਕਮੀ ਹੋ ਗਈ ਹੈ। ਲੋਕ ਪਰਿਵਾਰ ਨੂੰ ਤਾਂ ਕਿ ਆਪਣੀ ਸਿਹਤ ਵੱਲ ਵੀ ਚੰਗੀ ਤਰ੍ਹਾਂ ਨਾਲ ਧਿਆਨ ਨਹੀਂ ਦੇ ਪਾਉਂਦੇ। ਵਧਦੀ ਜ਼ਿੰਮੇਦਾਰੀਆਂ, ਤਣਾਅ, ਚਿੰਤਾ ਆਦਿ ਬਹੁਤ ਸਾਰੇ ਕਾਰਨ ਸਿਰ ਦਰਦ ਦਾ ਕਾਰਨ ਬਣਦੇ ਹਨ, ਜਿਸ ਨੂੰ ਲੋਕ ਨਜ਼ਰਅੰਦਾਜ ਕਰ ਦਿੰਦੇ ਹਨ। ਸਹੀਂ ਸਮੇਂ 'ਤੇ ਚੈਕਅੱਪ ਕਰਵਾਉਣ ਲਈ ਛੋਟੀ-ਛੋਟੀ ਪ੍ਰੇਸ਼ਾਨੀਆਂ ਬਾਅਦ 'ਚ ਵੱਡੀਆਂ ਬੀਮਾਰੀਆਂ ਬਣ ਜਾਂਦੀਆਂ ਹਨ। ਸਿਰ 'ਚ ਦਰਦ ਅਤੇ ਦਵਾਈਆਂ ਨਾਲ ਵੀ ਕੁਝ ਫਰਕ ਨਾ ਪੈਣ 'ਤੇ ਇਹ ਬ੍ਰੇਨ ਟਿਊਮਰ ਦਾ ਕਾਰਨ ਬਣ ਸਕਦਾ ਹੈ। ਇਸ ਦੇ ਸ਼ੁਰੂਆਤੀ ਲੱਛਣ ਦੇ ਬਾਰੇ 'ਚ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ।
ਕੀ ਹੈ ਬ੍ਰੇਨ ਟਿਊਮਰ
ਸਰੀਰ 'ਚ ਨਵੇਂ ਸੈੱਲ ਦਾ ਨਿਰਮਾਣ ਅਤੇ ਪੁਰਾਣੇ ਸੈੱਲ ਦੀ ਮੁਰਮਤ ਹੋਣਾ ਆਮ ਪ੍ਰਕਿਰਿਆ ਹੈ। ਜਿਸ ਨਾਲ ਸਰੀਰਕ ਕਾਰਜ ਅੰਦਰੂਨੀ ਰੂਪ ਨਾਲ ਚੰਗੀ ਤਰ੍ਹਾਂ ਨਾਲ ਕੰਮ ਕਰਦਾ ਹੈ। ਜਦੋਂ ਤਕ ਇਹ ਪ੍ਰਕਿਰਿਆ ਬਾਧਿਤ ਹੁੰਦੀ ਹੈ ਤਾਂ ਦਿਮਾਗ 'ਚ ਟਿਊਮਰ ਸੈੱਲਸ ਬਣਨ ਲੱਗਦੇ ਹਨ। ਇਸ ਨਾਲ ਦਿਮਾਗ 'ਚ ਬਹੁਤ ਕੋਸ਼ੀਕਾਵਾਂ ਇਕੱਠੀਆਂ ਜਾਂ ਕੋਈ ਇਕ ਕੋਸ਼ੀਕਾ ਅਸਮਾਨ ਰੂਪ 'ਚ ਵਧਦੀ ਹੈ ਜੋ ਬ੍ਰੇਨ ਟਿਊਮਰ ਦਾ ਰੂਪ ਲੈ ਲੈਂਦੀ ਹੈ। ਇਹ ਕਿਸੇ ਵੀ ਉਮਰ 'ਚ ਕਿਸੇ ਵੀ ਕਾਰਨ ਹੋ ਸਕਦਾ ਹੈ। ਬ੍ਰੇਨ ਟਿਊਮਰ ਦੀ ਕੋਈ ਸ਼ੇਪ ਅਤੇ ਸਾਈਜ ਵੀ ਹੁੰਦੇ ਹਨ। ਜਿਸ ਨਾਲ ਡਾਕਟਰ ਤੋਂ ਜਾਂਚ ਕਰਵਾਉਣਾ ਅਤੇ ਇਸ ਨੂੰ ਜਾਣਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ।
ਬ੍ਰੇਨ ਟਿਊਮਰ ਦੇ ਸ਼ੁਰੂਆਤੀ ਲੱਛਣ
1. ਸਿਰਦਰਦ

ਬ੍ਰੇਨ ਟਿਊਮਰ ਦਾ ਇਹ ਸਭ ਤੋਂ ਵੱਡਾ ਲੱਛਣ ਹੈ। ਇਸ ਤਰ੍ਹਾਂ ਦਾ ਦਰਦ ਆਮਤੌਰ 'ਤੇ ਸਵੇਰ ਦੇ ਸਮੇਂ ਹੁੰਦਾ ਹੈ ਅਤੇ ਬਾਅਦ 'ਚ ਇਹ ਲਗਾਤਾਰ ਹੋਣ ਲੱਗਦਾ ਹੈ। ਇਹ ਦਰਦ ਤੇਜ਼ ਹੁੰਦਾ ਹੈ। ਦਵਾਈਆਂ ਨਾਲ ਵੀ ਕੋਈ ਅਸਰ ਦਿਖਾਈ ਨਾ ਦੇਵੇ ਤਾਂ ਇਸ ਦੀ ਜਾਂਚ ਜ਼ਰੂਰ ਕਰਵਾਓ।
2. ਕਿਸੇ ਵੀ ਹਿੱਸੇ ਦਾ ਅਚਾਨਕ ਸੁੰਨ ਪੈ ਜਾਣਾ
ਸਰੀਰ ਦੇ ਕਿਸੇ ਵੀ ਹਿੱਸੇ 'ਚ ਬਦਲਾਅ ਮਹਿਸੂਸ ਹੋਣਾ ਵੀ ਵੱਡੀ ਪ੍ਰੇਸ਼ਾਨੀ ਦੀ ਵਜ੍ਹਾ ਹੈ। ਬ੍ਰੇਨ ਟਿਊਮਰ 'ਚ ਸਰੀਰ ਜਾਂ ਫਿਰ ਚਿਹਰੇ ਜੇ ਕਿਸੇ ਵੀ ਹਿੱਸੇ ਦਾ ਅਚਾਨਕ ਸੁੰਨ ਪੈ ਜਾਣਾ ਕੋਈ ਮਾਮੂਲੀ ਵਜ੍ਹਾ ਨਹੀਂ ਹੈ। ਅਜਿਹਾ ਦਿਮਾਗ 'ਚ ਕਿਸੇ ਵੀ ਵਿਕਾਰ ਦੇ ਕਾਰਨ ਹੁੰਦਾ ਹੈ। ਇਨ੍ਹਾਂ ਵਿਚੋਂ ਇਕ ਹੈ ਬ੍ਰੇਨ ਟਿਊਮਰ
3. ਲਗਾਤਾਰ ਚੱਕਰ ਆਉਣਾ
ਕੰਮ ਕਰਦੇ ਸਮੇਂ ਸਰੀਰ ਨੂੰ ਝਟਕੇ ਮਹਿਸੂਸ ਹੋਣਾ ਜਾਂ ਫਿਰ ਚੱਕਰ ਆਉਣਾ, ਸਰੀਰ ਦਾ ਅਕੜ ਜਾਣਾ ਬ੍ਰੇਨ ਟਿਊਮਰ ਦੇ ਲੱਛਣ ਹੋ ਸਕਦੇ ਹਨ।
4. ਚੀਜ਼ਾਂ ਭੁੱਲਣ ਲੱਗਣਾ
ਦਿਮਾਗ ਦੀਆਂ ਕੋਸ਼ੀਕਾਵਾਂ ਪ੍ਰਭਾਵਿਤ ਹੋਣ 'ਤੇ ਚੀਜ਼ਾਂ ਯਾਦ ਰੱਖਣ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ। ਚਾਬੀ, ਜ਼ਰੂਰੀ ਕਾਗਜ, ਮੋਬਾਈਲ ਵਰਗੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਭੁੱਲ ਰਹੇ ਹੋ ਤਾਂ ਸਿਹਤ ਦੇ ਪ੍ਰਤੀ ਜਾਗਰੁਕ ਰਹੋ ਸਮਾਂ ਬਰਬਾਦ ਨਾ ਕਰੋ ਅਤੇ ਡਾਕਟਰੀ ਜਾਂਚ ਕਰਵਾਓ।
5. ਘੱਟ ਦਿੱਖਣਾ
ਅੱਖਾਂ ਦੀ ਰੌਸ਼ਨੀ ਦਾ ਅਚਾਨਕ ਕਮਜ਼ੋਰ ਹੋਣਾ, ਚੀਜ਼ਾਂ ਦਾ ਧੁੰਧਲਾ ਦਿਖਾਈ ਦੇਣਾ, ਰੰਗਾਂ ਨੂੰ ਪਹਿਚਾਨਣ 'ਚ ਪ੍ਰੇਸ਼ਾਨੀ ਆਦਿ ਬ੍ਰੇਨ ਟਿਊਮਰ ਦੇ ਕਾਰਨ ਹੋ ਸਕਦੇ ਹਨ।


Related News