ਲੋਅ ਬਲੱਡ ਪ੍ਰੈਸ਼ਰ ਦੇ ਇਨ੍ਹਾਂ ਕਾਰਨਾਂ ਨੂੰ ਨਾ ਕਰੋ ਨਜ਼ਰਅੰਦਾਜ਼

04/25/2018 3:29:34 PM

ਨਵੀਂ ਦਿੱਲੀ—  ਸਰੀਰ 'ਚ ਖੂਨ ਦਾ ਦੌਰਾ ਸਹੀ ਤਰੀਕਿਆਂ ਨਾਲ ਚਲਣਾ ਬਹੁਤ ਜ਼ਰੂਰੀ ਹੈ।  ਬਲੱਡ ਸਰਕੁਲਸ਼ਨ ਤੇਜ਼ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਅਤੇ ਲੋਅ ਬਲੱਡ ਪ੍ਰੈਸ਼ਰ ਸਿਹਤ ਲਈ ਪ੍ਰੇਸ਼ਾਨੀ ਵਧਾਉਣ ਦਾ ਕਾਰਨ ਬਣਦਾ ਹੈ। ਜ਼ਿਆਦਾਤਰ ਲੋਕ ਹਾਈ ਬਲੱਡ ਪ੍ਰੈਸ਼ਰ ਦੇ ਕਾਰਨਾਂ ਬਾਰੇ 'ਚ ਜਾਣਦੇ ਹਨ ਪਰ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਰਹਿੰਦੀ ਹੈ। ਇਸ ਦੇ ਲਈ ਲੱਛਣਾ ਦੇ ਬਾਰੇ 'ਚ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਨੂੰ ਨਜ਼ਰ ਅੰਦਾਜ਼ ਕਰਦੇ ਹਨ ਪਰ ਬਾਅਦ 'ਚ ਸਿਹਤ ਵਿਗੜਣ ਲੱਗਦੀ ਹੈ ਜੇ ਇਹ ਸਮੱਸਿਆ ਵਧਣ ਲੱਗੇ ਤਾਂ ਬ੍ਰੇਨ ਤਕ ਆਕਸੀਜ਼ਨ ਅਤੇ ਪੋਸ਼ਕ ਤੱਤ ਪਹੁੰਚਾਉਣ 'ਚ ਰੁਕਾਵਟ ਪੈਦਾ ਹੋਣ ਲੱਗਦੀ ਹੈ। ਇਸ ਦੇ ਕਾਰਨਾਂ ਦਾ ਜਾਣਨਾ ਬਹੁਤ ਜ਼ਰੂਰੀ ਹੈ।
ਬਲੱਡ ਪ੍ਰੈਸ਼ਰ ਲੋਅ ਹੋਣ ਦੇ ਕਾਰਨ
1. ਡਿਹਾਈਡ੍ਰੇਸ਼ਨ

ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ ਸਰੀਰ ਡਿਹਾਈਡ੍ਰੇਟ ਹੋ ਜਾਂਦਾ ਹੈ। ਗਰਮੀ ਦੇ ਮੌਮਸ 'ਚ ਇਹ ਪ੍ਰੇਸ਼ਾਨੀ ਜ਼ਿਆਦਾ ਹੁੰਦੀ ਹੈ। ਸਵੇਰੇ ਉੱਠਦੇ ਹੀ ਚੱਕਰ ਆਉਣਾ, ਥਕਾਵਟ ਮਹਿਸੂਸ ਹੋਣਾ ਤਾਂ ਇਹ ਬਲੱਡ ਪ੍ਰੈਸ਼ਰ ਦੇ ਸੰਕੇਤ ਹੋ ਸਕਦੇ ਹਨ। ਦਿਨ 'ਚ 2-3 ਵਾਰ ਨਿੰਬੂ ਪਾਣੀ ਦੀ ਵਰਤੋਂ ਜ਼ਰੂਰ ਕਰੋ।
2. ਪੋਸ਼ਕ ਤੱਤਾਂ ਦੀ ਕਮੀ
ਸਰੀਰ 'ਚ ਪੋਸ਼ਕ ਤੱਤਾਂ, ਆਇਰਨ ਅਤੇ ਵਿਟਾਮਿਨ ਬੀ-12 ਦੀ ਕਮੀ ਹੋਣ 'ਤੇ ਅਨੀਮਿਆ ਹੋ ਸਕਦਾ ਹੈ। ਇਸ ਸਮੱਸਿਆ ਨਾਲ ਲੜ੍ਹ ਰਹੇ ਲੋਕਾਂ ਨੂੰ ਲੋਅ ਬਲੱਡ ਪ੍ਰੈਸਰ ਦੀ ਪ੍ਰੇਸ਼ਾਨੀ ਜ਼ਿਆਦਾ ਰਹਿੰਦੀ ਹੈ।
3. ਦਿਲ ਨਾਲ ਜੁੜੀਆਂ ਬੀਮਾਰੀਆਂ
ਸਰੀਰ 'ਚ ਖੂਨ ਦਾ ਦੌਰਾ ਸਹੀ ਤਰੀਕਿਆਂ ਨਾਲ ਨਾ ਚਲਣ ਕਾਰਨ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਜੇ ਵਾਰ-ਵਾਰ ਬਲੱਡ ਪ੍ਰੈਸ਼ਰ ਲੋਅ ਰਹਿੰਦਾ ਹੈ ਤਾਂ ਇਸ ਦੀ ਜਾਂਚ ਜ਼ਰੂਰ ਕਰਵਾਓ।
ਇਸ ਤਰ੍ਹਾਂ ਘਰ 'ਤੇ ਕਰੋ ਇਲਾਜ
ਲੋਅ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਘਰੇਲੂ ਤਰੀਕੇ ਅਪਣਾ ਕੇ ਵੀ ਇਲਾਜ ਕੀਤਾ ਜਾ ਸਕਦਾ ਹੈ ਪਰ ਇਸ ਦੇ ਨਾਲ ਹੀ ਡਾਕਟਰੀ ਜਾਂਚ ਕਰਵਾਉਣਾ ਵੀ ਬੇਹੱਦ ਜ਼ਰੂਰੀ ਹੈ।
1. ਸਭ ਤੋਂ ਪਹਿਲਾਂ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਫਲਾਂ ਦਾ ਜੂਸ ਨਿੰਬੂ ਪਾਣੀ, ਹਰੀਆਂ ਸਬਜ਼ੀਆਂ ਅਤੇ ਸਲਾਦ ਨੂੰ ਆਪਣੇ ਆਹਾਰ 'ਚ ਜ਼ਰੂਰ ਸ਼ਾਮਲ ਕਰੋ।
2. ਰੋਜ਼ਾਨਾ 1 ਕੱਪ ਗਰਮ ਦੁੱਧ ਦੇ ਨਾਲ 3-4 ਬਾਦਾਮ ਖਾਓ।
3. ਨਾਰੀਅਲ ਪਾਣੀ ਪੀਣ ਨਾਲ ਵੀ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ।
4. ਸਲਾਦ 'ਚ ਚੁਕੰਦਰ ਨੂੰ ਸ਼ਾਮਲ ਕਰੋ। ਇਸ ਨਾਲ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ।


Related News