ਗਰਵ ਅਵਸਥਾ ''ਚ ਭੁੱਲ ਕੇ ਵੀ ਨਾ ਕਰੋ ਕੋਸਮੈਟਿਕ ਦਾ ਇਸਤੇਮਾਲ

Wednesday, May 31, 2017 - 08:07 AM (IST)

ਜਲੰਧਰ— ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਪੈਂਦਾ ਹੈ। ਡਾਕਟਰ ਗਰਭਵਤੀ ਔਰਤ ਨੂੰ ਕਈ ਚੀਜ਼ਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਹੈ ਤਾਂ ਕਿ ਬੱਚੇ ''ਤੇ ਬੁਰਾ ਅਸਰ ਨਾ ਹੋਵੇ। ਗਰਭ ਅਵਸਥਾ ਦੇ ਦੌਰਾਮ ਕੋਸਮੈਟਿਕਸ ਦਾ ਇਸਤੇਮਾਲ ਕਰਨ ਦੇ ਲਈ ਮਨਾ ਕੀਤਾ ਜਾਂਦਾ ਹੈ। ਦਰਅਸਲ, ਕੁੱਝ ਕੋਸਮੈਟਿਕਸ ''ਚ ਹਾਨੀਕਾਰਕ ਕੈਮੀਕਲ ਹੁੰਦੇ ਹਨ ਜੋ ਹਾਰਮੋਨ ''ਤੇ ਬੁਰਾ ਅਸਰ ਪਾਉਂਦੇ ਹਨ। ਅਜਿਹੀ ਹਾਲਤ ''ਚ ਗਰਭਵਤੀ ਔਰਤ ਕੋਸਮੈਟਿਕਸ ਤੋਂ ਦੂਰੀ ਬਣਾ ਕੇ ਰੱਖੇ। 
1. ਹੇਅਰ ਕਲਰ
ਕਈ ਹੇਅਰ ਕਲਰ ''ਚ ਅਮੋਨੀਆ ਹੁੰਦਾ ਹੈ, ਜੋ ਫੇਫੜਿਆਂ ਅਤੇ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਜਿਹੀ ਹਾਲਤ ''ਚ ਅਮੋਨੀਆਂ ਫਰੀ ਹੇਅਰ ਕਲਰ ਦਾ ਇਸਤੇਮਾਲ ਕਰੋ। 
2. ਨੇਲ ਪਾਲਿਸ਼
ਨੇਲ ਪਾਲਿਸ਼ ''ਚ ਟੋਲਿਉਨ ਨਾ ਦੇ ਤੱਤ ਪਾਏ ਜਾਂਦੇ ਹਨ ਜਿਸ ਨਾਲ ਕੈਂਸਰ ਸੈੱਲ ਪੈਦਾ ਹੁੰਦੇ ਹਨ। ਅਜਿਹੀ ਹਾਲਤ ''ਚ ਇਸ ਨੂੰ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ। 
3. ਹੇਅਰ ਰਿਮੂਵਲ ਕਰੀਮ
ਹੇਅਰ ਰਿਮੂਵਲ ਕਰੀਮ ''ਚ ਥਾਈ ਗਲਾਈਕੋਲਿਕ ਐਸਿਡ ਹੁੰਦਾ ਹੈ ਜੋ ਗਰਭਵਤੀ ਔਰਤਾਂ ਦੇ ਲਈ ਹਾਨੀਕਾਰਕ ਹੋ ਸਕਦਾ ਹੈ।


Related News