ਮਾਨਸੂਨ ਦੇ ਮੌਸਮ ''ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਹੋ ਸਕਦੀਆਂ ਹਨ ਕਈ ਬੀਮਾਰੀਆਂ

07/06/2017 10:55:30 AM

ਨਵੀਂ ਦਿੱਲੀ— ਅਕਸਰ ਬਾਰਿਸ਼ ਦੇ ਮੌਸਮ 'ਚ ਹਰ ਕਿਸੇ ਦਾ ਚਟਪਟਾ ਅਤੇ ਮਸਾਲੇਦਾਰ ਚੀਜ਼ਾਂ ਖਾਣ ਦਾ ਮਨ ਕਰਦਾ ਹੈ ਪਰ ਅਜਿਹਾ ਖਾਣਾ ਖਾਣ ਦਾ ਚਾਹ ਤੁਹਾਨੂੰ ਬੀਮਾਰ ਕਰ ਸਕਦੀ ਹੈ। ਬਾਰਿਸ਼ ਦੇ ਮੌਸਮ 'ਚ ਅਜਿਹੀਆਂ ਚੀਜ਼ਾਂ ਖਾਣ ਨਾਲ ਇੰਫੈਕਸ਼ਨ ਹੋ ਸਕਦੀ ਹੈ। ਆਓ ਜਾਣਦੇ ਹਾਂ ਬਰਸਾਤ ਦੇ ਮੌਸਮ 'ਚ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 
1. ਬਰਸਾਤ ਦੇ ਦਿਨਾਂ 'ਚ ਅਕਸਰ ਗੋਲਗੱਪੇ ਖਾਣ ਦਾ ਮਨ ਕਰਦਾ ਹੈ ਪਰ ਮਾਨਸੂਨ 'ਚ ਅਜਿਹਾ ਕਰਨ ਤੋਂ ਬਚੋਂ। ਬਰਸਾਤ ਦੇ ਦਿਨਾਂ 'ਚ ਗੋਲਗੱਪੇ ਫਾਣ ਨਾਲ ਤੁਸੀਂ ਆਸਾਨੀ ਨਾਲ ਇੰਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ। 
2. ਅੱਜ-ਕਲ ਸੜਕ ਦੇ ਕਿਨਾਰੇ ਕਈ ਫਰੂਟ ਚਾਟ ਦੇ ਠੇਲੇ ਲੱਗੇ ਹੁੰਦੇ ਹਨ ਲੋਕ ਕਈ ਵਾਰ ਉੱਥੋਂ ਫਰੂਟ ਚਾਟ ਖਾ ਲੈਂਦੇ ਹਨ। ਜੇ ਚਾਟ ਖਾਣ ਦਾ ਦਿਲ ਹੋਵੇ ਤਾਂ ਘਰ 'ਚ ਪਏ ਫਲਾਂ ਨਾਲ ਘਰ 'ਚ ਹੀ ਚਾਟ ਬਣਾ ਕੇ ਖਾ ਲੈਣੀ ਚਾਹੀਦੀ ਹੈ। 
3. ਇਸ ਮੌਸਮ 'ਚ ਸੜਕ ਕਿਨਾਰੇ ਪਏ ਨਿੰਬੂ ਪਾਣੀ ਵਾਲੇ ਸਿਕੰਜਵੀ ਪੀਣ ਤੋਂ ਪਹਿਲਾਂ ਦੇ ਵਾਰ ਸੋਚ ਲਓ। ਇਸ ਨਾਲ ਤੁਸੀਂ ਕਈ ਵਾਰ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹੋ। 
4. ਬਾਰਿਸ਼ ਦੇ ਮੌਸਮ 'ਚ ਛੋਲੇ ਕੁਲਚੇ ਖਾਣ ਨਾਲ ਵੀ ਤੁਹਾਡੀ ਤਬੀਅਤ ਖਰਾਬ ਹੋ ਸਕਦੀ ਹੈ। ਇਸ ਮੌਸਮ 'ਚ ਇੰਮਯੂਨ ਸਿਸਟਮ ਕਾਫੀ ਸੈਂਸੀਟਿਵ ਹੋ ਜਾਂਦਾ ਹੈ ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਾਹਰ ਦਾ ਖਾਣਾ ਨਾ ਖਾਓ।


Related News